ਪਟਿਆਲਾ: ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਖ਼ਿਲਾਫ਼ ਹੋ ਰਹੇ ਧੱਕਿਆਂ ਵਿਰੁੱਧ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੇ ਆਗੂਆਂ ਵੱਲੋਂ ਲਗਾਤਾਰ ਆਵਾਜ਼ ਬੁਲੰਦ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਹੀ ਅੱਜ ਸ਼ਨੀਵਾਰ ਨੂੰ ਭਗਵਾਨ ਸ੍ਰੀ ਵਾਲਮੀਕਿ ਮੰਦਰ (ਧੀਰੂ ਨਗਰ) ਪਟਿਆਲਾ ਵਿਖੇ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ (ਰਜਿ) ਪੰਜਾਬੀ ਯੂਨੀਵਰਸਿਟੀ ਪਟਿਆਲਾ ਇਕਾਈ ਦੇ ਪ੍ਰਧਾਨ ਜਤਿੰਦਰ ਕਾਲਾ ਤੇ ਪਟਿਆਲਾ ਦੇ ਹੋਰ ਆਗੂਆਂ ਦਾ ਆਸਟ੍ਰੇਲੀਆ ਤੋਂ ਦੀਪ ਚੰਡਾਲੀਆ ਦੀ ਸੰਸਥਾ (ਅੰਤਰਰਾਸ਼ਟਰੀ ਚੰਡਾਲੀਆ ਵਾਲਮੀਕਿ ਸੰਸਥਾ) ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੱਸ ਦਈਏ ਕਿ ਇਹ ਬਾਬਾ ਸਾਹਿਬ ਡਾ ਭੀਮ.ਰਾਓ ਅੰਬੇਡਕਰ (ਭਾਰਤ ਰਤਨ) ਐਵਾਰਡ ਦੇਣ ਲਈ ਲੁਧਿਆਣਾ ਤੋਂ ਨੀਰਜ਼ ਕੁਮਾਰ ਪਟਿਆਲਾ ਵਿਖੇ ਵਿਸ਼ੇਸ਼ ਤੌਰ ਉੱਤੇ ਪਹੁੰਚੇ।
ਆਸਟ੍ਰੇਲੀਆ ਤੋਂ ਦੀਪ ਚੰਡਾਲੀਆ ਦਾ ਧੰਨਵਾਦ:- ਇਸ ਦੌਰਾਨ ਹੀ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਚੱਪੜ ਨੇ ਆਸਟ੍ਰੇਲੀਆ ਤੋਂ ਦੀਪ ਚੰਡਾਲੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਧਾਨ ਜਤਿੰਦਰ ਕਾਲਾ ਇਸ ਸਨਮਾਨ ਦਾ ਪੂਰਨ ਹੱਕਦਾਰ ਹੈ। ਕਿਉਂਕਿ ਉਹ ਹਮੇਸ਼ਾਂ ਹੀ ਗਰੀਬ ਸਮਾਜ ਦੇ ਵਿਦਿਆਰਥੀਆਂ/ਕਰਮਚਾਰੀਆਂ/ ਲੋੜਵੰਦ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਤੱਤਪਰ ਰਹਿੰਦੇ ਹਨ।
ਪ੍ਰਧਾਨ ਜਤਿੰਦਰ ਕਾਲਾ ਨੇ ਕਿਹਾ ਮੁਲਾਜ਼ਮਾਂ ਦੇ ਹੱਕਾਂ ਲਈ ਦਿਨ ਰਾਤ ਹਾਜ਼ਰ:- ਇਸ ਦੌਰਾਨ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਕਾਈ ਦੇ ਪ੍ਰਧਾਨ ਜਤਿੰਦਰ ਕਾਲਾ ਨੇ ਗੱਲਬਾਤ ਕਰਦਿਆ ਕਿਹਾ ਕਿ ਮੈਂ ਆਸਟ੍ਰੇਲੀਆ ਤੋਂ ਦੀਪ ਚੰਡਾਲੀਆ ਅਤੇ ਉਨ੍ਹਾਂ ਦੀ ਸੰਸਥਾ ਬਹੁਤ ਧੰਨਵਾਦੀ ਹਾਂ। ਜਿਨ੍ਹਾਂ ਨੇ ਸਮਾਜ ਵਿੱਚੋਂ ਇਸ ਸਨਮਾਨ ਦੇ ਕਾਬਲ ਸਮਝਿਆ। ਪ੍ਰਧਾਨ ਜਤਿੰਦਰ ਕਾਲਾ ਨੇ ਕਿਹਾ ਮੈਂ ਹਮੇਸ਼ਾ ਹੀ ਆਪਣੇ ਸਮਾਜ ਦੇ ਲਈ ਦਿਨ ਰਾਤ ਹਾਜ਼ਰ ਹਾਂ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵੀ ਆਪਣੇ ਸਮਾਜ ਦੇ ਮੁਲਾਜ਼ਮਾਂ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਬੁਲੰਦ ਕਰਦਾ ਰਹਾਂਗਾ।
ਵਿਸ਼ੇਸ ਸਨਮਾਨ ਦੌਰਾਨ ਹਾਜ਼ਰ ਆਗੂ:- ਇਸ ਦੌਰਾਨ ਹੀ ਆਸਟ੍ਰੇਲੀਆ ਤੋਂ ਦੀਪ ਚੰਡਾਲੀਆ ਸੰਸਥਾ ਵੱਲੋਂ ਡਾ. ਉਰਮਿਲਾ, ਗੋਲਡ ਮੈਡਲ ਜੇਤੂ ਕੁੱਕੂ ਰਾਮ, ਰਾਹੁਲ ਧਾਲੀਵਾਲ, ਸੁਰਿੰਦਰ ਬਾਥੂ, ਸੋਨੀ ਲੋਟ, ਹੈਪੀ ਲੋਟ ਪ੍ਰਧਾਨ ਧੀਰੂ ਨਗਰ ਨੂੰ ਸੰਵਿਧਾਨ ਦੀ ਫੋਟੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਟਿਆਲਾ ਦੇ ਪ੍ਰਧਾਨ ਸਿਵਚਰਨ ਸਿੰਘ, ਹਰਦਾਸ ਸਿੰਘ, ਵਿਕਾਸ ਗਿੱਲ, ਪਵਨ ਭੂਮਕ ਤੋਂ ਇਲਾਵਾ ਨਗਰ ਦੇ ਪਤਵੰਤੇ ਸੱਜਣ ਹਾਜ਼ਰ ਰਹੇ।
ਇਹ ਵੀ ਪੜੋ:- ਪੰਜਾਬ ਪੁਲਿਸ ਨੇ ਗੋਲਡੀ ਬਰਾੜ ਦਾ ਗੁਰਗਾ ਕੀਤਾ ਗ੍ਰਿਫਤਾਰ