ਪਟਿਆਲਾ:ਸੂਬੇ ਚ ਸ਼ਰਾਬ ਮਾਫੀਆ(Alcohol mafia) ਲਗਾਤਾਰ ਸਰਗਰਮ ਹੁੰਦਾ ਦਿਖਾਈ ਦੇ ਰਿਹਾ ਹੈ।ਸ਼ਰਾਬ ਮਾਫੀਆ ਖਿਲਾਫ਼ ਪੁਲਿਸ ਵੱਲੋਂ ਲਗਾਤਾਰ ਸਖ਼ਤਾਈ ਕੀਤੀ ਜਾ ਰਹੀ ਹੈ ਇਸਦੇ ਚੱਲਦੇ ਹੀ ਪਟਿਆਲਾ ਚ ਸ਼ਰਾਬ ਮਾਫੀਆ ਦੇ ਚੱਲ ਰਹੇ ਗੋਰਖਧੰਦੇ ਨੂੰ ਪੁਲਿਸ ਵੱਲੋਂ ਬੇਨਕਾਬ ਕੀਤਾ ਗਿਆ ਹੈ।
ਜ਼ਿਲ੍ਹੇ ‘ਚ ਸ਼ਰਾਬ ਮਾਫੀਆ ਖਿਲਾ਼ਫ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।ਭੁੱਨਰਹੇੜੀ ਖੇਤਰ ਦੀ ਪੁਲਿਸ ਨੇ ਦੇਵੀਗੜ੍ਹ ਰੋਡ 'ਤੇ ਕੀਤੀ ਗਈ ਵਿਸ਼ੇਸ਼ ਨਾਕੇਬੰਦੀ ਦੌਰਾਨ ਇਕ ਟਰੱਕ ਨੂੰ ਰੋਕਿਆ ਅਤੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਟਰੱਕ ਵਿੱਚੋਂ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਮਿਲੀਆਂ।ਇਸ ਮਾਮਲੇ ਸਬੰਧੀ ਪੁਲਿਸ ਨੇ ਟਰੱਕ ਚਾਲਕ ਨੂੰ ਗ੍ਰਿਫਤਾਰ ਕੀਤਾ ਅਤੇ ਇਸਦੇ ਨਾਲ ਹੀ ਟਰੱਕ ਵਿੱਚੋਂ ਹਰਿਆਣਾ ਦੀਆਂ 350 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ।
ਇਸ ਬਰਾਮਦ ਕੀਤੀ ਸ਼ਰਾਬ ਦੇ ਵਿੱਚ ਵਿੱਚ 2 ਬ੍ਰਾਂਡ ਦੀ ਸ਼ਰਾਬ ਬਰਾਮਦ ਕੀਤੀ ਗਈ ਹੈ।ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਵੱਲੋਂ ਸ਼ਰਾਬ ਦੀ ਤਸਕਰੀ ਲਈ ਇੱਕ ਨਵਾਂ ਜੁਗਾੜ ਸਥਾਪਤ ਕੀਤਾ ਗਿਆ ਸੀ।ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਟਰੱਕ ਵਿੱਚ ਇੱਕ ਲੋਹੇ ਦਾ ਕੈਬਿਨ ਬਣਾਇਆ ਹੋਇਆ ਸੀ ਤਾਂ ਜੋ ਤਲਾਸ਼ੀ ਦੌਰਾਨ ਇਸਦਾ ਪਤਾ ਨਾ ਲੱਗ ਸਕੇ ਜਦੋਂ ਪੁਲਿਸ ਨੇ ਇਸ ਟਰੱਕ ਨੂੰ ਰੋਕਿਆ ਅਤੇ ਇਸਦੀ ਸਹੀ ਤਲਾਸ਼ੀ ਲਈ ਤਾਂ ਹੀ ਪੁਲਿਸ ਨੂੰ ਇਸ ਕੈਬਿਨ ਬਾਰੇ ਪਤਾ ਲੱਗ ਸਕਿਆ।ਇਸ ਮੌਕੇ ਜਦੋਂ ਪੁਲਿਸ ਦੁਆਰਾ ਇਸ ਕੈਬਿਨ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਇਸ ਵਿੱਚ ਸ਼ਰਾਬ ਦੀਆਂ 350 ਪੇਟੀਆਂ ਲੁਕੋਈਆਂ ਸਨ ।ਫਿਲਹਾਲ ਪੁਲਿਸ ਨੇ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:Punjab Police: ਪੁਲਿਸ ਮੁਲਾਜ਼ਮ ਹੀ ਤੁੜਵਾਉਣ ਲੱਗੇ ਜ਼ਿੰਦੇ !