ETV Bharat / state

ਖੁਦ ਤੰਦਰੁਸਤ ਨਹੀਂ ਹੈ ਸਰਕਾਰੀ ਕਾਲਜ ਦਾ ਗਰਾਊਂਡ - playground

ਨਾਭਾ ਸ਼ਹਿਰ ਵਿੱਚ ਮੌਜੂਦ ਹੈ ਖ਼ਿਡਾਰੀਆਂ ਲਈ ਇੱਕੋ-ਇੱਕ ਗਰਾਊਂਡ। ਇਹ ਗਰਾਊਂਡ ਖੁਦ ਹੀ ਨਹੀਂ ਹੈ ਤੰਦਰੁਸਤ। ਸ਼ਹਿਰਵਾਸੀ ਤੇ ਖ਼ਿਡਾਰੀ ਹੋਏ ਪਰੇਸ਼ਾਨ ਕਿਹਾ, ਪ੍ਰਸ਼ਾਸਨ ਦਾ ਇਸ ਵੱਲ ਨਹੀਂ ਕੋਈ ਧਿਆਨ।

ਖੁਦ ਤੰਦਰੁਸਤ ਨਹੀਂ ਹੈ ਸਰਕਾਰੀ ਕਾਲਜ ਦਾ ਗਰਾਊਂਡ
author img

By

Published : Feb 24, 2019, 1:35 PM IST

ਪਟਿਆਲਾ: ਪੰਜਾਬ ਸਰਕਾਰ ਵੱਲੋ ਖੇਡਾਂ ਵਿੱਚ ਵਿਕਾਸ ਕਰਨ ਲਈ ਲੱਖਾਂ ਰੁਪਏ ਲਗਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜਮੀਨੀ ਪੱਧਰ 'ਤੇ ਇਹ ਦਾਅਵੇ ਬਿਲਕੁੱਲ ਖੋਖਲੇ ਵਿਖਾਈ ਦੇ ਰਹੇ ਹਨ। ਇਸ ਦੀ ਤਾਜਾ ਮਿਸਾਲ ਹੈ ਨਾਭਾ ਵਿਖੇ ਬਣੇ ਇੱਕੋ-ਇੱਕ ਸਰਕਾਰੀ ਰਿਪੁਦਮਨ ਕਾਲਜ ਦਾ ਗਰਾਊਂਡ, ਜਿੱਥੇ ਪਿੱਛਲੇ 15 ਦਿਨਾਂ ਤੋਂ ਮੀਂਹ ਦਾ ਪਾਣੀ ਖੜਾ ਹੈ ਅਤੇ ਬੀਮਾਰੀਆ ਨੂੰ ਸੱਦਾ ਦੇ ਰਿਹਾ ਹੈ।
ਸ਼ਹਿਰ ਵਾਸੀਆਂ ਅਤੇ ਖ਼ਿਡਾਰੀਆ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਗਰਾਊਂਡ ਵਿਚ ਖੜੇ ਪਾਣੀ ਨੂੰ ਕੱਢਣ ਲਈ ਕੋਈ ਉਪਰਾਲਾ ਨਾ ਕੀਤਾ ਤਾਂ ਵੱਡਾ ਸਘੰਰਸ਼ ਕਰਨ ਲਈ ਮਜਬੂਰ ਹੋ ਜਾਣਗੇ।

ਖੁਦ ਤੰਦਰੁਸਤ ਨਹੀਂ ਹੈ ਨਾਭਾ ਦੇ ਸਰਕਾਰੀ ਕਾਲਜ ਦਾ ਗਰਾਊਂਡ, ਵੇਖੋ ਵੀਡੀਓ
ਨਾਭਾ ਦੇ ਸਰਕਾਰੀ ਰਿਪੁਦਮਨ ਗਰਾਊਂਡ ਵਿੱਚ ਮੀਂਹ ਦਾ ਪਾਣੀ ਪਿੱਛਲੇ 15 ਦਿਨਾ ਤੋਂ ਖੜਾ ਹੈ ਅਤੇ ਇਸ ਪਾਣੀ ਦੇ ਖੜ੍ਹੇ ਹੋਣ ਕਾਰਨ ਹਰ ਕੋਈ ਪਰੇਸ਼ਾਨ ਹੈ। ਨਾਭਾ ਸ਼ਹਿਰ ਦਾ ਇਕੋ ਇੱਕ ਗਰਾਊਂਡ ਵਿੱਚ ਲੋਕ ਅਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਆਉਂਦੇ ਹਨ, ਇਹ ਗਰਾਊਂਡ ਖੁਦ ਅਨਫ਼ਿਟ ਲੱਗ ਰਿਹਾ ਹੈ, ਕਿਉਂਕਿ ਇਹ ਗਰਾਊਂਡ ਛੱਪੜ ਦਾ ਰੂਪ ਧਾਰ ਚੁੱਕਾ ਹੈ।ਇਸ ਮੌਕੇ ਸ਼ਹਿਰ ਵਾਸੀ ਯੋਗੇਸ਼ ਖੱਤਰੀ ਅਤੇ ਨਵਦੀਪ ਬਾਵਾ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦਾ ਗਰਾਊਂਡ ਵੱਲ ਕੋਈ ਧਿਆਨ ਨਹੀ ਹੈ। ਇਸ ਕਾਰਨ ਖ਼ਿਡਾਰੀਆ ਅਤੇ ਆਮ ਲੋਕਾ ਨੂੰ ਹੋਰ ਕੋਈ ਗਰਾਊਂਡ ਨਾ ਹੋਣ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮੌਕੇ ਖ਼ਿਡਾਰੀ ਪ੍ਰਦੀਪ ਬਾਗਾ ਅਤੇ ਖ਼ਿਡਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਗਰਾਊਂਡ ਵਿਚ ਖੇਡਣ ਲਈ ਆਉਂਦੇ ਸੀ ਪਰ ਗਰਾਊਂਡ ਵਿਚ ਪਾਣੀ ਖੜਣ ਨਾਲ ਖੇਡਾਂ ਦੇ ਅਭਿਆਸ ਦਾ ਨੁਕਸਾਨ ਹੋ ਰਿਹਾ ਹੈ। ਸ਼ਹਿਰ ਵਿਚ ਇੱਕ ਹੀ ਗਰਾਊਂਡ ਹੈ ਅਤੇ ਉਸ ਵਿੱਚ ਵੀ ਕਾਫ਼ੀ ਸੱਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

3314 ਵਿਅਕਤੀਆਂ ਨੇ ਚੁੱਕਿਆ ਕਾਨੂੰਨੀ ਸੇਵਾਵਾਂ ਕੈੰਪ ਦਾ ਲਾਭ
ਪਟਿਆਲਾ,ਆਸ਼ੀਸ਼ ਕੁਮਾਰ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਥੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ, ਪਿੰਡ ਸਿੱਧੂਵਾਲ ਵਿਖੇ ਲਗਾਏ ਗਏ ਮੈਗਾ ਕਾਨੂੰਨੀ ਸੇਵਾਵਾਂ ਕੈਂਪ ਮੌਕੇ ਜਿੱਥੇ ਵੱਡੀ ਗਿਣਤੀ ਲੋਕਾਂ ਨੂੰ ਸਰਕਾਰੀ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ ਉਥੇ ਹੀ 3314 ਵਿਅਕਤੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਇਆ ਗਿਆ।
ਇਸ ਕੈਂਪ ਦਾ ਉਦਘਾਟਨ ਕਰਨ ਪੁੱਜੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਸ੍ਰੀ ਮਹੇਸ਼ ਗਰੋਵਰ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਸ ਗਰੋਵਰ ਨੇ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਅਤੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ ਇਸ ਗੱਲ ਲਈ ਵਚਨਬੱਧ ਹੈ ਕਿ ਸਰਕਾਰੀ ਸਕੀਮਾਂ ਦਾ ਲਾਭ ਹਰ ਲੋੜਵੰਦ ਨੂੰ ਮਿਲੇ ਅਤੇ ਇਸ ਲਈ ਅੱਜ ਦੇ ਕੈਂਪ 'ਚ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ ਹੈ ਕਿ ਕੋਈ ਵੀ ਲੋੜਵੰਦ ਸਰਕਾਰੀ ਸਕੀਮਾਂ ਦੇ ਲਾਭ ਤੋਂ ਵਾਂਝਾਂ ਨਾ ਰਹੇ, ਜਿਸ ਲਈ ਉਹ ਨਿਰੰਤਰ ਜਾਇਜਾ ਲੈਂਦੇ ਰਹਿਣਗੇ।
ਇਸ ਮੌਕੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਉਪਕੁਲਪਤੀ ਡਾ. ਪੀ.ਐਸ. ਜਸਵਾਲ, ਸ. ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵਧੀਕ ਸਕੱਤਰ ਅਮਰਿੰਦਰ ਸਿੰਘ ਸ਼ੇਰਗਿੱਲ, ਸੀ.ਜੇ.ਐਮ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਆਸ਼ੀਸ ਬਾਂਸਲ, ਸੀ.ਜੇ.ਐਮ. ਫਿਰੋਜਪੁਰ ਸ. ਬਲਜਿੰਦਰ ਸਿੰਘ ਮਾਨ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਏ.ਡੀ.ਸੀ. ਸ੍ਰੀ ਸ਼ੌਕਤ ਅਹਿਮਦ ਪਰੇ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਬਾਰ ਐਸ਼ੋਸੀਏਸ਼ ਪਟਿਆਲਾ ਦੇ ਪ੍ਰਧਾਨ ਐਡਵੋਕੇਟ ਬਿਕਰਮਜੀਤ ਸਿੰਘ ਭੁੱਲਰ, ਡਾ. ਐਸ.ਪੀ.ਐਸ. ਉਬਰਾਏ, ਸਿਵਲ ਸਰਜਨ ਡਾ. ਮਨਜੀਤ ਸਿੰਘ ਸਮੇਤ ਜੁਡੀਸ਼ੀਅਲ ਤੇ ਸਿਵਲ ਅਧਿਕਾਰੀ ਵੀ ਮੌਜੂਦ ਸਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.