ਪਟਿਆਲਾ: ਪੰਜਾਬ 'ਚ ਪੈ ਰਹੀ ਅੰਤ ਦੀ ਗਰਮੀ ਨੇ ਇਸ ਵਾਰ ਲੋਕਾਂ ਦੀ ਬਸ ਕਰਾ ਦਿੱਤੀ ਹੈ। ਕਿਉਂਕਿ ਪੰਜਾਬ ਵਿੱਚ ਇਸ ਵਾਰ ਗਰਮੀ ਦਾ ਪਾਰਾ 45 ਤੋਂ 47 ਡਿਗਰੀ ਸੈਲਸੀਅਸ ਤਕ ਵਧ ਗਿਆ ਹੈ।
ਜਿੱਥੇ ਗਰਮੀ ਦੇ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਵੱਡੇ ਵੱਡੇ ਬਿਜਲੀ ਦੇ ਕੱਟਾਂ ਦੇ ਕਾਰਨ ਲੋਕ ਪ੍ਰੇਸ਼ਾਨ ਵਿਖਾਈ ਦੇ ਰਹੇ ਹਨ। ਸ਼ਹਿਰ ਨਾਭਾ ਵਿਖੇ ਮੌਨਸੂਨ ਦੀ ਪਹਿਲੀ ਦਸਤਕ ਨੇ ਲੋਕਾਂ ਦੇ ਚਿਹਰੇ ਖਿੜਾ ਦਿੱਤੇ।
ਜਿੱਥੇ ਕਾਲੀਆਂ ਘਟਾਵਾਂ ਬੱਦਲਾਂ ਨੇ ਦਿਨ ਵਿੱਚ ਹੀ ਹਨੇਰਾ ਛਾ ਗਿਆ ਉੱਥੇ ਹੀ ਥੋੜ੍ਹੇ ਸਮੇਂ ਬਾਅਦ ਹੀ ਮੀਂਹ ਵਰਸਣ ਲੱਗਿਆ ਅਤੇ ਤੇਜ਼ ਬਾਰਸ਼ ਦੇ ਕਾਰਨ ਲੋਕਾਂ ਨੂੰ ਰਾਹਤ ਦਾ ਸਾਹ ਮਿਲਿਆ।
ਇਹ ਵੀ ਪੜ੍ਹੋ :-1983 ਵਰਲਡ ਕੱਪ ਦੀ ਜੇਤੂ ਟੀਮ ਦੇ ਮੈਂਬਰ ਯਸ਼ਪਾਲ ਸ਼ਰਮਾ ਦਾ ਦੇਹਾਂਤ