ETV Bharat / state

ਦਵਾਈਆਂ ਦੇ ਨਾਂਅ 'ਤੇ ਡਾਕਟਰ ਕਰ ਰਹੇ ਮਰੀਜ਼ਾਂ ਨਾਲ ਲੁੱਟ, ਵੇਖੋ ਠੱਗ ਡਾਕਟਰ ਦੀ ਕਰਤੂਤ - mata kaushalya hospital patiala

ਪਟਿਆਲਾ ਦੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿੱਚ ਡਾਕਟਰ ਵੱਲੋਂ ਮਰੀਜ਼ਾਂ ਨੂੰ ਪਰਚੀ ਦੇ ਉੱਤੇ ਮਹਿੰਗੇ ਮੁੱਲ ਦੀਆਂ ਦਵਾਈਆਂ ਲਿਖ ਕੇ ਦਿੱਤੀਆਂ ਜਾ ਰਹੀਆਂ ਹਨ। ਜਿਸ ਦਾ ਈਟੀਵੀ ਭਾਰਤ ਵੱਲੋਂ ਪਰਦਾਫਾਸ਼ ਕੀਤਾ ਗਿਆ।

ਫ਼ੋਟੋ
author img

By

Published : Nov 20, 2019, 3:53 PM IST

ਪਟਿਆਲਾ: ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿੱਚ ਬੱਚਿਆਂ ਦੇ ਮਾਹਿਰ ਇੱਕ ਡਾਕਟਰ ਵੱਲੋਂ ਮਰੀਜ਼ਾਂ ਨੂੰ ਪਰਚੀ ਦੇ ਉੱਤੇ ਮਹਿੰਗੇ ਮੁੱਲ ਦੀਆਂ ਦਵਾਈਆਂ ਲਿਖ ਕੇ ਦਿੱਤੀਆਂ ਜਾ ਰਹੀਆਂ ਹਨ। ਇਹ ਦਵਾਈਆਂ ਵੀ ਇਸ ਤਰ੍ਹਾਂ ਲਿਖੀਆਂ ਜਾ ਰਹੀਆਂ ਹਨ ਕਿ ਉਹ ਨਾ ਤਾਂ ਜਨ ਔਸ਼ਧੀ ਵਾਲਾ ਪੜ੍ਹ ਸਕਦਾ ਹੈ ਅਤੇ ਨਾ ਹੀ ਮੈਡੀਕਲ ਸੁਪਰਡੈਂਟ ਇਸ ਨੂੰ ਪੜ੍ਹ ਸਕਦੇ ਹਨ।

ਵੇਖੋ ਵੀਡੀਓ

ਉੱਥੇ ਹੀ ਜਦੋਂ ਇਹ ਗੱਲ ਸਿਵਲ ਸਰਜਨ ਦੇ ਧਿਆਨ ਵਿੱਚ ਲਿਆਉਂਦੀ ਗਈ ਤਾਂ ਉਹ ਵੀ ਪਰਚੀ ਵਿੱਚ ਲਿੱਖੀ ਦਵਾਈਆਂ ਨੂੰ ਨਹੀਂ ਪੜ੍ਹ ਸਕੇ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੈਮਿਸਟ ਦੀ ਦੁਕਾਨ 'ਤੇ ਕੰਮ ਕਰਨ ਵਾਲਾ ਇੱਕ ਘੱਟ ਪੜ੍ਹਿਆ ਲਿਖਿਆ ਵਿਅਕਤੀ ਇਸ ਦਵਾਈ ਨੂੰ ਬੜੇ ਆਰਾਮ ਨਾਲ ਪੜ੍ਹ ਲੈਂਦਾ ਹੈ। ਉਸ ਤੋਂ ਵੱਡੀ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਇਹ 600 ਰੁਪਏ ਵਾਲੀ ਦਵਾਈ ਦੂਸਰੇ ਸ਼ਬਦਾਂ ਦੇ ਵਿੱਚ ਮਤਲਬ ਜੈਨਰਿਕ ਭਾਸ਼ਾ ਦੇ ਵਿੱਚ ਅਤੇ ਸਾਲਟ ਦੇ ਨਾਲ ਲਿਖੀ ਜਾਂਦੀ ਹੈ ਤਾਂ ਇਹ ਦਵਾਈ ਮਹਿਜ਼ 36 ਰੁਪਏ ਦੀ ਹਸਪਤਾਲ ਦੇ ਵਿੱਚੋਂ ਹੀ ਮਿਲ ਜਾਂਦੀ ਹੈ।

ਇਸ ਬਾਬਤ ਜਦੋਂ ਡਾਕਟਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੱਲਾ ਝਾੜਦੇ ਹੋਏ ਕੋਈ ਵੀ ਸੰਤੁਸ਼ਟੀ ਪੂਰਵਕ ਜਵਾਬ ਨਾ ਦਿੱਦੇ ਹੋਏ ਕਿਹਾ ਕਿ ਇਸ ਦਵਾਈ ਦੀ ਮਰੀਜ਼ ਨੂੰ ਜ਼ਰੂਰਤ ਸੀ ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਰਕਾਰ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮਰੀਜ਼ ਦੀ ਪਰਚੀ ਦੇ ਉੱਤੇ ਜਾਂ ਤਾਂ ਦਵਾਈ ਦਾ ਸਾਲਟ ਲਿਖਿਆ ਜਾਵੇ ਜਾਂ ਫਿਰ ਜੈਨਰਿਕ ਨਾਮ ਨਾਲ ਲਿਖਿਆ ਜ਼ਰੂਰ ਜਾਵੇ। ਇਸ ਸਵਾਲ ਦਾ ਡਾਕਟਰ ਸਾਹਬ ਕੋਲ ਕੋਈ ਜਵਾਬ ਨਹੀਂ ਸੀ।

ਇਸ ਬਾਰੇ ਜਦੋਂ ਐਸਐਮਓ ਰੇਨੂੰ ਅਗਰਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਡਾਕਟਰ ਸਾਹਿਬ ਰਿਟਾਇਰ ਹੋ ਚੁੱਕੇ ਹਨ ਪਰ ਸਿਵਲ ਸਰਜਨ ਵੱਲੋਂ ਇਨ੍ਹਾਂ ਨੂੰ ਆਪਣੇ ਕੋਟੇ ਵਿੱਚ ਇੱਥੇ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੇ ਜਿਸ ਕਾਰਨ ਜਲਦ ਹੀ ਇਨ੍ਹਾਂ ਦੇ ਖਿਲਾਫ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਲੋਕਾਂ ਅਨੁਸਾਰ ਕੁਝ ਡਾਕਟਰ ਆਪਣੇ ਲਾਲਚ ਦੇ ਚੱਲਦਿਆਂ ਗਰੀਬ ਤਬਕੇ ਦੇ ਮਰੀਜ਼ਾਂ ਨੂੰ ਕਮਿਸ਼ਨਾਂ ਦੇ ਲਈ ਮਹਿੰਗੇ ਮੁੱਲ ਦੀਆਂ ਦਵਾਈਆਂ ਲਿਖ ਕੇ ਬਾਹਰ ਕੈਮਿਸਟਾਂ ਨੂੰ ਮਾਲਾ ਮਾਲ ਕਰ ਰਹੇ ਹਨ ਤੇ ਆਪ ਵੀ ਮੋਟੀਆਂ ਕਮਿਸ਼ਨਾਂ ਦੇ ਰੂਪ ਵਿੱਚ ਮੋਟੀ ਰਕਮ ਵਸੂਲ ਕਰ ਰਹੇ ਹਨ।

ਦੂਜੇ ਪਾਸੇ ਮਰੀਜ਼ਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਡਾਕਟਰ ਪਰਚੀਆਂ 'ਤੇ ਅਜਿਹੀਆਂ ਦਵਾਈਆਂ ਲਿਖਦੇ ਹਨ ਜੋ ਕਿ ਮਹਿੰਗੇ ਮੁੱਲ ਨਾਲ ਬਾਹਰ ਤੋਂ ਹੀ ਮਿਲਦੀ ਹੈ। ਇਹ ਇੱਕ ਵੱਡਾ ਸਵਾਲ ਹੈ ਕਿ ਕਿਉਂ ਇਹ ਇਨ੍ਹਾਂ ਦੀ ਲਿਖੀ ਹੋਈ ਦਵਾਈ ਚੰਦ ਕੈਮਿਸਟ ਦੁਕਾਨਾਂ 'ਤੇ ਹੀ ਮਿਲਦੀ ਹੈ। ਇਸ ਬਾਬਤ ਜਦੋਂ ਸਿਵਲ ਸਰਜਨ ਹਰੀਸ਼ ਮਲਹੋਤਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਸਖ਼ਤੀ ਨਾਲ ਕਾਰਵਾਈ ਵਿੱਚ ਲਿਆਂਦਾ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Intro:ਡਾਕਟਰ ਵੱਲੋਂ ਮਰੀਜ਼ਾਂ ਨੂੰ ਪਰਚੀ ਦੇ ਉੱਤੇ ਮਹਿੰਗੇ ਮਹਿੰਗੇ ਮੁੱਲ ਦੀਆਂ ਦਵਾਈਆਂ ਲਿਖ ਕੇ ਦਿੱਤੀਆਂ ਜਾ ਰਹੀਆਂ ਹਨ । Body:ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿੱਚ ਬੱਚਿਆਂ ਦੇ ਮਾਹਿਰ ਇੱਕ ਡਾਕਟਰ ਵੱਲੋਂ ਮਰੀਜ਼ਾਂ ਨੂੰ ਪਰਚੀ ਦੇ ਉੱਤੇ ਮਹਿੰਗੇ ਮਹਿੰਗੇ ਮੁੱਲ ਦੀਆਂ ਦਵਾਈਆਂ ਲਿਖ ਕੇ ਦਿੱਤੀਆਂ ਜਾ ਰਹੀਆਂ ਹਨ । ਪਰ ਦਵਾਈਆਂ ਵੀ ਇਸ ਤਰ੍ਹਾਂ ਲਿਖੀਆਂ ਜਾ ਰਹੀਆਂ ਹਨ ਕਿ ਉਹ ਨਾ ਤਾਂ ਜਨ ਔਸ਼ਧੀ ਵਾਲਾ ਪੜ੍ਹ ਸਕਦਾ ਹੈ ਅਤੇ ਨਾ ਹੀ ਮੈਡੀਕਲ ਸੁਪਰਡੈਂਟ ਇਸ ਨੂੰ ਪੜ੍ਹ ਸਕਦੇ ਹਨ। ਇੱਥੇ ਹੀ ਬੱਸ ਨਹੀਂ ਇਹ ਗੱਲ ਜਦੋਂ ਸਿਵਲ ਸਰਜਨ ਦੇ ਧਿਆਨ ਵਿੱਚ ਲਿਆਂਦੀ ਗਈ ਤਾਂ ਉਹ ਵੀ ਇਹ ਦਵਾਈਆਂ ਨਹੀਂ ਪੜ੍ਹ ਸਕੇ ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਬਾਹਰ ਕੈਮਿਸਟ ਦੀ ਦੁਕਾਨ ਤੇ ਕੰਮ ਕਰਨ ਵਾਲਾ ਇੱਕ ਘੱਟ ਪੜ੍ਹਿਆ ਲਿਖਿਆ ਵਿਅਕਤੀ ਦੀ ਇਸ ਦਵਾਈ ਨੂੰ ਬੜੇ ਆਰਾਮ ਨਾਲ ਪੜ੍ਹ ਲੈਂਦਾ ਹੈ ਉਸ ਤੋਂ ਵੱਡੀ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਇਹ ਛੇ ਸੌ ਰੁਪਏ ਵਾਲੀ ਦਵਾਈ ਦੂਸਰੇ ਸ਼ਬਦਾਂ ਦੇ ਵਿੱਚ ਮਤਲਬ ਜੈਨਰਿਕ ਭਾਸ਼ਾ ਦੇ ਵਿੱਚ ਅਤੇ ਸਾਲਟ ਦੇ ਨਾਲ ਲਿਖੀ ਜਾਂਦੀ ਹੈ ਤਦ ਇਹ ਦਵਾਈ ਮਹਿਜ਼ ਛੱਤੀ ਰੁਪਏ ਦੀ ਹਸਪਤਾਲ ਦੇ ਵਿੱਚੋਂ ਹੀ ਮਿਲ ਜਾਂਦੀ ਹੈ।

ਇਸ ਬਾਬਤ ਜਦੋਂ ਡਾਕਟਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੱਲਾ ਝਾੜਦੇ ਹੋਏ ਕੋਈ ਵੀ ਸੰਤੁਸ਼ਟੀ ਪੂਰਵਕ ਜਵਾਬ ਨਾ ਦਿੱਤਾ ਤੇ ਕਿਹਾ ਕਿ ਇਸ ਦਵਾਈ ਦੀ ਮਰੀਜ਼ ਨੂੰ ਜ਼ਰੂਰਤ ਸੀ ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਰਕਾਰ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮਰੀਜ਼ ਦੀ ਪਰਚੀ ਦੇ ਉੱਤੇ ਯਾ ਤੇ ਦਵਾਈ ਦਾ ਸਾਲਟ ਲਿਖਿਆ ਜਾਵੇ ਜਾਂ ਫਿਰ ਜੈਨਰਿਕ ਨਾਮ ਨਾਲ ਲਿਖਿਆ ਜ਼ਰੂਰ ਜਾਵੇ ।ਇਹ ਸਵਾਲ ਦਾ ਡਾਕਟਰ ਸਾਹਬ ਕੋਲ ਕੋਈ ਜਵਾਬ ਨਹੀਂ ਸੀ ਇਸ ਬਾਰੇ ਜਦੋਂ ਮੈਡੀਕਲ ਸਟੂਡੈਂਟ ਨਾਲ ਗੱਲ ਕੀਤੀ ਗਈ ਤਾਂ ਰੇਨੂੰ ਅਗਰਵਾਲ ਨੇ ਦੱਸਿਆ ਕਿ ਇਹ ਡਾਕਟਰ ਸਾਹਿਬ ਰਿਟਾਇਰ ਹੋ ਚੁੱਕੇ ਹਨ ਪਰ ਸਿਵਲ ਸਰਜਨ ਵੱਲੋਂ ਇਨ੍ਹਾਂ ਨੂੰ ਆਪਣੇ ਕੋਟੇ ਵਿੱਚ ਇੱਥੇ ਲਗਾਇਆ ਗਿਆ ਹੈ ਜੇਕਰ ਗੱਲ ਕਰੀਏ ਮੇਰੇ ਹਸਪਤਾਲ ਦੀ ਤਾਂ ਸਾਨੂੰ ਇਸ ਡਾਕਟਰ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਪੂਰੇ ਤਰੀਕੇ ਨਾਲ ਕੰਮ ਨਹੀਂ ਕਰਦੇ ਅਤੇ ਜੇਕਰ ਉਹ ਇਸ ਤਰ੍ਹਾਂ ਹਸਪਤਾਲ ਦਾ ਨਾ ਖਰਾਬ ਕਰਨਗੇ ਤੇ ਸਾਨੂੰ ਬਿਲਕੁਲ ਵੀ ਅਜਿਹੇ ਡਾਕਟਰ ਦੀ ਜ਼ਰੂਰਤ ਨਹੀਂ ਹੈ ਤੇ ਮੈਂ ਤੁਹਾਡੇ ਮਾਮਲਾ ਧਿਆਨ ਚ ਲਿਆਂਦੇ ਸਾਰ ਹੀ ਇਨ੍ਹਾਂ ਦੇ ਖ਼ਿਲਾਫ਼ ਇੱਕ ਚਿੱਠੀ ਕੱਢ ਦਿੱਤੀ ਹੈ ਤੇ ਜਲਦ ਤੋਂ ਜਲਦ ਇਨ੍ਹਾਂ ਦੇ ਖਿਲਾਫ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਉਧਰ ਦੂਜੇ ਪਾਸੇ ਜਦੋਂ ਸਾਡੀ ਟੀਮ ਨੇ ਹੋਰ ਮਰੀਜ਼ਾਂ ਨਾਲ ਗੱਲ ਕੀਤੀ ਤਾਂ ਆਲਮ ਹਰ ਪਾਸੇ ਇਹੀ ਸੀ ਯਾ ਇਹ ਡਾਕਟਰ ਪਰਚੀਆਂ ਅਜਿਹੀਆਂ ਲਿਖਦੇ ਹਨ ਜੋ ਕਿ ਮਹਿੰਗੇ ਮੁੱਲ ਦੀ ਦਵਾਈ ਬਾਹਰ ਤੋਂ ਹੀ ਮਿਲਦੀ ਹੈ ਇਹ ਇੱਕ ਵੱਡਾ ਸਵਾਲ ਹੈ ਕਿ ਕਿਉਂ ਇਹ ਇਨ੍ਹਾਂ ਦੀ ਲਿਖੀ ਹੋਈ ਦਵਾਈ ਚੰਦ ਕੈਮਿਸਟ ਦੁਕਾਨਾਂ ਤੇ ਹੀ ਮਿਲਦੀ ਹੈ ਤੇ ਉਹ ਵੀ ਇੰਨੇ ਮਹਿੰਗੇ ਮੁੱਲ ਦੀ ਜਦੋਂ ਕਿ ਹੋਰ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨਾਲ ਵੀ ਅਜਿਹਾ ਹੀ ਹੋ ਰਿਹਾ ਸੀ ਨੌ ਸੌ ਵਾਲੀ ਦਵਾਈ ਅੰਦਰੋਂ ਜਾ ਤਾਂ ਮੁਫਤ ਜਾਂ ਫਿਰ ਚਾਰ ਸੌ ਰੁਪਏ ਵਿੱਚ ਮਿਲ ਰਹੀ ਸੀ ਆਖਿਰ ਕਿਉਂ ਇਹ ਪੰਜ ਨੰਬਰ ਕਮਰੇ ਵਾਲਾ ਡਾਕਟਰ ਜੋ ਕਿ ਰਿਟਾਇਰ ਵੀ ਹੋ ਚੁੱਕਿਆ ਹੈ ਕਿਉਂ ਲਿਖ ਰਿਹਾ ਇਸ ਤਰ੍ਹਾਂ ਮਰੀਜ਼ਾਂ ਨੂੰ ਮਹਿੰਗੇ ਮੁੱਲ ਦੀਆਂ ਦਵਾਈਆਂ ਜਿਸ ਨਾਲ ਮਰੀਜ਼ਾਂ ਨੂੰ ਹੋਣਾ ਪੈ ਰਿਹੈ ਖੱਜਲ ਖਵਾਰ ਤੇ ਹੋ ਰਹੀ ਹੈ ਉਨ੍ਹਾਂ ਦੀ ਜੇਬ ਦੀ ਲੁੱਟ । ਇਸ ਬਾਬਤ ਜਦੋਂ ਸਿਵਲ ਸਰਜਨ ਹਰੀਸ਼ ਮਲਹੋਤਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲੇ ਨੂੰ ਸਖਤੀ ਨਾਲ ਕਾਰਵਾਈ ਚ ਲਿਆਂਦਾ ਜਾਵੇਗਾ ਅਤੇ ਜੋ ਬਣਦੀ ਕਾਰਵਾਈ ਹੋਏਗੀ ਉਸ ਤੇ ਤੁਰੰਤ ਅਮਲ ਕੀਤਾ ਜਾਏਗਾ । ਪਰ ਮਾਮਲਾ ਜਿਉਂ ਦਾ ਤਿਉਂ ਹੀ ਅੜਿਆ ਖੜ੍ਹਾ ਹੈ ਕਿਉਂਕਿ ਇਨ੍ਹਾਂ ਸਾਰੀਆਂ ਗੱਲਾਂ ਦੇ ਵਿੱਚ ਸਿਰਫ਼ ਔਰਤ ਸਿਰਫ ਪਿਸ ਰਿਹੈ ਮਜਬੂਰ ਤੇ ਪ੍ਰੇਸ਼ਾਨ ਮਰੀਜ਼ ਕਿਉਂਕਿ ਸਰਕਾਰੀ ਹਸਪਤਾਲਾਂ ਵਿੱਚ ਜ਼ਿਆਦਾਤਰ ਗ਼ਰੀਬ ਤਬਕਾ ਹੀ ਇਲਾਜ ਕਰਾਉਣ ਦੇ ਲਈ ਪਹੁੰਚਦਾ ਹੈ ਤੇ ਲੋਕਾਂ ਦੇ ਕਹੇ ਅਨੁਸਾਰ ਕੁਝ ਡਾਕਟਰ ਆਪਣੇ ਲਾਲਚ ਦੇ ਚੱਲਦਿਆਂ ਇਨ੍ਹਾਂ ਗਰੀਬ ਤਬਕੇ ਦੇ ਮਰੀਜ਼ਾਂ ਨੂੰ ਕਮਿਸ਼ਨਾਂ ਦੇ ਲਈ ਮਹਿੰਗੇ ਮੁੱਲ ਦੀਆਂ ਦਵਾਈਆਂ ਲਿਖ ਲਿਖ ਕੇ ਬਾਹਰ ਕੈਮਿਸਟਾਂ ਨੂੰ ਮਾਲਾ ਮਾਲ ਕਰ ਰਹੇ ਨੇ ਤੇ ਆਪ ਵੀ ਮੋਟੀਆਂ ਕਮਿਸ਼ਨਾਂ ਦੇ ਰੂਪ ਵਿਚ ਮੋਟੀ ਰਕਮ ਵਸੂਲ ਕਰ ਰਹੇ ਨੇ ਆਖਿਰ ਕਦੋਂ ਰੁਕੇਗੀ ਇਸ ਤਰ੍ਹਾਂ ਗ਼ਰੀਬ ਮਰੀਜ਼ ਦੀ ਲੁੱਟ ਇਸ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਸਖਤੀ ਨਾਲ ਅਜਿਹੇ ਡਾਕਟਰਾਂ ਨੂੰ ਸੁਧਾਰਿਆ ਜਾਵੇ
ਬਾਇਟ ਅਜੇ ਗੁਪਤਾ ਕਰਪਟ ਡਾਕਟਰ
ਹਰੀਸ਼ ਮਲਹੋਤਰਾ ਸਿਵਲ ਸਰਜਨ
ਰੇਨੂੰ ਅਗਰਵਾਲ ਅੇਸ ਅੇਮ ਉ
ਮਰੀਜ਼ਾਂ ਦੀ ਬਾਈਟ Conclusion:ਡਾਕਟਰ ਵੱਲੋਂ ਮਰੀਜ਼ਾਂ ਨੂੰ ਪਰਚੀ ਦੇ ਉੱਤੇ ਮਹਿੰਗੇ ਮਹਿੰਗੇ ਮੁੱਲ ਦੀਆਂ ਦਵਾਈਆਂ ਲਿਖ ਕੇ ਦਿੱਤੀਆਂ ਜਾ ਰਹੀਆਂ ਹਨ ।
ETV Bharat Logo

Copyright © 2025 Ushodaya Enterprises Pvt. Ltd., All Rights Reserved.