ETV Bharat / state

ਮੱਧ ਪ੍ਰੇਦਸ਼ ਤੋਂ ਆਏ ਪਿਆਜ਼ਾਂ ਵਾਲੇ ਟਰੱਕ 'ਚੋਂ ਮਿਲੀ 3 ਕੁਇੰਟਲ ਭੁੱਕੀ

author img

By

Published : Jun 23, 2020, 8:38 PM IST

ਪਟਿਆਲਾ ਪੁਲਿਸ ਵੱਲੋਂ ਮੱਧ ਪ੍ਰਦੇਸ਼ ਤੋਂ ਆਏ ਇੱਕ ਪਿਆਜ਼ਾਂ ਵਾਲੇ ਟਰੱਕ 'ਚੋਂ 3 ਕੁਇੰਟਲ ਭੁੱਕੀ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਆਰੋਪੀਆਂ ਵੱਲੋਂ ਭੁੱਕੀ ਪਿਆਜ਼ਾਂ ਦੀਆਂ ਬੋਰੀਆਂ ਥੱਲੇ ਇਸ ਲਈ ਰੱਖੀ ਗਈ ਸੀ ਤਾਂਕਿ ਭੁੱਕੀ ਦਾ ਪਤਾ ਨਾ ਲੱਗੇ।

3 quintals of Poppy found in onion truck
ਫ਼ੋਟੋ

ਪਟਿਆਲਾ: ਪਟਿਆਲਾ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਮੱਧ ਪ੍ਰਦੇਸ਼ ਤੋਂ ਆਏ ਇੱਕ ਪਿਆਜ਼ਾਂ ਵਾਲੇ ਟਰੱਕ 'ਚੋਂ ਭੁੱਕੀ ਦੀ ਤਸਕਰੀ ਕਰਨ ਵਾਲੇ ਵਿਅਕਤੀਆਂ ਸਮੇਤ 3 ਕੁਇੰਟਲ ਭੁੱਕੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸੌਰਵ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਨੇ ਅਰਬਨ ਅਸਟੇਟ ਕੋਲ ਇੱਕ ਟਰੱਕ ਨੂੰ ਰੋਕਿਆ, ਜਿਸ ਦੀ ਤਲਾਸ਼ੀ ਲੈਣ ਦੌਰਾਨ ਉਨ੍ਹਾਂ ਵੱਲੋਂ ਪਹਿਲਾਂ 49 ਕਿੱਲੋ ਦੇ ਕਰੀਬ ਭੁੱਕੀ ਬਰਾਮਦ ਕੀਤੀ ਗਈ।

ਵੀਡੀਓ

ਹੋਰ ਪੜ੍ਹੋ: ਨਾਭਾ 'ਚ ਕੰਬਾਈਨ ਫੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਮਾਲੀ ਨੁਕਸਾਨ

ਉਨ੍ਹਾਂ ਕਿਹਾ ਕਿ ਜਦ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਸ਼ੁਰੂ ਕੀਤੀ ਗਈ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਟਰੱਕ ਵਿੱਚ ਢਾਈ ਕੁਇੰਟਲ ਭੁੱਕੀ ਪਿਆਜ਼ਾਂ ਦੀਆਂ ਬੋਰੀਆਂ ਥੱਲੇ ਪਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਸਾਰੀ ਭੁੱਕੀ ਨੂੰ ਬਰਾਮਦ ਕੀਤਾ। ਡੀਐਸਪੀ ਨੇ ਦੱਸਿਆ ਕਿ ਆਰੋਪੀਆਂ ਵੱਲੋਂ ਭੁੱਕੀ ਪਿਆਜ਼ਾਂ ਦੀਆਂ ਬੋਰੀਆਂ ਥੱਲੇ ਇਸ ਲਈ ਰੱਖੀ ਗਈ ਸੀ ਤਾਂਕਿ ਕਿਸੇ ਨੂੰ ਭੁੱਕੀ ਦਾ ਪਤਾ ਨਾ ਲੱਗੇ। ਉਨ੍ਹਾਂ ਕਿਹਾ ਕਿ ਆਰੋਪੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.