ਪਟਿਆਲਾ: 52 ਸਾਲਾ ਬਿਜਲੀ ਕਰਮਚਾਰੀ ਦਾ ਕੁੱਝ ਅਣਪਛਾਤੇ ਲੋਕਾਂ ਵੱਲੋਂ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਲਈ ਦਸ ਦਈਏ 52 ਸਾਲਾ ਹਰਮੇਸ਼ ਦਾਸ ਰੱਖੜਾ ਬਿਜਲੀ ਘਰ ਵਿਖੇ ਮੀਟਰ ਰੀਡਰ ਦੇ ਤੌਰ 'ਤੇ ਕੰਮ ਕਰਦਾ ਸੀ ਜੋ ਕਿ ਪਿੰਡਾਂ ਵਿੱਚ ਰੀਡਿੰਗ ਲੈਣ ਜਾਂਦਾ ਸੀ। ਪਰ 18 ਜੁਲਾਈ ਨੂੰ ਹਰਮੇਸ਼ ਦਾਸ ਕੰਮ ਤੋਂ ਘਰ ਨਹੀਂ ਮੁੜਿਆ ਅਤੇ ਬਾਅਦ ਵਿਚ ਪਤਾ ਲੱਗਿਆ ਕਿ ਕੁੱਝ ਲੋਕਾਂ ਵੱਲੋਂ ਉਸ ਦਾ ਕਤਲ ਕਰਕੇ ਉਸਨੂੰ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ।
ਇਸ ਘਟਨਾ ਦਾ ਪਰਿਵਾਰ ਵਾਲਿਆਂ ਨੂੰ ਉਸ ਵਕਤ ਪਤਾ ਲੱਗਿਆ ਜਦੋਂ ਉਸ ਦੀ ਲਾਸ਼ ਭਾਖੜਾ ਨਹਿਰ ਤੋਂ ਬਰਾਮਦ ਕੀਤੀ ਗਈ। ਲਾਸ਼ ਦੇ ਸਿਰ ਉੱਪਰ ਗੰਭੀਰ ਸੱਟਾਂ ਦੇ ਨਿਸ਼ਾਨ ਸਨ, ਜਿਸ ਤੋਂ ਪਤਾ ਲਗਦਾ ਸੀ ਕਿ ਮ੍ਰਿਤਕ ਦਾ ਕਤਲ ਕਰਕੇ ਲਾਸ਼ ਭਾਖੜਾ ਵਿੱਚ ਸਿੱਟੀ ਗਈ ਹੈ।
ਇਹ ਵੀ ਪੜ੍ਹੋ: ਮੌਬ ਲਿੰਚਿੰਗ ਮਾਮਲਾ: ਮੋਰ ਚੋਰੀ ਕਰਨ ਦੇ ਸ਼ੱਕ 'ਚ ਬਜ਼ੁਰਗ ਨੂ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ
ਥਾਣਾ ਸਿਵਲ ਲਾਈਨ ਪਟਿਆਲਾ ਵੱਲੋਂ ਆਈ ਪੀ ਸੀ ਦੀ ਧਾਰਾ 302 ਅਤੇ 34 ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਬਾਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।