ETV Bharat / state

ਪਟਿਆਲਾ ਪ੍ਰਸ਼ਾਸਨ ਨੇ ਕੋਰੋਨਾ ਤੋਂ ਨਿਜਾਤ ਪਾਉਣ ਲਈ ਉਲੀਕੀ ਨਵੀਂ ਰਣਨੀਤੀ - covid 19

ਰਾਜਪੁਰਾ ਤੋਂ ਕੋਰੋਨਾ ਦੇ 18 ਨਵੇਂ ਮਾਮਲੇ ਆਉਣ ਤੋਂ ਬਾਅਦ ਪ੍ਰਸ਼ਾਸਨਿਕ ਹਲਚਲ ਵੱਧ ਗਈ ਹੈ। ਅਧਿਕਾਰੀਆਂ ਨੇ ਕੋਵਿਡ-19 ਦੇ ਮਿਲੇ ਤਾਜਾ ਪੌਜ਼ੀਟਿਵ ਮਾਮਲਿਆਂ ਦੇ ਮੱਦੇਨਜ਼ਰ ਸਥਿਤੀ ਦਾ ਜਾਇਜ਼ਾ ਲਿਆ ਤੇ ਇੱਕ ਬੈਠਕ ਕੀਤੀ।

ਫ਼ੋਟੋ
ਫ਼ੋਟੋ
author img

By

Published : Apr 23, 2020, 5:46 PM IST

ਪਟਿਆਲਾ: ਰਾਜਪੁਰਾ ਤੋਂ ਕੋਰੋਨਾ ਦੇ 18 ਨਵੇਂ ਮਾਮਲੇ ਆਉਣ ਤੋਂ ਬਾਅਦ ਪ੍ਰਸ਼ਾਸਨਿਕ ਹੱਲਚੱਲ ਵੱਧ ਗਈ ਹੈ। ਅਧਿਕਾਰੀਆਂ ਨੇ ਕੋਵਿਡ-19 ਦੇ ਮਿਲੇ ਤਾਜਾ ਪਾਜ਼ਿਟਿਵ ਮਾਮਲਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਥਿਤੀ ਦਾ ਜਾਇਜ਼ਾ ਲਿਆ ਤੇ ਇੱਕ ਬੈਠਕ ਕੀਤੀ। ਇਸ ਬੈਠਕ ਦੇ ਵਿੱਚ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ ਤੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਸ਼ਾਮਿਲ ਹੋਏ। ਸਾਰੇ ਅਧਿਕਾਰੀਆਂ ਵੱਲੋਂ ਰਾਜਪੁਰਾ ਦਾ ਦੌਰਾ ਕੀਤਾ ਅਤੇ ਬੈਠਕ ਦੇ ਵਿੱਚ ਨਵੀਂ ਰਣਨੀਤੀ ਤਿਆਰ ਕੀਤੀ ਗਈ।

ਇਸ ਮੀਟਿੰਗ ਦੌਰਾਨ ਕੁਮਾਰ ਅਮਿਤ ਨੇ ਸਿਵਲ ਸਰਜਨ ਨੂੰ ਕਿਹਾ ਕਿ 'ਪਿੜਤ ਇਲਾਕੇ ਨੂੰ ਅਗਲੇ ਤਿੰਨ ਦਿਨਾਂ 'ਚ ਰਾਜਪੁਰਾ ਦੇ ਹਰ ਵਸਨੀਕ ਕੋਰੋਨਾ ਵਾਇਰਸ ਦੇ ਲੱਛਣਾਂ ਵਾਲਿਆਂ ਦੀ ਸਕਰੀਨਿੰਗ ਕੀਤੀ ਜਾਵੇਗੀ। ਇਸ ਦੌਰਾਨ ਰਾਜਪੁਰਾ ਪੂਰਾ ਸੀਲ ਰਹੇਗਾ 'ਤੇ ਕਰਫਿਊ ਵਿੱਚ ਕੋਈ ਢਿੱਲ ਨਹੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਜ਼ਿਟਿਵ ਕੇਸਾਂ ਦੇ ਸੰਪਰਕਾਂ ਦੀ ਲੜੀ ਦੀ ਪੈੜ ਬਰੀਕੀ ਨਾਲ ਨੱਪੀ ਜਾਵੇਗੀ ਤਾਂ ਕਿ ਇਹ ਪਾਜ਼ਿਟਿਵ ਕੇਸ ਪਿੱਛਲੇ ਸਮੇਂ ਦੌਰਾਨ, ਜਿਸ ਕਿਸੇ ਨੂੰ ਵੀ ਮਿਲੇ ਸੀ, ਉਨ੍ਹਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਕੋਆਰੰਟਾਈਨ ਕੀਤਾ ਜਾਵੇਗਾ 'ਤੇ ਕੋਰੋਨਾ ਦੇ ਲੱਛਣਾਂ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜਪੁਰਾ 'ਚ ਪਿੜਤ ਇਲਾਕਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਦੇ ਅਫ਼ਸਰ ਰਵਨੀਤ ਸਿੰਘ ਢੋਟ ਨੂੰ ਆਦੇਸ਼ ਦਿੱਤੇ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਦੁੱਧ, ਸਬਜ਼ੀਆਂ, ਫ਼ਲ, ਕਰਿਆਨੇ ਦਾ ਸਮਾਨ ਤੇ ਦਵਾਈਆਂ ਆਦਿ ਜਰੂਰੀ ਵਸਤਾਂ ਦੀ ਸਪਲਾਈ ਬੇਰੋਕ ਯਕੀਨੀ ਬਣਾਈ ਜਾਵੇ। ਜ਼ਿਲ੍ਹਾ ਮੈਜਿਸਟਰੇਟ ਨੇ ਇਹ ਆਦੇਸ਼ ਜਾਰੀ ਕੀਤੇ ਕਿ ਰਾਜਪੁਰਾ ਸਬ ਡਵੀਜਨ ਅੰਦਰ ਪੈਂਦੇ ਸਾਰੇ ਬੈਂਕ ਅਗਲੇ ਹੁਕਮਾਂ ਤੱਕ ਜਨਤਕ ਲੈਣ-ਦੇਣ ਲਈ ਬਿਲਕੁਲ ਬੰਦ ਰੱਖੇ ਜਾਣਗੇ। ਅਨਾਜ ਮੰਡੀ ਵਿੱਖੇ ਕਣਕ ਦੀ ਖਰੀਦ ਜਾਰੀ ਰਹੇਗੀ।

ਇਸ ਦੌਰਾਨ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਆਮ ਲੋਕ 'ਤੇ ਖਾਸ ਕਰਕੇ ਰਾਜਪੁਰਾ ਦੇ ਵਾਸੀ ਇਸ ਸੰਕਟ ਦੇ ਸਮੇਂ ਆਪਣੇ ਘਰਾਂ ਅੰਦਰ ਰਿਹ ਕੇ ਕਰਫਿਊ ਦੀ ਪਾਲਣ ਕਰਨ 'ਤੇ ਇਸ ਦੀ ਉਲੰਘਣਾਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.