ਜੇਲ ਦੇ ਸੁਪਰਡੈਂਟ ਇਕਬਾਲ ਬਰਾੜ ਨੇ ਇਸ ਨੂੰ ਵਰਜਿਤ ਸਮਾਨ ਅੰਦਰ ਲਿਜਾਣ ਤੇ 24 ਦਸੰਬਰ 2018 ਨੂੰ ਡਿਊਟੀ ਤੋ ਬਰਖ਼ਾਸਤ ਕਰ ਦਿੱਤਾ ਸੀ ਅਤੇ ਇਹ ਪਰਤਾਂ ਉਸ ਸਮੇਂ ਖੁੱਲਣੀਆਂ ਸੁਰੂ ਹੋਈਆਂ, ਜਦੋ ਜੇਲ ਵਿਚ ਤਲਾਸ਼ੀ ਦੌਰਾਨ 12 ਮੋਬਾਇਲ ਮਿਲੇ ਅਤੇ ਜਿੰਨਾਂ ਕੈਦੀਆਂ ਕੋਲੋ ਇਹ ਮੋਬਾਈਲ ਬਰਾਮਦ ਹੋਏ ਉਨਾਂ ਕੈਦੀਆਂ ਨੂੰ ਪੁਲਿਸ ਨੇ ਪ੍ਰੋਟਕਸ਼ਨ ਵਰੰਟ ਰਾਹੀਂ ਪੁਲਿਸ ਰਿਮਾਂਡ 'ਤੇ ਲਿਆਂਦਾ ਗਿਆ ਜਿਸ ਤੋ ਬਾਅਦ ਪਤਾ ਲੱਗਾ ਕਿ ਜੇਲ ਅੰਦਰ ਮੋਬਾਈਲ ਪਹੁੰਚਾਉਣ ਵਾਲਾ ਜੇਲ ਵਿਚ ਡਿਊਟੀ ਦੇਣ ਵਾਲਾ ਗੁਰਜੰਟ ਸਿੰਘ ਹੀ ਸੀ। ਪੁਲਿਸ ਨੇ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੱਖ-ਵੱਖ ਤਰੀਕਿਆਂ ਨਾਲ ਲੈ ਕੇ ਜਾਂਦਾ ਸੀ ਗੁਰਜੰਟ ਜੇਲ ਅੰਦਰ ਮੋਬਾਈਲ
ਮੁਲਾਜ਼ਮ ਗੁਰਜੰਟ ਸਿੰਘ ਜਿਸ ਨੇ ਪੈਸਿਆ ਦੇ ਲਾਲਚ ਦੇ ਚਲਦਿਆਂ ਜੇਲ ਵਿਚ ਇਹ ਧੰਦਾ ਸ਼ੁਰੂ ਕਰ ਦਿੱਤਾ ਸੀ। ਗੁਰਜੰਟ ਸਿੰਘ ਕੈਦੀਆਂ ਨੂੰ ਮੋਬਾਈਲ ਸਪਲਾਈ ਕਰਨ ਦੇ ਬਦਲੇ ਹਜ਼ਾਰਾ ਰੁਪਏ ਦੀ ਮੋਟੀ ਰਕਮ ਵਸੂਲ ਕਰਦਾ ਸੀ ਅਤੇ ਉਹ ਬੜੀ ਚਲਾਕੀ ਦੇ ਨਾਲ ਜੇਲ ਦੇ ਅੰਦਰ ਮੋਬਾਈਲ ਨੂੰ ਪੱਗ ਵਿਚ ਅਤੇ ਵੱਖ-ਵੱਖ ਤਰੀਕਿਆਂ ਨਾਲ ਕੈਦੀਆ ਨੂੰ ਮੋਬਾਇਲ ਪਹੁੰਚਾਉਣ ਤੋ ਇਲਾਵਾ ਵਰਜਿਤ ਸਮਾਨ ਵੀ ਸਪਲਾਈ ਕਰਦਾ ਸੀ।
ਇਸ ਮੌਕੇ ਤੇ ਨਾਭਾ ਮੈਕਸੀਮੰਮ ਸਕਿਊਰਟੀ ਜੇਲ ਦੇ ਸੁਪਰਡੈਟ ਇਕਬਾਲ ਸਿੰਘ ਬਰਾੜ ਅਤੇ ਨਾਭਾ ਕੋਤਵਾਲੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਨੂੰ 24 ਦਸੰਬਰ ਨੂੰ ਵਰਜਿਤ ਚੀਜ਼ਾ ਅੰਦਰ ਲਿਜਾਉਣ ਤਹਿਤ ਬਰਖ਼ਾਸਤ ਕਰ ਦਿੱਤਾ ਸੀ। ਜੇਲ 'ਚੋ 12 ਮੋਬਾਈਲ ਮਿਲਣ ਨਾਲ ਜੇਲ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਸਨ ਅਤੇ ਹੁਣ ਪਤਾ ਚੱਲਿਆ ਕਿ ਜੇਲ ਅੰਦਰ ਮੋਬਾਈਲ ਪਹੁੰਚਾਉਣ ਵਾਲਾ ਗੁਰਜੰਟ ਸਿੰਘ ਹੀ ਸੀ ਅਤੇ ਜਿਸ ਦੇ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿਚ ਕੋਈ ਹੋਰ ਮੁਲਾਜ਼ਮ ਸ਼ਾਮਲ ਸੀ ਜਾਂ ਨਹੀਂ, ਇਹ ਬਾਰੇ ਜਾਂਚ ਤੋ ਬਾਅਦ ਹੀ ਪਤਾ ਚੱਲੇਗਾ।