ETV Bharat / state

ਭਾਵੇਂ ਅਕਾਲੀ ਸਰਕਾਰ ਨਹੀਂ, ਫਿਰ ਵੀ ਥਾਣਿਆਂ 'ਚ ਅਕਾਲੀਆਂ ਦੀ ਹੀ ਚੱਲ ਰਹੀ: ਮਦਨ ਲਾਲ ਜਲਾਲਪੁਰ

ਕੁਝ ਦਿਨ ਪਹਿਲਾਂ ਪਟਿਆਲਾ ਦੇ ਪਿੰਡ ਤਖਤੂਪੁਰਾ ਵਿੱਚ ਹੋਏ ਆਪਸੀ ਝਗੜੇ ਦੀ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਹਲਕਾ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਬਿਆਨ ਆਇਆ ਹੈ।

ਫ਼ੋਟੋ।
author img

By

Published : Nov 22, 2019, 1:52 PM IST

ਪਟਿਆਲਾ: ਕੁਝ ਦਿਨ ਪਹਿਲਾਂ ਜ਼ਿਲ੍ਹੇ ਦੇ ਪਿੰਡ ਤਖਤੂਪੁਰਾ ਵਿੱਚ ਹੋਇਆ ਆਪਸੀ ਝਗੜੇ ਵੱਧਦਾ ਹੀ ਜਾ ਰਿਹਾ ਹੈ। ਪਹਿਲਾਂ ਇਸ ਝਗੜੇ ਨੂੰ ਲੈ ਕੇ ਗੰਡਾ ਖੇੜੀ ਥਾਣੇ ਵਿੱਚ ਇੱਕ ਦੂਜੇ ਨਾਲ ਕਿਹਾ ਸੁਣੀ ਹੋਈ ਅਤੇ ਪੱਗਾਂ ਤੱਕ ਵੀ ਲੱਥੀਆਂ ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸੇ ਵੀਡੀਓ ਵਿੱਚ ਹਲਕਾ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਇਹ ਕਹਿ ਰਹੇ ਹਨ ਉਨ੍ਹਾਂ ਦੀਆਂ ਔਰਤਾ ਚੁੱਕ ਲਿਆਓ।

ਵੇਖੋ ਵੀਡੀਓ

ਇਸੇ ਨੂੰ ਲੈ ਕੇ ਈਟੀਵੀ ਭਾਰਤ ਨੇ ਮਦਨ ਲਾਲ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮਦਨ ਲਾਲ ਜਲਾਲਪੁਰ ਨੇ ਅਕਾਲੀ ਦਲ ਉੱਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਭਾਵੇਂ ਅਕਾਲੀ ਸਰਕਾਰ ਨਹੀਂ ਹੈ ਪਰ ਫਿਰ ਵੀ ਥਾਣਿਆਂ ਵਿੱਚ ਅਕਾਲੀਆਂ ਦੀ ਹੀ ਚੱਲ ਰਹੀ ਹੈ। ਵੀਡੀਓ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਘਰ ਵਿੱਚ ਕੋਈ ਜੀਅ ਇਸ ਤਰ੍ਹਾਂ ਵੱਢਿਆ ਟੁੱਕਿਆ ਪਿਆ ਹੋਵੇ ਤਾਂ ਉੱਥੇ ਕੋਈ ਕੀ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਔਰਤਾਂ ਚੁੱਕ ਕੇ ਲਿਆਉਣ ਲਈ ਕਿਹਾ ਗਿਆ ਹੈ ਤਾਂ ਇਹ ਕਹਿਣ ਉੱਤੇ ਕੋਈ ਔਰਤਾਂ ਨਹੀਂ ਚੱਕੀਆਂ ਗਈਆਂ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਦੋਂ ਇੱਕ ਵਿਧਾਇਕ ਦੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਆਮ ਜਨਤਾ ਦਾ ਕੀ ਬਣੇਗਾ।

ਉਨ੍ਹਾਂ ਇਹ ਗੱਲ ਮੰਨੀ ਕਿ ਪਟਿਆਲਾ ਜ਼ਿਲ੍ਹੇ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਕਿਉਂਕਿ ਲੀਡਰਾਂ ਦੀ ਸੁਣੀ ਹੀ ਨਹੀਂ ਜਾ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਪਟਿਆਲਾ ਵਿੱਚ ਅਕਾਲੀਆਂ ਦੀ ਸ਼ਰੇਆਮ ਗੁੰਡਾਗਰਦੀ ਚੱਲ ਰਹੀ ਹੈ।

Intro:ਮਦਨ ਲਾਲ ਜਲਾਲਪੁਰ ਨਾਲ ਈ ਟੀ ਵੀ ਦੀ ਖਾਸ ਗੱਲ ਬਾਤ ਤੋਂ ਵਾਇਰਲ ਵੀਡੀਓ ਤੇ Body:ਕੁਝ ਦਿਨ ਪਹਿਲਾਂ ਪਟਿਆਲਾ ਜ਼ਿਲ੍ਹਾ ਦੇ ਪਿੰਡ ਤਖਤੂਪੁਰਾ ਵਿੱਚ ਹੋਏ ਆਪਸੀ ਝਗੜੇ ਦੇ ਬਾਅਦ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ ਪਹਿਲਾਂ ਇਸੇ ਝਗੜੇ ਨੂੰ ਲੈ ਕੇ ਗੰਡਾ ਖੇੜੀ ਥਾਣੇ ਵਿੱਚ ਇੱਕ ਦੂਸਰੇ ਨਾਲ ਕਿਹਾ ਸੁਣੀ ਹੁੰਦੀ ਹੈ ਪੱਗਾਂ ਤੱਕ ਵੀ ਉਤਰਦੀਆਂ ਨੇ ਜੋ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਰਾਜਪੁਰਾ ਦੇ ਹੋਸਪੀਟਲ ਵਿੱਚ ਅਮਲਾ ਸੀ ਵਿਭਾਗ ਅੰਦਰ ਗੰਡਾਸੀਆਂ ਸੋਟੇ ਕਿਰਪਾਨਾ ਚੱਲਦੀਆਂ ਹਨ ਜਿਸ ਨੂੰ ਦੇਖਣ ਤੋਂ ਬਾਅਦ ਸਾਫ ਤੌਰ ਦੇ ਉੱਪਰ ਜ਼ਿਲ੍ਹਾ ਪਟਿਆਲਾ ਵਿੱਚ ਲਾਅ ਐਂਡ ਆਰਡਰ ਦੀਆਂ ਧੱਜੀਆਂ ਸਾਫ ਤੌਰ ਤੇ ਉੱਡਦੀਆਂ ਦੇਖ ਸਕਦੇ ਹੋ ਫਿਰ ਵਿਵਾਦ ਹੋਰ ਵਧਦੇ ਹਨ ਕਾਂਗਰਸੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਆਰੋਪੀਆਂ ਨੂੰ ਪਕੜਿਆ ਜਾਵੇ ਤੇ ਅਕਾਲੀਆਂ ਵੱਲੋਂ ਕਿਹਾ ਕਰਦਾ ਹੈ ਕਿ ਝੂਠੇ ਆਰੋਪ ਲੱਗ ਰਹੇ ਹਨ ਮਾਰ ਝਾੜ ਹੋ ਰਹੀ ਹੈ ਇਸੇ ਦਰਮਿਆਨ ਕਾਂਗਰਸੀ ਐਮ ਐਲ ਏ ਮਦਨ ਲਾਲ ਜਲਾਲਪੁਰ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਉਹੋ ਸਾਫ ਤੌਰ ਤੇ ਕਹਿੰਦੇ ਸੁਣਾਈ ਦਿੰਦੇ ਹਨ ਕਿ ਉਨ੍ਹਾਂ ਦੀਆਂ ਜਨਾਨੀਆਂ ਚੱਕ ਲਿਆਓ ਤੇ 307 ਦਾ ਪਰਚਾ ਦੇ ਦਿਓ ਇਹ ਵੀਡੀਓ ਵਾਇਰਲ ਹੋ ਜਾਂਦੀ ਹੈ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵਿਰੋਧੀ ਧਿਰ ਹੋਰ ਵੀ ਤਿੱਖੇ ਸਵਰਗ ਚੱਕਦੇ ਹਨ ਕਾਂਗਰਸ ਸਰਕਾਰ ਉੱਪਰ ਉੱਥੇ ਹੀ ਮਦਨ ਲਾਲ ਪੁਰ ਤੋਂ ਉਨ੍ਹਾਂ ਦੇ ਇਸ ਵੀਡੀਓ ਬਾਰੇ ਜਦੋਂ ਪੁੱਛਿਆ ਗਿਆ ਤਾਂ ਆਉਣ ਈ ਟੀ ਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਭਾਵੇਂ ਅਕਾਲੀ ਸਰਕਾਰ ਨਹੀਂ ਹੈ ਫਿਰ ਵੀ ਥਾਣਿਆਂ ਵਿੱਚ ਅਕਾਲੀਆਂ ਦੀ ਹੀ ਚੱਲ ਰਹੀ ਹੈ ਅਤੇ ਅਫ਼ਸਰ ਸ਼ਾਹੀ ਚੱਲ ਰਹੀ ਹੈ ਲਈ ਡਰਾਵੇ ਚ ਨਾਰਾਜ਼ ਨਹੀਂ ਹੋਰੀ ਵਿਧਾਇਕ ਦੇ ਕਹਿਣ ਦੇ ਬਾਵਜੂਦ ਇੱਕ ਬੇਕਰਾਰੀ ਨਹੀਂ ਹੋਈ ਜੋ ਵੀਡੀਓ ਹੈ ਉਸ ਵੀਡੀਓ ਦੇ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਗਰ ਘਰ ਵਿੱਚ ਸਾਡਾ ਕੋਈ ਜੀ ਇਸ ਤਰ੍ਹਾਂ ਵੱਢਿਆ ਟੁੱਕਿਆ ਪਿਆ ਹੋਵੇ ਤਾਂ ਸਿੱਖੀ ਕਰੀਏ ਹਾਲਾਂਕਿ ਉਨ੍ਹਾਂ ਨੇ ਸਿੱਧੇ ਤੌਰ ਤੇ ਉੱਪਰ ਇਸ ਵੀਡੀਓ ਉੱਪਰ ਕੁਝ ਵੀ ਕਿਹਾ ਪ੍ਰੰਤੂ ਆਪਣੇ ਆਪ ਨੂੰ ਅਸਮਰੱਥ ਜ਼ਰੂਰ ਦੱਸਿਆ ਹੁਣ ਮੈਂ ਸਿੱਧੇ ਤੌਰ ਤੇ ਤਿੰਨ ਹੀ ਗੱਲਾਂ ਗੱਲਾਂ ਵਿੱਚ ਦੱਸਿਆ ਕਿ ਸਰਕਾਰ ਸਾਡੇ ਹੋਣ ਦੇ ਬਾਵਜੂਦ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਦੋਂ ਇੱਕ ਵਿਧਾਇਕ ਦੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਆਮ ਜਨਤਾ ਦਾ ਕੀ ਬਣੇਗਾ ਉਹਨਾਂ ਨੇ ਇਹ ਵੀ ਸਵੀਕਾਰਿਆ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਲਾਡ ਆਰਡਰ ਜੋ ਹੈ ਬਿਲਕੁਲ ਫੇਲ ਸਾਬਿਤ ਹੋ ਰਿਹਾ ਹੈ ਕਿਉਂਕਿ ਲੀਡਰਾਂ ਦੀ ਸੁਣੀ ਨਹੀਂ ਜਾ ਰਹੀConclusion:ਮਦਨ ਲਾਲ ਜਲਾਲਪੁਰ ਨੇ ਮੰਨਿਆ ਕਿ ਸਾਡੀ ਸਰਕਾਰ ਦੇ ਵਿੱਚ ਹੀ ਸਾਡੀ ਵਿਧਾਇਕਾਂ ਦੀ ਨਹੀਂ ਸੁਣੀ ਜਾ ਰਹੀ ਪੰਜਾਬ ਦੇ ਪਟਿਆਲਾ ਸ਼ਹਿਰ ਚ ਲਾਈਨ ਆਰਡਰ ਦੀਆਂ ਉੱਡ ਰਹੀਆਂ ਨੇ ਧੱਜੀਆਂ
ETV Bharat Logo

Copyright © 2024 Ushodaya Enterprises Pvt. Ltd., All Rights Reserved.