ਪਟਿਆਲਾ : ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਵਿਚ ਬਲੈਕ ਫ਼ੰਕਸ ਨਾਮ ਦੀ ਬਿਮਾਰੀ ਦੇ 2 ਮਰੀਜ਼ ਪਹੁੰਚੇ ਅਤੇ ਇਸ ਮਾਮਲੇ ਤੇ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਨੇ ਆਖਿਆ ਕਿ ਇਹ ਬੀਮਾਰੀ ਬਹੁਤ ਖਤਰਨਾਕ ਹੈ ਜਿੰਨਾਂ ਦੇ ਵਿੱਚ ਸਰੀਰ ਦੀ ਕਮਜ਼ੋਰੀ ਅਤੇ ਸ਼ੂਗਰ ਦੇ ਮਰੀਜ਼ ਹੁੰਦੇ ਹਨ ਉਨ੍ਹਾਂ ਨੂੰ ਇਹ ਬਿਮਾਰੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ ।ਸਾਡੇ ਕੋਲ 3 ਮਰੀਜ਼ ਆਏ ਸੀ ਜਿਨ੍ਹਾਂ ਦੀ ਰਿਪੋਰਟ ਆ ਚੁੱਕੀ ਹੈ ਇਨ੍ਹਾਂ ਵਿੱਚੋਂ 2 ਮਰੀਜ਼ ਬਲੈਕ ਫ਼ੰਗਸ ਬੀਮਾਰੀ ਦੇ ਪਾਏ ਗਏ ਹਨ ਅਤੇ 1 ਮਰੀਜ਼ ਦੀ ਰਿਪੋਰਟ ਆਉਣੀ ਬਾਕੀ ਹੈ।
ਪਟਿਆਲਾ ਦੇ ਮੈਡੀਕਲ ਸੁਪਰਡੈਂਟ ਹਰਨਾਮ ਸਿੰਘ ਰੇਖੀ ਨੇ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਨੇ ਆਖਿਆ ਕਿ ਜੇਕਰ ਤੁਹਾਨੂੰ ਸੂਗਰ ਦੀ ਬਿਮਾਰੀ ਹੈ ਅਤੇ ਜਾਂ ਫਿਰ ਉਨ੍ਹਾਂ ਕਰੋਨਾ ਦੀ ਬਿਮਾਰੀ ਲੱਗਦੀ ਹੈ ਤਾਂ ਤੁਰੰਤ ਟੈਸਟ ਕਰਵਾਓ ਤਾ ਜੋ ਅੱਪਾ ਇਸ ਮਹਾਮਾਰੀ ਤੋਂ ਬਚ ਸਕੀਏ ਹਾਂ ਫਿਲਹਾਲ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਇਸ ਮਹਾਮਾਰੀ ਬਾਰੇ ਦੱਸ ਦਿੱਤਾ ਹੈ ਇਸ ਦੀ ਮੈਡੀਸਨ ਤੁਰੰਤ ਲਿਆਂਈ ਜਾ ਰਹੀ ਹੈ।
ਇਹ ਵੀ ਪੜ੍ਹੋ:ਪਿੰਡਾਂ ਨੂੰ ਕੋਰੋਨਾ ਮੁਕਤ ਮੁਹਿੰਮ ਤਹਿਤ ਦਿੱਤੇ ਜਾਣਗੇ 10 ਲੱਖ ਰੁਪਏ : ਕੈਪਟਨ