ETV Bharat / state

ਸਬ ਇੰਸਪੈਕਟਰ ਨੂੰ ਸਿੱਧੂ ਮੂਸੇਵਾਲੇ ਦੇ ਗਾਣੇ 'ਚ ਅਦਾਕਾਰੀ ਕਰਨੀ ਪੈ ਸਕਦੀ ਮਹਿੰਗੀ - ਪੰਜਾਬ ਅਤੇ ਹਰਿਆਣਾ ਹਾਈਕੋਰਟ

ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣੇ ਦੇ ਖਿਲਾਫ ਅਵਾਜ ਉਠਾਉਣ ਵਾਲੇ ਪੰਡਿਤ ਰਾਓ ਧਰੇਨਵਰ ਨੇ ਪੰਜਾਬ ਪੁਲਿਸ ਵਿੱਚ ਬਤੌਰ ਸਬ ਇੰਸਪੈਕਟਰ ਦੇ ਅਹੁਦੇ 'ਤੇ ਕੰਮ ਕਰਨ ਵਾਲੀ ਹਰਸ਼ਜੋਤ ਕੌਰ ਦੇ ਖਿਲਾਫ ਕਾਰਵਾਈ ਕਰਨ ਲਈ ਡੀ.ਆਈ.ਜੀ ਪਟਿਆਲਾ ਰੇਂਜ ਨੂੰ ਮੰਗ ਪੱਤਰ ਦਿੱਤਾ ਹੈ। ਸਬ ਇੰਸਪੈਕਟਰ ਨੂੰ ਸਿੱਧੂ ਮੂਸੇਵਾਲੇ ਦੇ ਗਾਣੇ ਵਿੱਚ ਅਦਾਕਾਰੀ ਪੇਸ਼ ਕਰਨਾ ਮਹਿੰਗਾ ਪੈ ਸਕਦਾ ਹੈ।

ਸਬ ਇੰਸਪੈਕਟਰ ਨੂੰ ਸਿੱਧੂ ਮੂਸੇਵਾਲੇ ਦੇ ਗਾਣੇ 'ਚ ਅਦਾਕਾਰੀ ਕਰਨਾ ਪੈ ਸਕਦਾ ਮਹਿੰਗਾ

author img

By

Published : Jul 9, 2021, 8:19 PM IST

ਪਟਿਆਲਾ : ਪੰਡਿਤ ਰਾਓ ਧਰੇਨਵਰ ਦਾ ਇਲਜ਼ਾਮ ਹੈ ਕਿ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਵਿੱਚ ਜਿੰਮੇਵਾਰ ਅਫਸਰ ਹੋਣ ਦੇ ਬਾਵਜੂਦ ਸਿੱਧੂ ਮੂਸੇਵਾਲਾ ਦੇ ਗਾਣੇ ਵਿੱਚ ਅਦਾਕਾਰੀ ਪੇਸ਼ ਕੀਤੀ ਹੈ ਜਿਸ ਗਾਣੇ ਵਿੱਚ ਨਾ ਸਿਰਫ “ਸੁਣਿਆ ਕਿ ਤੇਰੇ ਕੋਲ ਸੱਤ ਅਸਲੇ” ਵਰਗੇ ਭੜਕਾਉ ਸ਼ਬਦਾਵਲੀ ਮੌਜੂਦ ਹੈ ਬਲਕਿ ਗਾਣੇ ਦੇ ਟਾਇਟਲ ਵਿੱਚ ਅਣਫੱਕਵਿਦੇਵਲ ਵਰਗੇ ਲੱਚਰ ਭਰੀ ਸ਼ਬਦਾਵਲੀ ਹੈ।

ਇਸ ਲਈ ਪੰਡਿਤ ਰਾਓ ਨੇ ਮੰਗ ਕੀਤੀ ਹੈ ਕਿ ਇਸ ਗਾਣੇ ਦੇ ਵਿੱਚ ਅਦਾਕਾਰੀ ਪੇਸ਼ ਕਰਨ ਲਈ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਵਿਭਾਗ ਤੋਂ ਮੰਨਜੂਰੀ ਲਈ ਹੈ ਜਾਂ ਨਹੀਂ। ਇਸਤੋਂ ਇਲਾਵਾ ਪੰਡਿਤ ਰਾਓ ਨੇ ਜਾਣਕਾਰੀ ਮੰਗੀ ਹੈ ਕਿ ਇਹ ਗਾਣਾ ਸੈਂਸਰ ਬੋਰਡ ਆਫ ਇੰਡੀਆ ਤੋਂ ਪਾਸ ਹੋਇਆ ਹੈ ਜਾਂ ਨਹੀਂ।

ਫਿਲਮ ਦੇ ਟਾਇਟਲ ਅਣਫੱਕਵਿਦੇਵਲ ਸ਼ਬਦ ਦੇ ਇਤਰਾਜ ਕਰਦੇ ਹੋਏ ਪੰਡਿਤ ਰਾਓ ਨੇ ਹਰਸ਼ਜੋਤ ਕੌਰ ਤੋਂ ਲਿਖਿਤ ਰੂਪ ਵਿੱਚ ਇਸ ਸ਼ਬਦ ਦਾ ਅਰਥ ਮੰਗਿਆ ਹੈ। ਇਸ ਗਾਣੇ ਵਿੱਚ ਅਵਾਜ ਪ੍ਰਦੂਸ਼ਣ ਨੂੰ ਫੈਲਾਉਣ ਵਾਲੇ ਲਾਊਡ ਸਪੀਕਰ ਦੀ ਵਰਤੋਂ ਹੋਣ ਦੇ ਆਰੋਪ ਵੀ ਪੰਡਿਤ ਰਾਓ ਨੇ ਲਗਾਏ ਹਨ।

ਸਬ ਇੰਸਪੈਕਟਰ ਨੂੰ ਸਿੱਧੂ ਮੂਸੇਵਾਲੇ ਦੇ ਗਾਣੇ 'ਚ ਅਦਾਕਾਰੀ ਕਰਨਾ ਪੈ ਸਕਦਾ ਮਹਿੰਗਾ

ਪਟਿਆਲਾ ਰੇਂਜ ਦੇ ਡੀ.ਆਈ.ਜੀ ਵਿਕਰਮਜੀਤ ਦੁੱਗਲ ਨੂੰ ਮਿਲ ਕੇ ਆਪਣੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਪੰਡਿਤ ਰਾਓ ਨੇ ਕਿਹਾ ਕਿ ਵਿਕਰਮਜੀਤ ਦੁੱਗਲ ਆਈ.ਪੀ.ਐੱਸ. ਨੇ ਸਬੰਧਿਤ ਵਿਭਾਗ ਤੋਂ ਰਿਪੋਰਟ ਮੰਗੀ ਹੈ।

ਇਹ ਵੀ ਪੜ੍ਹੋ: ਬਰਗਾੜੀ ਬੇਅਦਬੀ ਮਾਮਲਾ: SIT ਨੇ ਪੇਸ਼ ਕੀਤਾ ਚਲਾਨ

ਪੰਡਿਤ ਰਾਓ ਨੇ ਕਿਹਾ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮ ਦੇ ਬਾਵਜੂਦ ਜਿੰਮੇਵਾਰ ਪੁਲਿਸ ਅਫਸਰ ਗਲਤ ਗਾਣੇ 'ਤੇ ਅਦਾਕਾਰੀ ਪੇਸ਼ ਕਰਨਾ ਨਾ ਸਿਰਫ ਪੰਜਾਬ ਪੁਲਿਸ ਦੀ ਬੇਇੱਜਤੀ ਹੈ ਬਲਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਵੀ ਹੈ। ਇਸ ਲਈ ਭਵਿੱਖ ਵਿੱਚ ਕੋਈ ਵੀ ਜਿੰਮੇਵਾਰ ਅਧਿਕਾਰੀ ਨੂੰ ਗਲਤ ਗਾਣੇ 'ਤੇ ਨਾ ਹੀ ਅਦਾਕਾਰੀ ਪੇਸ਼ ਕਰਨਾ ਚਾਹੀਦਾ ਹੈ ਤੇ ਨਾ ਹੀ ਗਾਉਣਾ ਚਾਹੀਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.