ETV Bharat / state

ਪਟਿਆਲਾ ਵਿਖੇ ਕਿਸਾਨਾਂ ਨੇ ਗੋਦਾਮ ਬਾਹਰ ਟਰੱਕ ਰੋਕ ਕੀਤੀ ਨਾਅਰੇਬਾਜ਼ੀ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਇਕ ਗੋਦਾਮ ਦੇ ਬਾਹਰ ਦਿੱਤਾ ਜਾ ਰਿਹਾ ਸੀ। ਉਹ ਧਰਨਾ ਸ਼ਾਂਤਮਈ ਢੰਗ ਨਾਲ ਦੇ ਰਹੀ ਸੀ। ਪਰ ਜਿਵੇਂ ਹੀ ਇਕ ਟਰੱਕ ਮਾਲ ਕੇ ਗੋਦਾਮ ਦੇ ਬਾਹਰ ਪਹੁੰਚਿਆ ਤਾਂ ਉਨ੍ਹਾਂ ਨੇ ਟਰੱਕ ਨੂੰ ਗੋਦਾਮ ਦੇ ਬਾਹਰ ਹੀ ਰੋਕ ਲਿਆ ਤੇ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।

ਤਸਵੀਰ
ਤਸਵੀਰ
author img

By

Published : Feb 24, 2021, 11:15 AM IST

ਪਟਿਆਲਾ: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋ ਘੱਗਰ ਸਰਾਏ ਕੋਲ ਕਿਸਾਨਾਂ ਨੇ ਇਕ ਗੋਦਾਮ ਦੇ ਬਾਹਰ ਕਈ ਦਿਨਾਂ ਤੋਂ ਧਰਨਾ ਦਿੱਤਾ ਹੋਇਆ ਹੈ। ਇਸ ਦੌਰਾਨ ਜਦੋਂ ਇੱਕ ਟਰੱਕ ਗੋਦਾਮ ਦੇ ਬਾਹਰ ਪਹੁੰਚਿਆਂ ਤਾਂ ਕਿਸਾਨਾਂ ਨੇ ਉਸ ਟਰੱਕ ਨੂੰ ਰੋਕ ਕੇ ਜੰਮਕੇ ਅਡਾਨੀ-ਅਬਾਨੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਸਾਨ ਯੂਨੀਅਨ ਦੇ ਪ੍ਰਧਾਨ ਗਿਆਨ ਸਿੰਘ ਨੇ ਦੱਸਿਆ ਕਿ ਅਸੀ ਕਈ ਦਿਨਾਂ ਤੋਂ ਘੱਗਰ ਸਰਾਏ ’ਚ ਅਡਾਨੀ ਅਬਾਨੀ ਦੇ ਗੋਦਾਮ ਦੇ ਬਾਹਰ ਧਰਨਾ ਦੇ ਕੇ ਬੈਠੇ ਸੀ ਪਰ ਅਚਾਨਕ ਹੀ ਇਕ ਟਰੱਕ ਮੱਧ ਪ੍ਰਦੇਸ਼ ਤੋਂ ਮਾਲ ਲੈ ਕੇ ਇੱਥੇ ਪਹੁੰਚਿਆ ਤਾਂ ਅਸੀਂ ਸਾਰਿਆਂ ਨੇ ਮਿਲ ਕੇ ਉਸ ਟਰੱਕ ਨੂੰ ਰੋਕ ਦਿੱਤਾ ਤੇ ਆਪਣਾ ਰੋਸ ਜਾਹਿਰ ਕੀਤਾ ਇਸ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀ ਮੰਗਾਂ ਨੂੰ ਨਹੀਂ ਮੰਨ ਲੈਂਦੀ ਉਦੋਂ ਤੱਕ ਉਹ ਆਪਣਾ ਧਰਨਾ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ। ਕਾਬਿਲੇਗੌਰ ਹੈ ਕਿ ਕਿਸਾਨ ਲਗਾਤਾਰ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ ’ਤੇ ਆਪਣਾ ਧਰਨਾ ਦੇ ਰਹੇ ਹਨ।

ਇਹ ਵੀ ਪੜੋ: ਕਿਸਾਨੀ ਸੰਘਰਸ਼ ਦੀ ਚੜ੍ਹਦੀਕਲਾ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਅਰਦਾਸ

ਵਪਾਰੀ ਕਰ ਰਹੇ ਵਪਾਰ- ਸਰੰਪਚ

ਉਧਰ ਦੂਜੇ ਪਾਸੇ ਪਿੰਡ ਦੇ ਸਰਪੰਚ ਨੇ ਵੀ ਕਿਸਾਨਾਂ ਦਾ ਸਾਥ ਦਿੰਦੇ ਹੋਏ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲੈਣ ਚਾਹੀਦਾ ਹੈ। ਬਿਜਨਸਮੈਨ ਚਾਹੁੰਦੇ ਹਨ ਕਿ ਅਸੀਂ ਸਾਰੇ ਭੁਖੇ ਮਰ ਜਾਈਏ ਤੇ ਇਹ ਆਪਣਾ ਬਿਜਨੈਸ ਕਰਦੇ ਰਹਿਣ। ਅਜਿਹਾ ਅਸੀਂ ਨਹੀਂ ਹੋਣ ਦੇਵਾਂਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.