ਪਟਿਆਲਾ: ਪੰਜਾਬ ਹਰਿਆਣਾ ਹਾਈ ਕੋਰਟ ਨੇ ਨਾਭਾ ਜੇਲ੍ਹ 'ਚ ਬਣੇ ਗੁਰੂ ਘਰ 'ਚ ਗੈਂਗਸਟਰ ਮਨਦੀਪ ਸਿੰਘ ਦਾ ਵਿਆਹ ਕਰਨ ਦੇ ਆਦੇਸ਼ ਦੇ ਦਿੱਤੇ ਹਨ।
ਮਨਦੀਪ ਸਿੰਘ ਨੇ ਆਪਣੇ ਵਿਆਹ ਲਈ ਪਹਿਲਾਂ 2016 'ਚ ਛੁੱਟੀ ਦੀ ਮੰਗ ਕੀਤੀ ਸੀ। ਮਨਦੀਪ ਦੇ ਪਰਿਵਾਰਕ ਮੈਬਰਾਂ ਵੱਲੋਂ ਵੀ ਅਦਾਲਤ ਤੋਂ ਅਪੀਲ ਕੀਤੀ ਗਈ ਸੀ ਕਿ ਮਨਦੀਪ ਸਿੰਘ ਨੂੰ ਵਿਆਹ ਕਰਵਾਉਣ ਲਈ ਜੇਲ੍ਹ ਤੋਂ ਬਾਹਰ ਆਉਣ ਦੀ ਇਜ਼ਾਜਤ ਦਿੱਤੀ ਜਾਵੇ। ਪਰ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੀ ਬੇਨਤੀ ਦਾ ਵਿਰੋਧ ਕੀਤਾ ਤੇ ਜੇਲ੍ਹ ਅੰਦਰ ਗੁਰੂ ਘਰ ਮੋਜੂਦ ਹੋਣ ਦੀ ਦਲੀਲ ਦਿੱਤੀ ਤੇ ਵਿਆਹ ਜੇਲ੍ਹ ਵਿੱਚ ਹੀ ਕਰਨ ਨੂੰ ਕਿਹਾ।
ਹਾਈ ਕੋਰਟ ਨੇ ਜੇਲ੍ਹ ਪ੍ਰਸ਼ਾਸਨ ਦੀ ਅਪੀਲ ਨੂੰ ਪ੍ਰਵਾਨ ਕੀਤਾ ਤੇ ਮਨਦੀਪ ਸਿੰਘ ਨੂੰ ਛੇ ਘੰਟੇ ਲਈ ਜੇਲ੍ਹ ਵਿੱਚੋਂ ਬਾਹਰ ਰਹਿਣ ਦੀ ਇਜ਼ਾਜਤ ਦਿੱਤੀ। ਹਾਈ ਕੋਰਟ ਵੱਲੋਂ ਉਸ ਦੇ ਵਿਆਹ ਨੂੰ ਇਜ਼ਾਜਤ ਦੇਣ 'ਤੇ ਕਿਹਾ ਕਿ ਵਿਆਹ ਤੋਂ ਬਾਅਦ ਯਕੀਨੀ ਤੌਰ ਤੇ ਅਪਰਾਧੀ ਵਿੱਚ ਵੱਡੇ ਸੁਧਾਰ ਦੇਖਣ ਨੂੰ ਮਿਲਦੇ ਹਨ।