ਪਟਿਆਲਾ: ਸ਼ਹਿਰ ’ਚ ਰੋਜ਼ਾਨਾ ਹੀ ਕੋਰੋਨਾ ਦੀਆਂ ਮੌਤਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਪਟਿਆਲਾ ਦੇ ਸ਼ਮਸ਼ਾਨਘਾਟ ਵਿੱਚ ਮ੍ਰਿਤਕਾਂ ਦਾ ਕ੍ਰਿਆ ਕ੍ਰਮ ਕਰਨ ’ਚ ਦਿੱਕਤਾਂ ਆ ਰਹੀਆਂ ਹਨ। ਇਸ ਪ੍ਰੇਸ਼ਾਨੀ ਦੇ ਚੱਲਦਿਆਂ ਸ਼ਮਸ਼ਾਨਘਾਟ ਤੇ ਪਾਰਕਾਂ ਨੂੰ ਸਿਵੀਆ ਵਿਚ ਕਰ ਦਿੱਤਾ ਗਿਆ ਹੈ ਤਬਦੀਲ ਰੋਜ਼ਾਨਾ ਹੀ ਇਸ ਸ਼ਮਸ਼ਾਨਘਾਟ ਵਿੱਚ 30 ਤੋਂ 35 ਕਰੋਨਾ ਨਾਲ ਮ੍ਰਿਤ ਲਾਸ਼ਾਂ ਦਾ ਸਸਕਾਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਗੱਲਬਾਤ ਦੌਰਾਨ ਸ਼ਮਸ਼ਾਨਘਾਟ ਦੇ ਵਿੱਚ ਸੇਵਾ ਕਰਨ ਵਾਲੇ ਕੁੰਦਨ ਗੋਗੀਆ ਨੇ ਆਖਿਆ ਕਿ ਇਸ ਸ਼ਮਸ਼ਾਨਘਾਟ ਦੇ ਵਿਚ 20 ਸਿਵੇ ਸਨ, ਜਿਸ ਕਰਕੇ ਕਈ ਦਿੱਕਤ ਪ੍ਰੇਸ਼ਾਨੀਆਂ ਆ ਰਹੀਆਂ ਸੀ। ਉਨ੍ਹਾਂ ਦੱਸਿਆ ਕਿ ਪਰ ਹੁਣ ਉਨ੍ਹਾਂ ਦੁਆਰਾ ਆਪਣੀ ਟੀਮ ਨਾਲ ਮਿਲਕੇ 35 ਸਿਵੇ ਬਣਾ ਦਿਤੇ ਗਏ ਹਨ। ਜੇਕਰ ਹੋਰ ਵੀ ਕੋਰੋਨਾ ਦੀਆਂ ਮ੍ਰਿਤਕ ਦੇਹਾਂ ਇਥੇ ਆਉਣਗੀਆਂ ਤਾਂ ਉਸ ਲਈ ਵੀ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ।
ਇਸ ਮੌਕੇ ਉਨ੍ਹਾਂ ਨੇ ਆਖਿਆ ਕਿ ਜੋ ਐਨ.ਆਰ.ਐਚ.ਐਮ ਮੁਲਾਜਮ ਅਤੇ ਮਲਟੀਪਰਪਜ਼ ਹੈਲਥ ਵਰਕਰ ਹੜਤਾਲ ’ਤੇ ਬੈਠੇ ਹਨ। ਉਨ੍ਹਾਂ ਦੀ ਮੁਸ਼ਕਿਲਾਂ ਦਾ ਜਲਦ ਹੱਲ ਕੀਤਾ ਜਾਵੇ ਕਿਊਕਿ ਜੇਕਰ ਵੈਕਸੀਨੇਸ਼ਨ ਬੰਦ ਹੋ ਗਈ ਤਾਂ ਬਹੁਤ ਜ਼ਿਆਦਾ ਕੇਸ ਵਧਣਗੇ।