ETV Bharat / state

ਕਿੰਨਰਾਂ ਦੇ ਦੋ ਗਰੁੱਪਾਂ ਵਿੱਚ ਹੋਇਆ ਝਗੜਾ, ਭੰਨੀਆਂ ਗੱਡੀਆਂ, ਵੀਡੀਓ ਵਾਇਰਲ - ਪਟਿਆਲਾ

ਕਿੰਨਰਾਂ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਿੰਨਰਾਂ ਦੇ ਦੋ ਗਰੁੱਪਾਂ ਵੱਲੋਂ ਅੱਜ ਇੱਕ ਵਾਰ ਫੇਰ ਲੜਾਈ ਝਗੜਾ ਦੇਖਣ ਨੂੰ ਮਿਲਿਆ। ਇਨ੍ਹਾਂ ਵੱਲੋਂ ਪਟਿਆਲਾ ਦੇ ਵਿੱਚ ਡੰਡੇ ਮਾਰ-ਮਾਰ ਕੇ ਸ਼ੀਸ਼ੇ ਤੋੜੇ ਗਏ ਅਤੇ ਡਰਾਇਵਰ ਨੂੰ ਵੀ ਕੁੱਟਿਆ ਗਿਆ। ਜਿਸ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਹਨ।

ਕਿੰਨਰਾਂ ਦੇ ਦੋ ਗਰੁੱਪਾਂ ਵਿੱਚ ਹੋਇਆ ਝਗੜਾ
ਕਿੰਨਰਾਂ ਦੇ ਦੋ ਗਰੁੱਪਾਂ ਵਿੱਚ ਹੋਇਆ ਝਗੜਾ
author img

By

Published : Nov 26, 2021, 8:22 PM IST

ਪਟਿਆਲਾ: ਕਿੰਨਰਾਂ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕਿੰਨਰਾਂ ਦੇ ਦੋ ਗਰੁੱਪਾਂ ਵੱਲੋਂ ਅੱਜ ਇੱਕ ਵਾਰ ਫੇਰ ਲੜਾਈ ਝਗੜਾ ਦੇਖਣ ਨੂੰ ਮਿਲਿਆ। ਇਨ੍ਹਾਂ ਵੱਲੋਂ ਪਟਿਆਲਾ ਦੇ ਵਿੱਚ ਡੰਡੇ ਮਾਰ-ਮਾਰ ਕੇ ਸ਼ੀਸ਼ੇ ਤੋੜੇ ਗਏ ਅਤੇ ਡਰਾਇਵਰ ਨੂੰ ਵੀ ਕੁੱਟਿਆ ਗਿਆ। ਜਿਸ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਹਨ।

ਇਨ੍ਹਾਂ ਦਾ ਇੱਕ ਗਰੁੱਪ ਸ਼ਬਨਮ ਮਹੱਤਤਾ ਹੈ 'ਤੇ ਦੂਜਾ ਸਿਮਰਨ ਮਹੱਤਤਾ ਹੈ। ਵਧਾਈ ਮੰਗਣ ਨੂੰ ਲੈ ਕੇ ਕਿੰਨਰਾਂ ਵਿਚਾਲੇ ਵਿਵਾਦ ਵਧਦਾ ਹੀ ਜਾ ਰਿਹਾ ਹੈ ਅਤੇ ਪਟਿਆਲਾ ਵਿੱਚ ਸ਼ਰੇਆਮ ਗੁੰਡਾਗਰਦੀ ਦੀਆਂ ਤਸਵੀਰਾਂ ਪੁਲਿਸ 'ਤੇ ਸਵਾਲੀਆਂ ਚਿੰਨ ਖੜੇ ਕਰਦੀਆਂ ਨਜ਼ਰ ਆ ਰਹੀਆਂ ਹਨ। ਇਸ ਮੌਕੇ ਪੁਲਿਸ ਨੇ ਆ ਕੇ ਡਰਾਈਵਰ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਅਤੇ ਸਿਮਰਨ ਮਹੰਤ ਨੂੰ ਵੀ ਘਟਨਾ ਵਾਲੀ ਜਗਾ ਤੂੰ ਦੂਰ ਕੀਤਾ ਗਿਆ।

ਕਿੰਨਰਾਂ ਦੇ ਦੋ ਗਰੁੱਪਾਂ ਵਿੱਚ ਹੋਇਆ ਝਗੜਾ

ਇਸ ਪੂਰੇ ਮਾਮਲੇ ਵਿਚ ਗੱਡੀ ਚਲਾਉਣ ਵਾਲੇ ਡਰਾਈਵਰ ਨੇ ਕਿਹਾ ਕਿ ਮੈਨੂੰ ਕਰਾਏ ਤੇ ਸਿਮਰਨ ਨੇ ਦਿੱਲੀ ਲਿਜਾਣ ਲਈ ਕਿਹਾ ਸੀ ਪਰ ਕਿੰਨਰਾਂ ਦੇ ਦੂਜੇ ਗਰੁੱਪ ਨੇ ਹਮਲਾ ਕਰ ਦਿੱਤਾ। ਮੈਨੂੰ ਨੀ ਪਤਾ ਮੇਰੀ ਗੱਡੀ ਦੇ ਸ਼ੀਸ਼ੇ ਕਿਸ ਨੇ ਤੋੜੇ ਹਨ ਅਤੇ ਮੇਰੇ ਅੱਖਾਂ ਵਿੱਚ ਲਾਲ ਮਿਰਚਾ ਪਾਈਆਂ ਗਈਆਂ, ਮੈਨੂੰ ਪੁਲਿਸ ਨੇ ਬਚਾਇਆ ਹੈ।
ਦੂਜੇ ਪਾਸੇ ਪੂਨਮ ਸ਼ਬਨਮ ਮਹੰਤ ਗਰੁੱਪ ਦੀ ਕਿੰਨਰ ਨੇ ਕਿਹਾ ਕਿ ਇਹ ਗੱਡੀ ਸਾਨੂੰ ਕਈ ਵਾਰੀ ਨਜ਼ਰ ਆਈ ਹੈ। ਅੱਜ ਵੀ ਸਿਮਰਨ ਮਹੰਤ ਕੁਝ ਬੰਦਿਆਂ ਨੂੰ ਇਸ ਗੱਡੀ ਵਿੱਚ ਲੈ ਕੇ ਸਾਨੂੰ ਮਾਰਨ ਆਈ ਸੀ। ਇਹਦੇ ਵਿੱਚੋਂ ਬੰਦੇ ਡੰਡੇ ਲੈ ਕੇ ਬਾਹਰ ਨਿਕਲੇ ਅਤੇ ਸਾਡੇ ਨਾਲ ਦੇ ਬੰਦਿਆਂ ਨੇ ਰੌਲਾ ਪਾ ਕੇ ਲੋਕਾਂ ਨੂੰ ਇਕੱਠਾ। ਇਸ ਗੱਡੀ ਵਾਲੇ ਨੇ ਆਪ ਸ਼ੀਸ਼ੇ ਤੋੜੇ ਹਨ।

ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਮੋਹਿਤ ਮਲਹੋਤਰਾ ਨੇ ਕਿਹਾ ਕਿ ਕਿੰਨਰਾਂ ਦੇ ਦੋ ਗਰੁੱਪ ਆਪਸ ਵਿੱਚ ਲੜਵ ਪਏ ਹਨ, ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ, ਜੋ ਵੀ ਦੋਸ਼ੀ ਹੋਵੇਗਾ ਉਹਦੇ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ।

ਸਿਮਰਨ ਮਹੰਤ ਨੇ ਕਿਹਾ ਕਿ ਮੈਂ ਆਪਣੇ ਚੇਲੇ ਦੇ ਘਰ ਵਿਚ ਆਈ ਸੀ ਪਰ ਬਾਹਰ ਸ਼ਬਨਮ ਮਹੰਤ ਵੱਲੋਂ ਆਪਣੇ ਚੇਲਿਆਂ ਨੂੰ ਲੈ ਕੇ ਜਿਸ ਗੱਡੀ ਵਿੱਚ ਮੈਂ ਜਾਣਾ ਸੀ ਉਹ ਗੱਡੀ ਵਿੱਚ ਤੋੜਫੋੜ ਕੀਤੀ ਹੈ ਅਤੇ ਉਸ ਦੇ ਡਰੈਵਰ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ। ਜਿਸ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਹਨ।

ਇਹ ਵੀ ਪੜ੍ਹੋ: ਕਿਸਾਨ ਸੰਘਰਸ਼ 'ਚ ਸਹੀਦ ਦੇ ਪਰਿਵਾਰ ਨੂੰ ਨੌਕਰੀ ਦੇਣ ਦੇ ਦਾਅਵੇ ਦੀ ਨਿਕਲੀ ਫੂਕ

ETV Bharat Logo

Copyright © 2025 Ushodaya Enterprises Pvt. Ltd., All Rights Reserved.