ਪਟਿਆਲਾ: ਦੇਸ਼ ਭਰ ‘ਚ ਕਰਵਾਚੌਥ ਦਾ ਤਿਉਹਾਰ ਮਨਾਇਆ ਗਿਆ। ਚੰਡੀਗੜ੍ਹ ਅਤੇ ਪਟਿਆਲਾ ਵਿੱਚ ਸੁਹਾਗਣਾਂ ਦਾ ਤਿਉਹਾਰ ਕਰਵਾਚੌਥ ਰਵਾਇਤੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕਰਵਾਚੌਥ ਦਾ ਵਰਤ ਔਰਤਾਂ ਲਈ ਸਭ ਤੋਂ ਖ਼ਾਸ ਤਿਉਹਾਰ ਹੈ।
ਪਟਿਆਲਾ ਦੇ ਸੰਤਾਂ ਦੀ ਕੁਟੀਆ ਵਿੱਚ ਵੀ ਮਹਿਲਾਵਾਂ ਸੱਜ ਧੱਜ ਕੇ ਪਹੁੰਚੀਆਂ ਕਰਵਾ ਚੌਥ ਦੇ ਵਰਤ ਦੀ ਕਥਾ ਸੁਣਨ ਮੌਕੇ ਮਹਿਲਾਵਾਂ ਇੱਕ ਦੂਸਰੇ ਨਾਲ ਥਾਲੀਆਂ ਵਟਾਉਂਦੀਆਂ ਹੋਈਆਂ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ।
ਚੰਡੀਗੜ੍ਹ ਵਿੱਚ ਵੀ ਕਾਫੀ ਰੌਣਕਾਂ ਲੱਗੀਆਂ ਹੋਈਆਂ ਸਨ। ਚੰਡੀਗੜ੍ਹ ਦੀਆਂ ਮਹਿਲਾਵਾਂ ਨੇ ਆਪਣੇ ਪਤੀ ਦੀ ਲੰਮੀ ਲਈ ਵਰਤ ਰੱਖ ਕੇ ਕਰਵਾਚੌਥ ਦਾ ਤਿਉਹਾਰ ਮਨਾਇਆ।
ਇਹ ਵੀ ਪੜੋ: ਪੱਛਮੀ ਬੰਗਾਲ ਦੀ ਸਰਹੱਦ ਤੇ ਬੰਗਲਾਦੇਸ਼ੀ ਫ਼ੌਜ ਵੱਲੋਂ ਗੋਲੀਬਾਰੀ, 1 ਬੀਐੱਸਐਫ ਜਵਾਨ ਸ਼ਹੀਦ
ਕਰਵਾ ਚੌਥ ਨੂੰ ਸੁਹਾਗਣ ਔਰਤਾਂ ਲਈ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਅਤੇ ਆਪ ਸਦਾ ਸੁਹਾਗਣ ਰਹਿਣ ਲਈ ਨਿਰਜਲਾ ਯਾਨੀ ਬਿਨਾਂ ਅੰਨ ਅਤੇ ਜਲ ਦਾ ਵਰਤ ਰੱਖਦੀਆਂ ਹਨ।