ETV Bharat / state

ਕਿਸਾਨ ਮਹਿਲਾਵਾ ਨੇ ਨਾਭਾ ‘ਚ ਰੇਲ ਯਾਤਰਾ ਕੀਤੀ ਠੱਪ

author img

By

Published : Sep 27, 2021, 9:53 PM IST

ਨਾਭਾ (NABHA) ‘ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (Bhartiya Kisan Union Ugrahan) ਵੱਲੋਂ 6 ਵੱਖ-ਵੱਖ ਥਾਵਾਂ ‘ਤੇ ਚੱਕਾ ਜਾਮ ਕਰਕੇ ਸੜਕੀ ਤੇ ਰੇਲ ਯਾਤਰਾ ਨੂੰ ਭੰਗ ਕੀਤਾ ਗਿਆ ਹੈ। ਹਾਲਾਂਕਿ ਇਸ ਮੌਕੇ ਕਿਸਾਨਾਂ (Farmers) ਨੇ ਆਪਣੇ ਧਰਨੇ ਵਿੱਚ ਐਂਮਰਜੈਂਸੀ ਸੇਵਾਵਾਂ ਨੂੰ ਬੰਦ ਨਹੀਂ ਕੀਤਾ। ਕਿਸਾਨਾਂ (Farmers) ਵੱਲੋਂ ਇਨ੍ਹਾਂ ਧਰਨਿਆ ਵਿੱਚ ਐਂਬੂਲੈਂਸ (Ambulance) ਨੂੰ ਨਹੀਂ ਰੋਕਿਆ ਗਿਆ।

ਕਿਸਾਨ ਮਹਿਲਾਵਾ ਨੇ ਨਾਭਾ ‘ਚ ਰੇਲ ਯਾਤਰਾ ਕੀਤੀ ਠੱਪ
ਕਿਸਾਨ ਮਹਿਲਾਵਾ ਨੇ ਨਾਭਾ ‘ਚ ਰੇਲ ਯਾਤਰਾ ਕੀਤੀ ਠੱਪ

ਨਾਭਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ (Agricultural laws) ਦੇ ਖ਼ਿਲਾਫ਼ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਤਹਿਤ ਰਿਆਸਤੀ ਸ਼ਹਿਰ ਨਾਭਾ (NABHA) ਵਿਖੇ ਰੇਲਵੇ ਟਰੈਕ (Railway track) ‘ਤੇ ਔਰਤਾਂ (Women) ਵੱਲੋਂ ਮੋਰਚਾ ਸੰਭਾਲਿਆ ਗਿਆ ਅਤੇ ਰੇਲਵੇ ਟਰੈਕ (Railway track) ਨੂੰ ਪੂਰੀ ਤਰ੍ਹਾਂ ਜਾਮ ਕਰ ਕੇ ਕੇਂਦਰ ਸਰਕਾਰ (Central Government) ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਔਰਤਾਂ ਨੇ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਕੇਂਦਰ ਸਰਕਾਰ (Central Government) ਖ਼ਿਲਾਫ਼ ਸੰਘਰਸ਼ ਜਾਰੀ ਰੱਖਾਗੇ। ਇਹ ਕਿਸਾਨ ਔਰਤਾਂ ਸਵੇਰ 6 ਵਜੇ ਤੋਂ ਲੈਕੇ ਸ਼ਾਮ ਦੇ 4 ਵਜੇ ਤੱਕ ਇਸ ਰੇਲਵੇ ਟਰੈਕ (Railway track) ਨੂੰ ਜਾਮ ਰੱਖਣਗੀਆਂ।

ਨਾਭਾ (NABHA) ‘ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (Bhartiya Kisan Union Ugrahan) ਵੱਲੋਂ 6 ਵੱਖ-ਵੱਖ ਥਾਵਾਂ ‘ਤੇ ਚੱਕਾ ਜਾਮ ਕਰਕੇ ਸੜਕੀ ਤੇ ਰੇਲ ਯਾਤਰਾ ਨੂੰ ਭੰਗ ਕੀਤਾ ਗਿਆ ਹੈ। ਹਾਲਾਂਕਿ ਇਸ ਮੌਕੇ ਕਿਸਾਨਾਂ (Farmers) ਨੇ ਆਪਣੇ ਧਰਨੇ ਵਿੱਚ ਐਂਮਰਜੈਂਸੀ ਸੇਵਾਵਾਂ ਨੂੰ ਬੰਦ ਨਹੀਂ ਕੀਤਾ। ਕਿਸਾਨਾਂ (Farmers) ਵੱਲੋਂ ਇਨ੍ਹਾਂ ਧਰਨਿਆ ਵਿੱਚ ਐਂਬੂਲੈਂਸ (Ambulance) ਨੂੰ ਨਹੀਂ ਰੋਕਿਆ ਗਿਆ।

ਮੀਡੀਆ ਨਾਲ ਗੱਲਬਾਤ ਦੌਰਾਨ ਇਨ੍ਹਾਂ ਕਿਸਾਨ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਮੌਤ ਮਨਜੂਰ ਹੈ, ਪਰ ਉਹ ਕਦੇ ਵੀ ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਤਿੰਨ ਖੇਤੀ ਕਾਨੂੰਨਾਂ (Agricultural laws) ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਪਣਾ ਜਾਨ ਦੇ ਦੇਣਗੇ, ਪਰ ਆਪਣੇ ਸੰਘਰਸ਼ ਤੋਂ ਪਿੱਛੇ ਨਹੀਂ ਹੱਟਣਗੀਆਂ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (Bhartiya Kisan Union Ugrahan) ਦੇ ਬਲਾਕ ਪ੍ਰਧਾਨ ਅਤੇ ਕਿਸਾਨ ਆਗੂ ਹਰਿੰਦਰ ਸਿੰਘ ਸਾਲੂਵਾਲ (Farmer leader Harinder Singh Saluwal) ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਚੱਕਾ ਜਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੀਆਨ ਦੇ ਵਰਕਰਾਂ ਨੂੰ ਕਈ ਹਿੱਸਿਆ ਵਿੱਚ ਵੰਡੇ ਕੇ ਕਈ ਟੀਮਾਂ ਬਣਾਈਆ ਗਈਆਂ ਹਨ। ਜੋ ਵੱਖ-ਵੱਖ ਥਾਵਾਂ ‘ਤੇ ਧਰਨੇ ਦੇ ਰਹੀਆਂ ਹਨ।

ਕਿਸਾਨ ਆਗੂਆਂ ਨੇ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ (Agriculture Minister Narendra Tomar) ‘ਤੇ ਹਮਲਾ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਉਹ ਕਿਸਾਨਾਂ ਨਾਲ ਗੱਲ ਕਰਨ ਦੀ ਗੱਲ ਆਖ ਰਹੇ ਹਨ, ਪਰ ਦੂਜੇ ਪਾਸੇ ਉਹ ਗੱਲ ਕਰਨ ਨੂੰ ਤਿਆਰ ਨਹੀਂ ਹਨ, ਪਰ ਅਸੀਂ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਖ਼ਤਮ ਕਰਕੇ ਹੀ ਰਹਾਂਗੇ l ਅਤੇ ਜਦੋਂ ਤੱਕ ਕੇਂਦਰ ਸਰਕਾਰ ਕਾਨੂੰਨ ਵਾਪਸ ਨਹੀਂ ਲੈਦੀ ਅਸੀਂ ਵੀ ਘਰ ਵਾਪਸ ਜਾਣ ਵਾਲੇ ਨਹੀਂ ਹਾਂ।
ਇਹ ਵੀ ਪੜ੍ਹੋ:ਭਾਰਤ ਬੰਦ: ਕਿਸਾਨਾਂ ਵੱਲੋਂ ਜਲੰਧਰ ਕੈਂਟ ਸਟੇਸ਼ਨ ਦਾ ਰੇਲਵੇ ਟਰੈਕ ਜਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.