ETV Bharat / state

ਅਮਿਤ ਸ਼ਾਹ ਦੀ ਰੈਲੀ ਨੂੰ ਲੈ ਕੇ ਕਿਸਾਨਾਂ ਨੇ ਦਿਖਾਏ ਕਾਲੇ ਝੰਡੇ ਤੇ ਕੀਤੀ ਨਾਅਰੇਬਾਜ਼ੀ - ਪਟਿਆਲਾ ਵਿੱਚ ਅਮਿਤ ਸ਼ਾਹ ਦੀ ਰੈਲੀ

ਪਟਿਆਲਾ ਵਿੱਚ ਅਮਿਤ ਸ਼ਾਹ ਦੀ ਰੈਲੀ ਨੂੰ ਲੈ ਕੇ ਕਿਸਾਨਾਂ ਵੱਲੋਂ ਕਾਲੇ ਝੰਡੇ ਲੈ ਕੇ ਖੰਡਾ ਚੌਂਕ ਜਾਮ ਕੀਤਾ 'ਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਹੀ ਅਮਿਤ ਸ਼ਾਹ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਕਾਲੇ ਝੰਡੇ ਲੈ ਕੇ ਪੁਲਿਸ ਵੱਲੋਂ ਬੈਰੀਕੇਡਿੰਗ ਕਰਕੇ ਰੋਕਿਆ ਗਿਆ।

ਅਮਿਤ ਸ਼ਾਹ ਦੀ ਰੈਲੀ ਨੂੰ ਲੈ ਕੇ ਕਿਸਾਨਾਂ ਨੇ ਦਿਖਾਏ ਕਾਲੇ ਝੰਡੇ ਤੇ ਕੀਤੀ ਨਾਅਰੇਬਾਜ਼ੀ

author img

By

Published : Feb 13, 2022, 3:06 PM IST

Updated : Feb 13, 2022, 3:32 PM IST

ਪਟਿਆਲਾ: 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election) ਨੂੰ ਲੈਕੇ ਪੰਜਾਬ ਵਿੱਚ ਸਿਆਸਤ ਆਪਣੇ ਸਿਖਰਾ ‘ਤੇ ਪਹੁੰਚ ਗਈ ਹੈ ਅਤੇ ਵੱਖ-ਵੱਖ ਪਾਰਟੀਆਂ ਵੱਲੋਂ ਆਪੋਂ-ਆਪਣੀ ਜਿੱਤੇ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਇੱਕ ਪਾਸੇ ਜਿੱਥੇ ਪੰਜਾਬ ਨੂੰ ਜਿੱਤਣ ਦੇ ਲਈ ਆਮ ਆਦਮੀ ਪਾਰਟੀ (Aam Aadmi Party) ਪੰਜਾਬੀਆਂ ਨੂੰ ਮੁਫ਼ਤ ਬਿਜਲੀ, ਪਾਣੀ, ਸਿੱਖਿਆ ਤੇ ਇਲਾਜ ਦੇਣ ਦੇ ਵਾਅਦੇ ਕਰ ਰਹੀ ਹੈ।

ਉੱਥੇ ਹੀ ਪਟਿਆਲਾ ਵਿੱਚ ਅਮਿਤ ਸ਼ਾਹ ਦੀ ਰੈਲੀ ਨੂੰ ਲੈ ਕੇ ਕਿਸਾਨਾਂ ਵੱਲੋਂ ਕਾਲੇ ਝੰਡੇ ਲੈ ਕੇ ਖੰਡਾ ਚੌਂਕ ਜਾਮ ਕੀਤਾ 'ਤੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਹੀ ਅਮਿਤ ਸ਼ਾਹ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਕਾਲੇ ਝੰਡੇ ਲੈ ਕੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਪੁਲਿਸ ਵੱਲੋਂ ਬੈਰੀਕੇਡਿੰਗ ਕਰਕੇ ਰੋਕਿਆ ਗਿਆ।

ਅਮਿਤ ਸ਼ਾਹ ਦੀ ਰੈਲੀ ਨੂੰ ਲੈ ਕੇ ਕਿਸਾਨਾਂ ਨੇ ਦਿਖਾਏ ਕਾਲੇ ਝੰਡੇ ਤੇ ਕੀਤੀ ਨਾਅਰੇਬਾਜ਼ੀ

ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸਾਡੇ 700 ਦੇ ਕਰੀਬ ਕਿਸਾਨ ਭਰਾ ਸ਼ਹੀਦ ਹੋਏ। ਇਧਰ ਇਹ ਪਟਿਆਲਾ ਵਿੱਚ ਰੈਲੀ ਕਰਨ ਆਏ ਹਨ, ਜਿਸ ਕਰਕੇ ਅਸੀਂ ਸਾਰੇ ਹੀ ਕਿਸਾਨ ਭਰਾ ਕਾਲੇ ਝੰਡੇ ਲੈ ਕੇ ਆਏ ਹਾਂ, ਜਿਸ ਦੌਰਾਨ ਪਟਿਆਲਾ ਪੁਲਿਸ ਵੱਲੋਂ ਰੋਕਿਆ ਗਿਆ।

ਕਿਸਾਨਾਂ ਦਾ ਕਹਿਣਾ ਕਿ ਅੱਗੇ ਦੀ ਰਣਨੀਤੀ ਅਸੀ ਬਣਾ ਰਹੇ ਹਾਂ, ਇਨ੍ਹਾਂ ਲਈ ਆਪ 'ਤੇ ਰੈਲੀਆਂ ਕੀਤੀਆਂ ਜਾਂਦੀਆਂ ਹਨ, ਪਰ ਬੱਚਿਆਂ ਲਈ ਸਕੂਲ ਬੰਦ ਕਰ ਦਿੱਤੇ ਗਏ ਹਨ। ਜਿਸ ਕਰਕੇ ਅਸੀ ਰੋਸ ਵਜੋਂ ਅੱਜ ਕਿਸਾਨ ਜਥੇਬੰਦੀ ਵੱਲੋਂ ਪਟਿਆਲਾ ਦਾ ਖੰਡਾ ਚੌਂਕ ਜਾਮ ਕੀਤਾ ਗਿਆ ਹੈ ਤੇ ਅਸੀਂ ਅੱਗੇ ਵੱਧਣ ਦੀ ਕੋਸ਼ਿਸ਼ ਕਰਾਂਗੇ ਤੇ ਅਮਿਤ ਸ਼ਾਹ ਨੂੰ ਕਾਲੇ ਝੰਡੇ ਦਿਖਾਉਣ ਦੇ ਲਈ ਅਸੀਂ ਆਏ ਹਾਂ।

ਇਹ ਵੀ ਪੜੋ:- ਲੁਧਿਆਣਾ ’ਚ ਅਮਿਤ ਸ਼ਾਹ ਨੇ ਭਰੀ ਹੁੰਕਾਰ, ਕੀਤੇ ਇਹ ਵਾਅਦੇ

Last Updated : Feb 13, 2022, 3:32 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.