ETV Bharat / state

ਲੁੱਟਾਂ-ਖੋਹਾਂ ਕਰਨ ਵਾਲਾ ਵੱਡਾ ਗਿਰੋਹ ਬੇਨਕਾਬ - ਅਦਾਲਤ ਨੇ 5 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ

ਪਟਿਆਲਾ ‘ਚ ਪੁਲਿਸ (Police) ਨੇ ਲੁੱਟ ਖੋਹ (Looting) ਕਰਨ ਵਾਲਾ ਇੱਕ ਵੱਡਾ ਗਿਰੋਹ ਬੇਨਕਾਬ ਕੀਤਾ ਹੈ। ਇਸਦੇ ਨਾਲ ਹੀ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਵੀ ਸਲਝਾਉਣ ਦਾ ਦਾਅਵਾ ਕੀਤਾ ਹੈ। ਫਿਲਹਾਲ ਪੁਲਿਸ ਦੇ ਵੱਲੋਂ 5 ਦਿਨ ਦਾ ਰਿਮਾਂਡ ਹਾਸਿਲ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਲੁੱਟਾਂ-ਖੋਹਾਂ ਕਰਨ ਵਾਲਾ ਵੱਡਾ ਗਿਰੋਹ ਬੇਨਕਾਬ
ਲੁੱਟਾਂ-ਖੋਹਾਂ ਕਰਨ ਵਾਲਾ ਵੱਡਾ ਗਿਰੋਹ ਬੇਨਕਾਬ
author img

By

Published : Oct 18, 2021, 9:00 PM IST

ਪਟਿਆਲਾ: ਜ਼ਿਲ੍ਹੇ ਦੀ ਪੁਲਿਸ (Police) ਨੇ ਰਾਤ ਸਮੇ ਸੜਕਾਂ 'ਤੇ ਆਉਣ ਜਾਣ ਵਾਲੇ ਰਾਹਗੀਰਾਂ ਨਾਲ ਲੁੱਟਾਂ-ਖੋਹਾਂ (Looting) ਕਰਨ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਗਿਰੋਹ ਦੇ 6 ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕਰਕੇ ਭਾਦਸੋਂ ਵਿਖੇ ਬੀਤੇ ਦਿਨੀਂ ਹੋਏ ਇੱਕ ਅੰਨ੍ਹੇ ਕਤਲ ਤੇ ਲੁੱਟ ਦੀ ਗੁੱਥੀ ਵੀ ਸੁਲਝਾ ਲਈ ਹੈ। ਇਹ ਪ੍ਰਗਟਾਵਾ ਐਸ.ਐਸ.ਪੀ. ਸ. ਹਰਚਰਨ ਸਿੰਘ ਭੁੱਲਰ ਨੇ ਪੁਲਿਸ ਲਾਈਨ ਵਿਖੇ ਕੀਤੀ ਪ੍ਰੈਸ ਕਾਨਫਰੰਸ 'ਚ ਕੀਤਾ ਹੈ।

ਭੁੱਲਰ ਨੇ ਦੱਸਿਆ ਕਿ ਇਸ ਵਾਰਦਾਤ 'ਚ ਸ਼ਾਮਿਲ 6 ਵਿਅਕਤੀਆਂ ਨੂੰ ਮਾਰੂ ਹਥਿਆਰ ਸਮੇਤ ਗ੍ਰਿਫ਼ਤਾਰ ਕਰਕੇ ਖੋਹਿਆ ਬੁਲਟ ਮੋਟਰਸਾਇਕਲ ਵੀ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ 6 ਅਕਤੂਬਰ ਨੂੰ ਪਿੰਡ ਸੁਧੇਵਾਲ ਨੇੜੇ ਚੋਆ ਪੁੱਲ (ਨੇੜੇ ਭਾਦਸੋਂ) ਵਿਖੇ ਇੱਕ ਅੰਨੇ ਕਤਲ ਤੇ ਲੁੱਟ ਦੀ ਵਾਰਦਾਤ ਵਾਪਰੀ ਸੀ। ਇਸ ਵਾਰਦਾਤ 'ਚ ਸੁਖਚੈਨ ਦਾਸ ਉਰਫ ਚੈਨੀ ਪੁੱਤਰ ਜਗਦੀਪ ਦਾਸ ਵਾਸੀ ਪਿੰਡ ਹੱਲੋਤਾਲੀ, ਜੋਕਿ ਪਿੰਡ ਚੈਹਿਲ ਨੇੜੇ ਟੋਲਪਲਾਜਾ ਇੱਕ ਫੈਕਟਰੀ 'ਚ ਲੱਗਾ ਹੋਇਆ ਸੀ, ਦਾ ਕਤਲ ਕਰਕੇ ਇਸ ਦਾ ਮੋਟਰਸਾਇਕਲ ਖੋਹਿਆ ਸੀ।

ਲੁੱਟਾਂ-ਖੋਹਾਂ ਕਰਨ ਵਾਲਾ ਵੱਡਾ ਗਿਰੋਹ ਬੇਨਕਾਬ

ਐਸ.ਐਸ.ਪੀ. ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਦੀ ਪਛਾਣ ਮਹਿੰਗਾ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਵਜੀਦਪੁਰ ਥਾਣਾ ਨਾਭਾ, ਕਮਲਪ੍ਰੀਤ ਸਿੰਘ ਕਮਲ ਪੁੱਤਰ ਸਤਨਾਮ ਸਿੰਘ ਤੇ ਅੰਗਰੇਜ ਸਿੰਘ ਗੇਜੀ ਪੁੱਤਰ ਚੰਨਾ ਸਿੰਘ ਵਾਸੀਅਨ ਰਾਜਗੜ੍ਹ ਥਾਣਾ ਨਾਭਾ, ਰਵਿੰਦਰ ਸਿੰਘ ਹੈਰੀ ਪੁੱਤਰ ਬਖਸ਼ੀਸ਼ ਸਿੰਘ ਤੇ ਮਨਪ੍ਰੀਤ ਬਾਵਾ ਪੁੱਤਰ ਬਲਵੰਤ ਸਿੰਘ ਵਾਸੀਅਨ ਪਿੰਡ ਅਲੋਹਰਾ ਕਲਾਂ ਤੇ ਜਗਸੀਰ ਸਿੰਘ ਜੱਗੀ ਪੁੱਤਰ ਜੀਤ ਸਿੰਘ ਵਾਸੀ ਪਿੰਡ ਬੌੜਾਂ ਕਲਾਂ ਵਜੋਂ ਹੋਈ ਹੈ। ਇਸ ਗਿਰੋਹ ਦੇ ਹੋਰ ਮੈਂਬਰ ਮਾਰੂ ਹਥਿਆਰਾਂ ਨਾਲ ਰਾਤ ਸਮੇ ਸੜਕਾਂ 'ਤੇ ਆਉਣ ਜਾਣ ਵਾਲੇ ਰਾਹਗੀਰਾਂ ਨਾਲ ਲੁੱਟਾਂ ਖੋਹਾਂ ਕਰਦੇ ਹਨ।

ਭੁੱਲਰ ਨੇ ਦੱਸਿਆ ਕਿ ਇਹ ਗਿਰੋਹ ਹੁਣ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ ਜਦਕਿ ਇਸ ਗਿਰੋਹ ਦੇ ਮੈਂਬਰਾਂ 'ਤੇ ਪਹਿਲਾਂ ਵੀ ਲੜਾਈ ਝਗੜੇ ਤੇ ਚੋਰੀ ਦੇ ਪਰਚੇ ਦਰਜ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਅਦਾਲਤ ਨੇ ਇਨ੍ਹਾਂ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ।
ਇਹ ਵੀ ਪੜ੍ਹੋ:BSF ਨੂੰ ਮਿਲਿਆ ਅਧਿਕਾਰ, ਸਰਕਾਰ ‘ਚ ਤਕਰਾਰ, ਕੈਪਟਨ ਖੜਿਆ ਬਣਕੇ ਦੀਵਾਰ

ETV Bharat Logo

Copyright © 2025 Ushodaya Enterprises Pvt. Ltd., All Rights Reserved.