ਪਟਿਆਲਾ: ਡੈਫਲੰਪਿਕਸ 2022 ਭਾਰਤੀ ਪਹਿਲਵਾਨਾਂ ਨੇ ਜਿੱਤੇ (Indian wrestlers won) 3 ਤਗਮੇ, ਸੁਮਿਤ ਦਹੀਆ ਨੇ ਜਿੱਤੇ ਸੋਨ ਤਗਮੇ ਭਾਰਤ ਦੇ ਕੁਸ਼ਤੀ ਦਲ (Wrestling team of India) ਨੇ ਇਸ ਸਮੇਂ ਬ੍ਰਾਜ਼ੀਲ ਦੇ ਕੈਕਸੀਅਸ ਡੋ ਸੁਲ ਵਿੱਚ ਚੱਲ ਰਹੇ ਡੈਫਲੰਪਿਕਸ ਦੇ ਅੰਤਮ ਦਿਨ ਤਿੰਨ ਤਗਮੇ ਜਿੱਤੇ 3 ਕੁਸ਼ਤੀ ਤਮਗਿਆਂ ਨਾਲ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 16 ਹੋ ਗਈ ਹੈ। ਸੁਮਿਤ ਦਹੀਆ ਨੇ 97 ਕਿਲੋਗ੍ਰਾਮ ਫ੍ਰੀਸਟਾਈਲ ਫਾਈਨਲ ਵਿੱਚ ਈਰਾਨ ਦੇ ਮੁਹੰਮਦ ਰਸੂਲ ਗਮਰ ਪੋਰ (Mohammad Rasool Gamar Por of Iran) ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ ਹੈ।
ਪੋਡੀਅਮ ਫਿਨਿਸ਼ ਕਰਨ ਵਾਲੇ ਅਨੁਭਵੀ ਵਰਿੰਦਰ ਸਿੰਘ (74 ਕਿਲੋਗ੍ਰਾਮ ਫ੍ਰੀਸਟਾਈਲ) ਅਤੇ ਅਮਿਤ ਕ੍ਰਿਸ਼ਨਨ (86 ਕਿਲੋਗ੍ਰਾਮ ਫ੍ਰੀਸਟਾਈਲ) ਨੇ ਵੀ ਕਾਂਸੀ ਦਾ ਤਗਮਾ ਜਿੱਤਿਆ ਹੈ ਵਰਿੰਦਰ ਨੇ ਅਮਰੀਕਾ ਦੇ ਨਿਕੋਲਸ ਬੈਰਨ ਨੂੰ ਹਰਾ ਕੇ ਆਪਣਾ 5ਵਾਂ ਡੈਫਲੰਪਿਕ ਮੈਡਲ ਜਿੱਤਿਆ ਹੈ।
ਇਸ ਤੋਂ ਪਹਿਲਾਂ 36 ਸਾਲਾ ਖਿਡਾਰੀ ਨੇ 2005, 2013 ਅਤੇ 2017 'ਚ ਸੋਨ ਤਮਗਾ ਜਿੱਤਿਆ ਸੀ, ਜਦਕਿ 2009 'ਚ ਕਾਂਸੀ ਦਾ ਤਗਮਾ ਜਿੱਤਿਆ ਸੀ, ਅਮਿਤ ਕ੍ਰਿਸ਼ਣ ਨੇ ਪੁਰਸ਼ਾਂ ਦੇ 86 ਕਿਲੋਗ੍ਰਾਮ ਫ੍ਰੀਸਟਾਈਲ ਕਾਂਸੀ ਤਮਗੇ ਮੁਕਾਬਲੇ ਵਿੱਚ ਤੁਰਕੀ ਦੇ ਐਸ ਗੋਜ਼ੇਲ ਨੂੰ ਹਰਾਇਆ ਸੀ, ਭਾਰਤ ਦੇ ਕੁੱਲ 16 ਮੈਡਲਾਂ ਵਿੱਚ 8 ਸੋਨ,1 ਚਾਂਦੀ ਅਤੇ 7 ਕਾਂਸੀ ਦੇ ਤਗਮੇ ਸ਼ਾਮਲ ਹਨ।
ਭਾਰਤ ਦਾ ਪਿਛਲਾ ਸਰਵੋਤਮ ਪ੍ਰਦਰਸ਼ਨ 1993 ਵਿੱਚ ਸੋਫੀਆ ਡੈਫਲੰਪਿਕ ਵਿੱਚ ਹੋਇਆ ਸੀ, ਜਦੋਂ ਉਸ ਨੇ 5 ਸੋਨੇ ਅਤੇ 2 ਕਾਂਸੀ ਸਮੇਤ ਸੱਤ ਤਗਮੇ ਜਿੱਤੇ ਸਨ, ਸੋਨੇ ਦੇ ਤਗਮਾ ਜਿੱਤਣ ਵਾਲੇ ਸੁਮਿਤ ਨੇ ਆਪਣੀ ਪੜਾਈ ਪਟਿਆਲਾ ਦੇ ਨੇਤਰਹੀਣ ਸਕੂਲ ਅਮਰ ਆਸ਼ਰਮ ਤੋਂ ਕੀਤੀ ਹੈ ਸੁਮੀਤ ਜੋ ਹੈ ਉਹ ਬੋਲ ਅਤੇ ਸੁਨ ਨਹੀਂ ਸਕਦੇ ਈਸ਼ਰੀਆਂ ਵਿੱਚ ਗੱਲ ਕਰਦੇ ਹਨ। ਇਸ ਮੌਕੇ ਸੁਮਿਤ ਦਹੀਆ ਨੇ ਆਪਣੇ ਸਕੂਲ ਵਿੱਚ ਪਹੁੰਚ ਕੇ ਆਪਣੇ ਅਧਿਆਪਕਾਂ ਦਾ ਆਸ਼ਰਵਾਦ ਲਿਆ ਅਤੇ ਇਸ ਮੌਕੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ।
ਇਹ ਵੀ ਪੜ੍ਹੋ: ਪਾਕਿਸਤਾਨ ਨੇ ਰਾਸ਼ਟਰਮੰਡਲ ਖੇਡਾਂ ਲਈ ਕ੍ਰਿਕਟ ਟੀਮ ਦਾ ਕੀਤਾ ਐਲਾਨ