ਰਾਜਪੁਰਾ: ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਦੇ ਮੈਂਬਰਾਂ ਨੇ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨਾਲ ਮੁਲਾਕਾਤ (CPF Employees Union Meets Rajpura MLA Nina Mittal) ਕੀਤੀ। ਇਸ ਮੌਕੇ ਉਹਨਾਂ ਨੇ ਨੀਨਾ ਮਿੱਤਲ ਨੂੰ ਵਿਧਾਇਕ ਬਣਨ ਦੀਆਂ ਵਧਾਈਆਂ ਦਿੱਤੀਆਂ ਉਥੇ ਨੇ ਯੂਨੀਅਨ ਨੇ ਆਪਣੀਆਂ ਮੰਗਾਂ ਵੀ ਉਹਨਾਂ ਸਾਹਮਣੇ ਰੱਖਿਆ।
ਇਹ ਵੀ ਪੜੋ: Punjab's new cabinet: ਅੱਜ ਸਹੁੰ ਚੁੱਕਣਗੇ CM ਮਾਨ ਦੇ 10 ਮੰਤਰੀ
ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਪੁਰਾਣੀ ਪੈਨਸਨ ਬਹਾਲੀ ਲਈ ਤੇ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ, ਜਿਵੇਂ ਪਰਖਕਾਲ ਖ਼ਤਮ ਕਰਨ ਲਈ ,ਸੀ.ਆਰ.ਏ 295/19 ਅਧੀਨ ਸਹਾਇਕ ਲਾਈਨਮੈਨਾਂ ਦੀ ਭਰਤੀ ਨੂੰ ਮੁਕੰਮਲ ਕਰਨ ਤੇ 2021 ਵਿੱਚ ਕੱਢੀਆਂ 1700 ਸਹਾਇਕ ਲਾਈਨਮੈਨ ਦੀਆਂ ਪੋਸਟਾਂ ਤੇ ਟੈਸਟ ਖ਼ਤਮ ਕਰਕੇ ਪਹਿਲਾਂ ਵਾਂਗ ਬਿਨਾਂ ਟੈਸਟ ਭਰਤੀ ਕਰਨ ਦੀ ਮੰਗ ਨੂੰ ਲੈਕੇ ਮੁਲਾਕਾਤ ਕੀਤੀ ਗਈ।
ਇਹ ਵੀ ਪੜੋ: ਆਪ ਲਈ ਪੰਜਾਬ ਤੋਂ ਰਾਜਸਭਾ ਮੈਂਬਰਾਂ ਦੀ ਚੋਣ ਚੁਣੌਤੀ ਭਰਪੂਰ
ਵਿਧਾਇਕਾ ਨੀਨਾ ਮਿੱਤਲ ਨੇ ਵਿਸ਼ਵਾਸ ਦਵਾਇਆ ਕਿ ਚੋਣ ਮੈਨੀਫੈਸਟੋ ਵਿੱਚ ਦਰਜ਼ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ, ਇਸ ਮੌਕੇ ਸੀ.ਪੀ.ਐੱਫ. ਕਰਮਚਾਰੀ ਯੂਨੀਅਨ (CPF Employees Union) ਦੇ ਸੂਬਾ ਆਗੂ ਹਰਦੀਪ ਕੁਮਾਰ ਬਿਰੜਵਾਲ, ਬਿਜਲੀ ਮੁਲਾਜ਼ਮ ਸੋਮਾ ਸਿੰਘ ਭੜੋ, ਵਿਜੈ ਕੁਮਾਰ ਮੰਡੋਲੀ, ਮਨੀ ਮੰਡੋਲੀ ਹਾਜ਼ਰ ਸਨ।
ਇਹ ਵੀ ਪੜੋ: ਕੁਲਤਾਰ ਸੰਧਵਾ ਹੋਣਗੇ ਪੰਜਾਬ ਵਿਧਾਨਸਭਾ ਦੇ ਸਪੀਕਰ,ਟਵੀਟ ਕਰ ਹਾਈਕਮਾਨ ਦਾ ਕੀਤਾ ਧੰਨਵਾਦ