ETV Bharat / state

corona virus: ਪਟਿਆਲਾ ਚ 257 ਨਵੇਂ ਕੇਸ, 12 ਮੌਤਾਂ

ਸੂਬੇ ‘ਚ ਕੋਰੋਨਾ ਖਤਰਨਾਕ ਹੁੰਦਾ ਜਾ ਰਿਹਾ ਹੈ।ਜੇ ਗੱਲ ਪਟਿਆਲਾ ਦੀ ਕਰੀਏ ਤਾਂ ਜ਼ਿਲ੍ਹੇ ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਓਧਰ ਦੂਜੇ ਪਾਸੇ ਪ੍ਰਸ਼ਾਸਨ ਵਲੋਂ ਕੋਰੋਨਾ ਨਾਲ ਨਜਿੱਠਣ ਦੇ ਲਈ ਕਈ ਤਰ੍ਹਾਂ ਇਹਤਿਆਤ ਵਰਤੇ ਜਾ ਰਹੇ ਹਨ।

corona virus: ਪਟਿਆਲਾ ਚ 257 ਨਵੇਂ ਕੇਸ, 12 ਮੌਤਾਂ
corona virus: ਪਟਿਆਲਾ ਚ 257 ਨਵੇਂ ਕੇਸ, 12 ਮੌਤਾਂ
author img

By

Published : May 28, 2021, 6:18 PM IST

ਪਟਿਆਲਾ:ਜ਼ਿਲ੍ਹੇ ਚ ਕੋਰੋਨਾ ਦੇ ਮਾਮਲੇ ਘਟਣ ਦੀ ਬਜਾਇ ਦਿਨ ਬ ਦਿਨ ਵਧਦੇ ਜਾ ਰਹੇ ਹਨ।ਇਨ੍ਹਾਂ ਮਾਮਲਿਆਂ ਨੂੰ ਲੈਕੇ ਸਿਹਤ ਵਿਭਾਗ ਵੀ ਚੌਕਸ ਹੋਇਆ ਦਿਖਾਈ ਦੇ ਰਿਹਾ ਹੈ।ਜ਼ਿਲ੍ਹੇ ਦੇ ਹਾਲਾਤ ਸਬੰਧੀ ਸਿਵਲ ਸਰਜਨ ਸਤਿੰਦਰ ਸਿੰਘ ਦੇ ਵਲੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ।

corona virus: ਪਟਿਆਲਾ ਚ 257 ਨਵੇਂ ਕੇਸ, 12 ਮੌਤਾਂ

ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਨ ਤਹਿਤ 923 ਨਾਗਰਿਕਾਂ ਦੇ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਹਨ। ਜਿਸ ਨਾਲ ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਨ ਦਾ ਅੰਕੜਾ 3,39,907 ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਵੈਕਸੀਨ ਨਾ ਹੋਣ ਕਾਰਨ ਮਿਤੀ 28 ਮਈ ਦਿਨ ਸ਼ੁੱਕਰਵਾਰ ਨੂੰ 45 ਸਾਲ ਤੋਂ ਵੱਧ ਉਮਰ ਅਤੇ 18 ਤੋਂ 44 ਸਾਲ ਦੇ ਨਾਗਰਿਕਾਂ ਦਾ ਕੋਵਿਡ ਟੀਕਾਕਰਨ ਨਹੀਂ ਹੋਵੇਗਾ ਜਦਕਿ ਕੋਵੈਕਸੀਨ ਦੀ ਦੂਜੀ ਡੋਜ ਕੇਵਲ ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਨ ਅਤੇ ਸਮਾਣਾ ਦੇ ਅਗਰਵਾਲ ਧਰਮਸ਼ਾਲਾ ਵਿੱਚ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 275 ਕੋਵਿਡ ਪਾਜ਼ਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਜਿਸ ਨਾਲ ਜ਼ਿਲ੍ਹੇ ਵਿਚ ਪਾਜ਼ੀਟਿਵ ਕੇਸਾਂ ਦੀ ਗਿਣਤੀ 45,992 ਹੋ ਗਈ ਹੈ।

ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਦੇ 251 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 41,852 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2,950 ਹੈ। ਸਿਵਲ ਸਰਜਨ ਨੇ ਦੱਸਿਆ ਕਿ 12 ਹੋਰ ਕੋਵਿਡ ਪਾਜ਼ੀਟਿਵ ਮਰੀਜਾਂ ਦੀ ਮੌਤ ਹੋਣ ਕਾਰਨ ਮੌਤਾਂ ਦੀ ਗਿਣਤੀ 1190 ਹੋ ਗਈ ਹੈ।

ਸਿਵਲ ਸਰਜਨ ਨੇ ਕਿਹਾ ਕਿ ਬਿਮਾਰੀ ਦੇ ਖਾਤਮੇ ਲਈ ਲੋਕਾਂ ਨੂੰ ਮੁੜ ਕੋਵਿਡ ਸਾਵਧਾਨੀਆਂ ਮਾਸਕ ਪਾਉਣਾ, ਭੀੜ ਵਾਲੀਆਂ ਥਾਂਵਾ ਤੇ ਨਾ ਜਾਣਾ, ਹੱਥਾਂ ਨੂੰ ਵਾਰ ਵਾਰ ਸਾਬਣ ਪਾਣੀ ਨਾਲ ਧੋਣਾ ਆਦਿ ਵਰਗੀਆਂ ਸਾਵਧਾਨੀਆਂ ਦੀ ਲਗਾਤਾਰ ਪਾਲਣਾ ਕਰਦੇ ਰਹਿਣ ਲਈ ਕਿਹਾ ਹੈ।

ਇਹ ਵੀ ਪੜੋ:Corona vaccine certificate ਤੋਂ ਪੰਜਾਬ ਸਰਕਾਰ ਨੇ ਵੀ ਹਟਾਈ ਮੋਦੀ ਦੀ ਫੋਟੋ

ETV Bharat Logo

Copyright © 2024 Ushodaya Enterprises Pvt. Ltd., All Rights Reserved.