ਪਟਿਆਲਾ: ਕੋਰੋਨਾ ਦੇ ਮਾਮਲੇ ਦਿਨ ਪਰ ਦਿਨ ਸੂਬੇ 'ਚ ਵਧਦੇ ਜਾ ਰਹੇ ਹਨ। ਜਿਸ ਨੂੰ ਲੈਕੇ ਸੂਬੇ ਦੀ ਸਰਕਾਰ ਵਲੋਂ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਯੂ.ਕੇ ਸਟ੍ਰੇਨ ਕਾਰਨ ਮਾਮਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਨੂੰ ਲੈਕੇ ਮੈਡੀਕਲ ਕਾਲਜ ਪਟਿਆਲਾ 'ਚ ਕੇਂਦਰ ਸਰਕਾਰ ਦੀ ਟੀਮ ਵਲੋਂ ਕੋਰੋਨਾ ਨੂੰ ਲੈਕੇ ਕੀਤੇ ਪ੍ਰਬੰਧਾਂ ਅਤੇ ਦਿਸ਼ਾ ਨਿਰਦੇਸ਼ਾਂ ਸਬੰਧਿਤ ਜਾਇਜ਼ਾ ਕੀਤਾ ਗਿਆ।
ਇਸ ਸਬੰਧੀ ਸਿਵਲ ਸਰਜਨ ਪਟਿਆਲਾ ਦਾ ਕਹਿਣਾ ਕਿ ਕੇਂਦਰ ਦੀ ਟੀਮ ਵਲੋਂ ਜਾਂਚ ਕਰਕੇ ਇਹ ਦੇਖਿਆ ਗਿਆ ਕਿ ਹਸਪਤਾਲ 'ਚ ਕਿਵੇਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸੈਪਲਿੰਗ ਕਿਵੇਂ 'ਤੇ ਕਿੰਨੀ ਕੀਤੀ ਜਾਂਦੀ ਹੈ। ਕੋਰੋਨਾ ਵੈਕਸੀਨ ਕਿੰਨੇ ਲੋਕ ਲਗਵਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਟੀਮ ਵਲੋਂ ਮੈਡੀਕਲ ਕਾਲਜ ਤੇ ਕੰਟੋਨਮੈਂਟ ਜੋਨ ਜੋ ਬਣਾਏ ਗਏ ਹਨ ਉਨ੍ਹਾਂ ਦਾ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੇਂਦਰ ਦੀ ਇਸ ਟੀਮ 'ਚ ਪੀ.ਜੀ.ਆਈ ਚੰਡੀਗੜ੍ਹ ਤੋਂ ਵੀ ਡਾਕਟਰ ਸ਼ਾਮਲ ਸੀ।
ਇਹ ਵੀ ਪੜ੍ਹੋ:ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਆਪਣੇ ਦੇਸ਼ 'ਚ ਖੁਦ ਦਾ ਕੰਮ ਕਰਨ ਦੀ ਦੇ ਰਿਹਾ ਮਿਸਾਲ