ਪਟਿਆਲਾ: ਡਰੱਗ ਮਾਮਲੇ 'ਚ ਪਟਿਆਲਾ ਐਸ.ਆਈ.ਟੀ. ਵੱਲੋਂ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਇਸੇ ਸੰਮਨ ਦੇ ਚੱਲਦੇ ਅੱਜ ਬਿਕਰਮ ਮਜੀਠੀਆ ਪਟਿਆਲਾ ਐਸ.ਆਈ.ਟੀ ਦੇ ਅੱਗੇ ਪੇਸ਼ ਹੋਏ। ਪੇਸ਼ੀ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਉਨ੍ਹਾਂ ਆਖਿਆ ਕਿ ਇਹ ਮਾਮਲਾ ਰਾਜਨੀਤੀ ਕਾਰਨ ਦਰਜ ਹੋਇਆ ਹੈ। ਉਨਹਾਂ ਆਖਿਆ ਕਿ ਉਹ ਸਰਕਾਰ ਦੇ ਕਿਸੇ ਵੀ ਦਬਾਅ ਤੋਂ ਡਰਨ ਵਾਲੇ ਨਹੀਂ। ਉਹ ਸਰਕਾਰ ਨਾਲ ਸੰਘਰਸ਼ ਕਰਨ ਲਈ ਤਿਆਰ ਹਨ।
ਮਜੀਠੀਆ ਨੇ ਕਿਹਾ ਕਿ ਜਦੋਂ ਈਡੀ ਕੇਜਰੀਵਾਲ ਨੂੰ ਸੰਮਨ ਭੇਜਦੀ ਹੈ ਤਾਂ ਕੇਜਰੀਵਾਲ ਪੇਸ਼ ਨਹੀਂ ਹੁੰਦਾ ਪਰ ਮੈਨੂੰ ਕਾਨੂੰਨ 'ਤੇ ਭਰੋਸਾ ਹੈ ਹਾਲਾਂਕਿ ਮੈਨੂੰ ਪਤਾ ਹੈ ਕਿ ਇਹ ਸਿਆਸਤ ਤੋਂ ਪ੍ਰੇਰਿਤ ਕਾਰਵਾਈ ਹੈ ਪਰ ਮੈਂ ਇਸ ਸਰਕਾਰ ਤੋਂ ਨਹੀਂ ਡਰਦਾ। ਮਜੀਠੀਆ ਦੀ ਪੇਸ਼ੀ ਨੂੰ ਲੈ ਕੇ ਅੱਜ ਪੂਰੇ ਪਟਿਆਲਾ ਵਿੱਚ ਕਰਫਿਊ ਵਰਗੇ ਹਾਲਾਤ ਹਨ। ਇਸ ਤੋਂ ਬਿਕਰਮ ਮਜੀਠੀਆ ਦੇ ਪਟਿਆਲਾ ਪਹੁੰਚਣ 'ਤੇ ਅਕਾਲੀ ਵਰਕਰਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਅਕਾਲੀ ਵਰਕਰਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਦੱਸ ਦਈਏ ਕਿ ਪੰਜਾਬ ਪੁਲਿਸ ਨੇ ਇੱਕ ਪੁਰਾਣੇ ਮਾਮਲੇ ਵਿੱਚ ਮਜੀਠੀਆ ਸੰਮਨ ਜਾਰੀ ਕਰ 18 ਦਸੰਬਰ ਨੂੰ ਤਲਬ ਕੀਤਾ ਸੀ। ਇਹ ਮਾਮਲਾ ਚੰਨੀ ਸਰਕਾਰ ਵੇਲੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੀਤਾ ਗਿਆ ਸੀ, ਜਿਸ ਵਿੱਚ ਮਜੀਠੀਆ ਕੁਝ ਸਮਾਂ ਜੇਲ੍ਹ ਵਿੱਚ ਰਿਹਾ ਸੀ ਅਤੇ ਬਾਅਦ ਵਿੱਚ ਉਸ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਪਰ ਪੰਜਾਬ ਪੁਲਿਸ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਤਹਿਤ ਐਸ.ਆਈ.ਟੀ. ਨੇ ਇੱਕ ਵਾਰ ਫਿਰ ਮਜੀਠੀਆ ਨੂੰ ਤਲਬ ਕੀਤਾ ਹੈ।
-
ਭਗਵੰਤ ਦੀ love letter !!! @BhagwantMann pic.twitter.com/zyrLoyaUyD
— Bikram Singh Majithia (@bsmajithia) December 11, 2023 " class="align-text-top noRightClick twitterSection" data="
">ਭਗਵੰਤ ਦੀ love letter !!! @BhagwantMann pic.twitter.com/zyrLoyaUyD
— Bikram Singh Majithia (@bsmajithia) December 11, 2023ਭਗਵੰਤ ਦੀ love letter !!! @BhagwantMann pic.twitter.com/zyrLoyaUyD
— Bikram Singh Majithia (@bsmajithia) December 11, 2023
ਮਜੀਠੀਆ ਦਾ ਸੀਐੱਮ ਮਾਨ ਉੱਤੇ ਨਿਸ਼ਾਨਾਂ: ਸੰਮਨ ਜਾਰੀ ਹੋਣ ਤੋਂ ਬਾਅਦ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਤੋਂ ਪ੍ਰੇਮ ਪੱਤਰ ਮਿਲਿਆ ਹੈ ਅਤੇ ਪੁਲਿਸ ਨੇ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਮਜ਼ਾ ਤਾਂ ਉਦੋਂ ਹੁੰਦਾ ਜਦੋਂ ਖੁਦ ਸੀ.ਐਮ. ਮਾਨ ਨੇ ਉਸ ਨੂੰ ਸੰਮਨ ਭੇਜਦੇ। ਮਜੀਠੀਆ ਨੇ ਕਿਹਾ ਕਿ ਉਹ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਦੇ ਕਹਿਣ ਉੱਤੇ ਪੰਜਾਬ ਪੁਲਿਸ ਨੇ ਉਸ ਨੂੰ ਤਲਬ ਕੀਤਾ ਹੈ।
ਇਹ ਹੈ ਮਾਮਲਾ, ਮਜੀਠੀਆ ਨੂੰ ਮਿਲ ਚੁੱਕੀ ਹੈ ਜ਼ਮਾਨਤ: ਦੱਸ ਦੇਈਏ ਕਿ ਮਜੀਠੀਆ ਨੂੰ ਫਿਲਹਾਲ ਇਸ ਮਾਮਲੇ 'ਚ ਜ਼ਮਾਨਤ ਮਿਲ ਚੁੱਕੀ ਹੈ, ਪਰ ਇਸ ਮਾਮਲੇ 'ਚ ਐੱਸ.ਆਈ.ਟੀ. ਬਣਾਇਆ ਗਿਆ ਸੀ, ਮਜੀਠੀਆ ਨੂੰ ਇੱਕ ਵਾਰ ਫਿਰ ਸੰਮਨ ਭੇਜੇ ਗਏ ਹਨ। ਐੱਸ.ਆਈ.ਟੀ. ਨੇ ਮਜੀਠੀਆ ਨੂੰ ਦੁਬਾਰਾ ਪੁੱਛਗਿੱਛ ਲਈ ਪੇਸ਼ ਹੋਣ ਲਈ ਕਿਹਾ ਹੈ। ਦਰਅਸਲ ਚੰਨੀ ਸਰਕਾਰ ਦੇ ਸਮੇਂ 2021 ਵਿੱਚ ਮਜੀਠੀਆ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਮਜੀਠੀਆ ਨੂੰ ਕੁਝ ਸਮਾਂ ਜੇਲ੍ਹ ਕੱਟਣ ਤੋਂ ਬਾਅਦ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਸੀ। ਪਰ ਹੁਣ ਇੱਕ ਵਾਰ ਫਿਰ ਐਸ.ਆਈ.ਟੀ. ਨੇ ਮਜੀਠੀਆ ਨੂੰ ਸੰਮਨ ਜਾਰੀ ਕਰਕੇ ਪੇਸ਼ ਹੋਣ ਲਈ ਕਿਹਾ ਹੈ।
-
Breaking news ❗️❗️
— Bikram Singh Majithia (@bsmajithia) December 11, 2023 " class="align-text-top noRightClick twitterSection" data="
Love letter ❗️
ਮਨ ਨੂੰ ਤਸੱਲੀ ਬੜੀ ਹੋਈ ਕਿ MAAN ਸਾਬ ਤੇਰੇ ਸੀਨੇ ਤੇ ਸੱਟ ਮਾਰਨੀ ਸੀ , ਠਾਹ ਵੱਜੀ ਆ ਜਾ ਕੇ !
👉 ਸਵਾਦ ਤਾਂ ਆਉਂਦਾਂ ਜੇ ਤੂੰ ਮੈਨੂੰ ਸੱਦਿਆ ਹੁੰਦਾ !
ਤੇਰੇ ਨਾਲ ਸਿੱਧੇ ਦੋ ਦੋ ਹੱਥ ਕੀਤੇ ਹੁੰਦੇ ਤੇਰੀ ਉਹ ਤਸੱਲੀ ਕਰਾ ਕੇ ਮੁੜਣੀ ਸੀ।
ਕਿ ਜੋ ਤੂੰ ਪੰਜਾਬ ਨਾਲ ਜੋ ਤੂੰ ਧੋਖਾ ਕਰ ਰਿਹਾ ਸ਼ਾਇਦ… pic.twitter.com/y7LGSaV3mb
">Breaking news ❗️❗️
— Bikram Singh Majithia (@bsmajithia) December 11, 2023
Love letter ❗️
ਮਨ ਨੂੰ ਤਸੱਲੀ ਬੜੀ ਹੋਈ ਕਿ MAAN ਸਾਬ ਤੇਰੇ ਸੀਨੇ ਤੇ ਸੱਟ ਮਾਰਨੀ ਸੀ , ਠਾਹ ਵੱਜੀ ਆ ਜਾ ਕੇ !
👉 ਸਵਾਦ ਤਾਂ ਆਉਂਦਾਂ ਜੇ ਤੂੰ ਮੈਨੂੰ ਸੱਦਿਆ ਹੁੰਦਾ !
ਤੇਰੇ ਨਾਲ ਸਿੱਧੇ ਦੋ ਦੋ ਹੱਥ ਕੀਤੇ ਹੁੰਦੇ ਤੇਰੀ ਉਹ ਤਸੱਲੀ ਕਰਾ ਕੇ ਮੁੜਣੀ ਸੀ।
ਕਿ ਜੋ ਤੂੰ ਪੰਜਾਬ ਨਾਲ ਜੋ ਤੂੰ ਧੋਖਾ ਕਰ ਰਿਹਾ ਸ਼ਾਇਦ… pic.twitter.com/y7LGSaV3mbBreaking news ❗️❗️
— Bikram Singh Majithia (@bsmajithia) December 11, 2023
Love letter ❗️
ਮਨ ਨੂੰ ਤਸੱਲੀ ਬੜੀ ਹੋਈ ਕਿ MAAN ਸਾਬ ਤੇਰੇ ਸੀਨੇ ਤੇ ਸੱਟ ਮਾਰਨੀ ਸੀ , ਠਾਹ ਵੱਜੀ ਆ ਜਾ ਕੇ !
👉 ਸਵਾਦ ਤਾਂ ਆਉਂਦਾਂ ਜੇ ਤੂੰ ਮੈਨੂੰ ਸੱਦਿਆ ਹੁੰਦਾ !
ਤੇਰੇ ਨਾਲ ਸਿੱਧੇ ਦੋ ਦੋ ਹੱਥ ਕੀਤੇ ਹੁੰਦੇ ਤੇਰੀ ਉਹ ਤਸੱਲੀ ਕਰਾ ਕੇ ਮੁੜਣੀ ਸੀ।
ਕਿ ਜੋ ਤੂੰ ਪੰਜਾਬ ਨਾਲ ਜੋ ਤੂੰ ਧੋਖਾ ਕਰ ਰਿਹਾ ਸ਼ਾਇਦ… pic.twitter.com/y7LGSaV3mb
- ਲੋਕ ਸਭਾ ਚੋਣਾਂ 2024 ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਤੋਂ ਉਮੀਦਵਾਰ ਦਾ ਐਲਾਨ
- Bathinda Congress Rally Navjot SIdhu: ਬਠਿੰਡਾ ਰੈਲੀ ਦੌਰਾਨ ਮਾਨ ਸਰਕਾਰ ਉੱਤੇ ਭੜਕੇ ਨਵਜੋਤ ਸਿੱਧੂ, ਕਿਹਾ- ਸੂਬਾ ਸਰਕਾਰ ਸਿਰਫ ਆਪਣਾ ਘਰ ਭਰਨ 'ਚ ਰੁੱਝੀ
- Sukhbir Badal Apologises : ਸ਼੍ਰੋਮਣੀ ਅਕਾਲੀ ਦਲ ਨੇ ਲੋਕ ਚੋਣਾਂ ਤੋਂ ਪਹਿਲਾਂ ਖੜੇ ਕੀਤੇ ਹੱਥ ! ਵਿਰੋਧੀਆਂ ਦੇ ਨਿਸ਼ਾਨੇ 'ਤੇ ਸੁਖਬੀਰ ਬਾਦਲ ਦੀ 'ਮੁਆਫੀ'