ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ਼ ਬਹਾਦਰ ਹਾਲ ਦੇ 'ਚ ਵਿਦਿਆਰਥੀ ਕਿਸਾਨ-ਮਜ਼ਦੂਰ ਸਮਾਰੋਹ ਕਰਵਾਇਆ ਗਿਆ। ਵਿਦਿਆਰਥੀ ਕਿਸਾਨ-ਮਜ਼ਦੂਰ ਸਮਾਰੋਹ ਵਿਚ ਸਯੁੰਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਡਾਕਟਰ ਦਰਸ਼ਨ ਪਾਲ ਨੇ ਸ਼ਮੂਲੀਅਤ ਕੀਤੀ। ਨਾਲ ਹੀ ਕਿਸਾਨ ਆਗੂਆਂ ਤੋਂ ਇਲਾਵਾ ਪੰਜਾਬੀ ਕਲਾਕਾਰ ਜੱਸ ਬਾਜਵਾ,ਨਿਰਵੈਰ ਪੰਨੂ ਅਤੇ ਪੰਜਾਬੀ ਸੱਭਿਆਚਾਰਕ ਗੀਤਕਾਰ ਪੰਮੀ ਬਾਈ ਨੇ ਸ਼ਿਰਕਤ ਕੀਤੀ।
ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਅੱਜ ਬਹੁਤ ਖੁਸ਼ੀ ਹੋਈ ਕਿ ਨੌਜਵਾਨਾਂ ਨੇ ਇਹ ਸਮਾਰੋਹ ਰੱਖਿਆ। ਇਸੇ ਸੰਮੇਲਨ ਦੇ ਨਾਲ ਨੌਜਵਾਨਾਂ ਦੇ ਵਿੱਚ ਇੱਕ ਚੰਗਾ ਸੁਨੇਹਾ ਜਾਵੇਗਾ।ਉਹਨਾਂ ਕਿਹਾ ਕਿ ਹੋਰ ਵੀ ਵੱਧ ਨੌਜਵਾਨ ਕਿਸਾਨ ਧਰਨੇ ਵਿਚ ਜੁੜਨਗੇ। ਉਹਨਾਂ ਗੰਨਾ ਕੀਮਤ ਵਿੱਚ ਹੋਏ ਵਾਧੇ ਨੂੰ ਇੱਕ ਵੱਡੀ ਜਿੱਤ ਕਿਹਾ ਅੱਗੇ ਉਹਨਾਂ ਕਿਹਾ ਕਿ ਕਰਨਾਲ ਵਿਖੇ ਕਿਸਾਨਾਂ ਤੇ ਹੋਏ ਲਾਠੀਚਾਰਜ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ, ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹਿਣਗੇ ਅਤੇ ਹੋਰ ਵੀ ਵੱਧ ਇਕੱਠ ਹੋਰ ਵੀ ਵੱਧ ਨੌਜਵਾਨ ਇਸ ਸੰਘਰਸ਼ ਦੇ ਵਿੱਚ ਜੁੜਦੇ ਰਹਿਣਗੇ ਅਤੇ ਜਲਦ ਹੀ ਸਾਡੇ ਸੰਘਰਸ਼ ਦੀ ਜਿੱਤ ਹੋਵੇਗੀ।
ਇਹ ਵੀ ਪੜ੍ਹੋਂ:ਪੰਜਾਬ 'ਚ ਅਡਾਨੀ ਗਰੁੱਪ ਨੂੰ ਵੱਡਾ ਝਟਕਾ