ਚੰਡੀਗੜ੍ਹ : ਬੀਤੇ ਹਫ਼ਤੇ ਹੋਈਆਂ 2 ਘਟਨਾਵਾਂ ਤੋਂ ਪਤਾ ਚਲਦਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਹਾਲਾਤ ਸਹੀ ਨਹੀਂ ਹਨ। ਇੰਨ੍ਹਾਂ ਵਿੱਚ ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿੱਚ ਹੋਈ ਝੜਪ ਤੇ ਨਾਭਾ ਸ਼ਹਿਰ ਦੀ ਹਾਈ ਸਿਕਓਰਟੀ ਜੇਲ੍ਹ ਵਿੱਚ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਦਾ ਕਤਲ ਵਰਗੀਆਂ ਵਾਰਦਾਤਾਂ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਸਾਲ 2016 ਵਿੱਚ ਹੋਏ ਨਾਭਾ ਜੇਲ੍ਹਬ੍ਰੇਕ ਨੇ ਜੇਲ੍ਹਾਂ ਦੀ ਵਿਵਸਥਾ ਬਾਰੇ ਬਿਆਨ ਕੀਤਾ ਸੀ। ਇਸ ਦੌਰਾਨ ਸਾਹਮਣੇ ਆਇਆ ਸੀ ਕਿ ਕੈਦੀ ਕਿਸ ਤਰ੍ਹਾਂ ਅਣ-ਮਨੁੱਖੀ ਸਥਿਤੀਆਂ ਵਿੱਚ ਰਹਿਣ ਨੂੰ ਮਜ਼ਬੂਰ ਹਨ। ਇਸ ਜੇਲ੍ਹ ਬ੍ਰੇਕ ਦੌਰਾਨ ਗੈਂਗਸਟਰਾਂ ਨੇ 6 ਹਾਰਡ ਕੋਰ ਕੈਦੀਆਂ ਦੇ ਭੱਜਣ ਵਿੱਚ ਮਦਦ ਕੀਤੀ ਸੀ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ 18 ਜੇਲ੍ਹਾਂ ਹਨ, ਜਿੰਨ੍ਹਾਂ ਵਿੱਚ ਲਗਭਗ 22,000 ਕੈਦੀ ਰਹਿੰਦੇ ਹਨ, ਜਦਕਿ ਜੇਲ੍ਹਾਂ ਵਿੱਚ ਜ਼ਿਆਦਾਤਰ 15,000 ਕੈਦੀ ਰੱਖੇ ਜਾ ਸਕਦੇ ਹਨ।
ਇੰਸਟੀਚਿਉਟ ਆਫ਼ ਕਰੈਕਸ਼ਨਲ ਪ੍ਰਬੰਧਕ ਦੇ ਉਪ ਡਾਇਰੈਕਟਰ ਉਪਨੀਤ ਲੱਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਆਦਾ ਭੀੜ, ਖ਼ਰਾਬ ਜੇਲ੍ਹ ਪ੍ਰਬੰਧ ਤੇ ਕਰਮਚਾਰੀਆਂ ਦੀ ਘਾਟ ਸੂਬੇ ਦੀਆਂ ਜੇਲ੍ਹਾਂ ਦਾ ਮਾੜੇ ਹਾਲਾਤਾਂ ਲਈ ਜਿੰਮੇਵਾਰ ਹਨ। ਜਿਸ ਕਾਰਨ ਹਿੰਸਕ ਘਟਨਾਵਾਂ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥ ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਭਾਰੀ ਗਰਮੀ ਕਾਰਨ ਬਦਲਿਆ ਸਕੂਲਾਂ ਦਾ ਸਮਾਂ
ਜਾਣਕਾਰੀ ਮੁਤਾਬਕ ਪੰਜਾਬ ਦੀਆਂ ਜੇਲ੍ਹਾਂ ਵਿੱਚ 30 ਫ਼ੀਸਦੀ ਤੋਂ ਜ਼ਿਆਦਾ ਅਹੁਦੇ ਖ਼ਾਲੀ ਹਨ। ਇੰਨ੍ਹਾਂ ਵਿੱਚ ਜੇਲ੍ਹਰਾਂ ਜਾਂ ਸੁਪਰਿਡੈਂਟਾਂ ਦੀ ਭਾਰੀ ਘਾਟ ਹੈ। ਜ਼ਿਆਦਾਤਰ ਸੀਸਟੀਵੀ ਕੈਮਰੇ ਤੇ ਜੈਮਰ ਖ਼ਰਾਬ ਹਨ। ਸੂਬੇ ਦੀ ਕਿਸੇ ਵੀ ਜੇਲ੍ਹ ਵਿੱਚ ਕੈਦੀ ਦੀ ਬਾਇਓਮੈਟ੍ਰਿਕ ਹਾਜ਼ਰੀ ਦਾ ਕੋਈ ਵੀ ਪ੍ਰਬੰਧ ਨਹੀਂ ਹਨ।