ਪਟਿਆਲਾ:ਰਾਜਪੁਰਾ ਵਿਖੇ ਦੇਰ ਰਾਤ ਤੇਜ਼ ਹਨੇਰੀ ਕਾਰਨ ਇਲਾਕੇ ਵਿਚ ਕਈ ਜਾਨਾਂ ਚਲੀਆਂ ਗਈਆਂ। ਪਿੰਡ ਸੇਦਖੇੜੀ ਰੋਡ ਤੇ ਸਥਿਤ ਪਰਵਾਸੀ ਪਰਿਵਾਰ ਸੁੱਤਾ ਹੋਇਆ ਸੀ ਤੇਜ਼ ਤੂਫਾਨ ਹਨੇਰੀ ਆਉਣ ਕਰਕੇ 70 ਫੁੱਟ ਦੀਵਾਰ ਡਿੱਗਣ ਕਾਰਨ ਇੱਕੋ ਪਰਿਵਾਰ ਦੇ 4 ਮੈਬਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਵਿਚ 2 ਮਾਸੂਮ ਬੱਚੇ ਤੇ ਉਨ੍ਹਾਂ ਦੇ ਮਾਤਾ ਪਿਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਮ੍ਰਿਤਕਾਂ ਨੂੰ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਦੇ ਵਲੋਂ ਮਲਬੇ ਦੇ ਵਿੱਚੋਂ ਬਾਹਰ ਕੱਢਿਆ ਗਿਆ।
ਇਸ ਮੌਕੇ ‘ਤੇ ਪੀੜਤ ਪਰਿਵਾਰ ਦੇ ਇਕ ਮਜ਼ਦੂਰ ਮੈਂਬਰ ਨੇ ਆਖਿਆ ਕਿ ਇੱਥੇ ਇੱਕ ਨਾਜਾਇਜ਼ ਦੀਵਾਰ ਬਣ ਰਹੀ ਸੀ ਜਿਸ ਦੀ ਉੱਚਾਈ 70 ਫੁੱਟ ਦੇ ਕਰੀਬ ਹੈ ਜੋ ਕਿ ਬਿਲਕੁਲ ਹੀ ਬਿਨਾਂ ਨਕਸ਼ੇ ਤੋਂ ਬਣ ਰਹੀ ਸੀ ਰਾਤ ਹਨੇਰੀ ਝੱਖੜ ਆਉਣ ਦੇ ਕਾਰਨ ਇਹ ਸੁੱਤੇ ਹੋਏ ਪਰਿਵਾਰ ਦੇ ਉੱਤੇ ਡਿੱਗ ਗਈ ਜਿਸ ਵਿੱਚ 2 ਮਾਸੂਮ ਬੱਚੇ ਅਤੇ ਉਨ੍ਹਾਂ ਦੇ ਮਾਤਾ ਪਿਤਾ ਦੀ ਮੌਤ ਹੋ ਗਈ
ਇਸ ਦੌਰਾਨ ਥਾਣੇ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਆਖਿਆ ਕਿ ਸਾਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਇਥੇ ਇਕ ਦੀਵਾਰ ਡਿੱਗਣ ਕਾਰਨ ਪਰਿਵਾਰ ਦੀ ਮੌਤ ਹੋ ਗਈ ਹੈ ਤੇ ਅਸੀਂ ਮੌਕੇ ‘ਤੇ ਪਹੁੰਚ ਕਿ ਦੇਖਿਆ ਕਿ ਇਥੋਂ ਦੇ ਆਸੇ-ਪਾਸੇ ਦੇ ਲੋਕਾਂ ਵੱਲੋਂ ਇਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਲੇਕਿਨ ਇਨਾਂ ਦੀ ਮੌਤ ਹੋ ਗਈ ਸੀ ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਸ ਦਾ ਮਾਲਕ ਕੌਣ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:Kabaddi Coach Murder Case: ਕਬੱਡੀ ਕੋਚ ਕਤਲ ਮਾਮਲੇ ’ਚ ਨਵਾਂ ਮੋੜ