ਪਠਾਨਕੋਟ: ਜ਼ਿਲ੍ਹੇ ਦੀ ਤਾਰਾਗੜ੍ਹ ਪੁਲਿਸ ਨੇ ਬੀਤੀ ਰਾਤ ਦੇਸੀ ਕੱਟੇ ਵੇਚਣ ਵਾਲਾ ਤਸਕਰ ਕਾਬੂ ਕੀਤਾ ਹੈ। ਫੜ੍ਹਿਆ ਗਿਆ ਵਿਅਕਤੀ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਉਹ ਬਿਹਾਰ ਤੋੰ ਹਥਿਆਰ ਲਿਆ ਕੇ ਪੰਜਾਬ ਵਿੱਚ ਉਨ੍ਹਾਂ ਦੀ ਤਸਕਰੀ ਕਰਦਾ ਸੀ।
ਬੀਤੀ ਰਾਤ ਉਹ ਪਿਸਤੌਲ ਦਾ ਸੌਦਾ ਕਰਨ ਲਈ ਇਕ ਵਿਅਕਤੀ ਕੋਲ ਪਹੁੰਚਿਆ ਤਾਂ ਉਸ ਨੇ ਇਸ ਦੀ ਸੂਚਨਾ ਸਥਾਨਕ ਪੁਲਿਸ ਸਟੇਸ਼ਨ ਵਿੱਚ ਦੇ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਨੂੰ ਪਿਸਤੌਲ ਸਣੇ ਕਾਬੂ ਕੀਤਾ ਹੈ।
ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਰਿਮਾਂਡ ਤੇ ਲਿਆ ਗਿਆ ਹੈ ਅਤੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਵੱਲੋਂ ਹੋਰ ਕਿਸ-ਕਿਸ ਨੂੰ ਹਥਿਆਰ ਵੇਚੇ ਗਏ ਹਨ। ਡੀਐੱਸਪੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਕਾਬੂ ਕੀਤੇ ਤਸਕਰ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਹੁਣ ਤੱਕ ਕਿਸ-ਕਿਸਨੂੰ ਅਤੇ ਕਿੰਨੇ ਹਥਿਆਰ ਸਪਲਾਈ ਕੀਤੇ ਹਨ।