ETV Bharat / state

ਵਿਦਿਆਰਥਣਾਂ ਨੇ ਸੈਨਟਰੀ ਪੈਡ ਦੇ ਨਿਪਟਾਰੇ ਲਈ ਬਣਾਇਆ ਮੈਨਸਿਯੂ ਬਰਨਰ ਨਾਂਅ ਦਾ ਉਪਕਰਣ - ਮੈਨਸਿਯੂ ਬਰਨਰ ਮਸ਼ੀਨ

ਪਠਾਨਕੋਟ ਦੇ ਇੱਕ ਨਿੱਜੀ ਸਕੂਲ ਦੀਆਂ ਦੋ ਵਿਦਿਆਰਥਣਾ ਨੇ ਇੱਕ ਅਨੋਖਾ ਉਪਕਰਣ ਤਿਆਰ ਕੀਤਾ ਹੈ। ਇਹ ਉਪਕਰਨ ਵਰਤੇ ਜਾ ਚੁੱਕੇ ਸੈਨਟਰੀ ਪੈਡ ਦਾ ਸਹੀ ਨਿਪਟਾਰਾ ਕਰਨ ਤੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਰੱਖਣ 'ਚ ਮਦਦ ਕਰਦਾ ਹੈ।

ਵਿਦਿਆਰਥਣਾਂ ਨੇ ਬਣਾਇਆ ਸੈਨਟਰੀ ਪੈਡ ਨਸ਼ਟ ਕਰਨ ਵਾਲਾ ਉਪਕਰਨ
ਵਿਦਿਆਰਥਣਾਂ ਨੇ ਬਣਾਇਆ ਸੈਨਟਰੀ ਪੈਡ ਨਸ਼ਟ ਕਰਨ ਵਾਲਾ ਉਪਕਰਨ
author img

By

Published : Jan 21, 2020, 8:23 PM IST

ਪਠਾਨਕੋਟ: ਸ਼ਹਿਰ ਦੇ ਇੱਕ ਨਿੱਜੀ ਸਕੂਲ 'ਚ ਦਸਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਨੇ ਇੱਕ ਮੈਨਸਿਯੂ ਬਰਨਰ ਨਾਂਅ ਦਾ ਅਨੋਖਾ ਉਪਕਰਨ ਤਿਆਰ ਕੀਤਾ ਹੈ। ਇਹ ਉਪਕਰਣ ਮਹਾਵਾਰੀ ਦੌਰਾਨ ਵਰਤੇ ਗਏ ਸੈਨਟਰੀ ਪੈਡ ਦਾ ਸਹੀ ਨਿਪਟਾਰਾ ਕਰਨ 'ਚ ਮਦਦ ਕਰਦਾ ਹੈ।

ਵਿਦਿਆਰਥਣਾਂ ਨੇ ਬਣਾਇਆ ਸੈਨਟਰੀ ਪੈਡ ਨਸ਼ਟ ਕਰਨ ਵਾਲਾ ਉਪਕਰਨ

ਅੰਤਰਰਾਸ਼ਟਰੀ ਪੱਧਰ 'ਤੇ ਹੋਈ ਚੋਣ

ਇਸ ਉਪਕਰਨ ਨੂੰ ਕ੍ਰਿਤੀਕਾ ਤੇ ਹਰਸ਼ਿਤਾ ਨੇ ਤਿਆਰ ਕੀਤਾ ਹੈ। ਇਸ ਉਪਕਰਨ ਨੂੰ ਤਿਆਰ ਕਰਨ ਲਈ ਸਾਇੰਸ ਟੀਚਰ ਕੰਚਨ ਗੁਲੇਰੀਆ ਨੇ ਵਿਦਿਆਰਥੀਆਂ ਦੀ ਮਦਦ ਕੀਤੀ। ਭਾਰਤ ਸਰਕਾਰ ਵੱਲੋਂ 27 ਤੋਂ 31 ਦਸਬੰਰ 2019 'ਚ ਕੇਰਲ ਵਿਖੇ ਆਯੋਜਿਤ ਨੈਸ਼ਨਲ ਚਿਲਡਰਨ ਕਾਨਟੈਸਟ 'ਚ ਇਨ੍ਹਾਂ ਦੋਹਾਂ ਵਿਦਿਆਰਥਣਾ ਵੱਲੋਂ ਤਿਆਰ ਕੀਤੇ ਗਏ ਇਸ ਉਪਕਰਣ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਚੁਣਿਆ ਗਿਆ ਹੈ। ਇਸ ਮਾਡਲ ਨੂੰ ਤਿਆਰ ਕਰਨ ਲਈ ਸਭ ਨੇ ਵਿਦਿਆਰਥਣਾਂ ਦੀ ਸ਼ਲਾਘਾ ਕੀਤੀ।

ਇਸ ਬਾਰੇ ਜਦੋਂ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਇਹ ਉਪਕਰਣ ਵਰਤੇ ਗਏ ਪੈਡ ਨੂੰ ਡਿਸਪੋਜ਼ ਕਰਨ ਵਿੱਚ ਮਦਦ ਕਰਦਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ 'ਤੇ ਸੈਨਟਰੀ ਪੈਡ ਤਿਆਰ ਕਰਨ ਲਈ ਕਈ ਰਸਾਇਣਕ ਪਦਾਰਥਾਂ ਤੇ ਪਲਾਸਟਿਕ ਸ਼ੀਟ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਪ੍ਰਦੂਸ਼ਣ 'ਚ ਵਾਧਾ ਕਰਦੇ ਹਨ।

ਉਪਕਰਣ ਦੀ ਖ਼ਾਸੀਅਤ

ਵਿਦਿਆਰਥਣਾਂ ਨੇ ਦੱਸਿਆ ਕਿ ਇਸ ਮਸ਼ੀਨ ਨੂੰ ਟੀਨ ਨਾਲ ਤਿਆਰ ਕੀਤਾ ਗਿਆ ਹੈ। ਇਸ ਉਪਕਰਣ 'ਚ 1500 ਵਾਟ ਦੀ ਸਮਰੱਥਾ ਵਾਲਾ ਇੱਕ ਹੀਟਰ ਫਿਟ ਕੀਤਾ ਗਿਆ ਹੈ ਅਤੇ ਮਿੱਟੀ ਨਾਲ ਥਰਮੋ ਸਟੇਟ ਨੂੰ ਟੀਨ ਦੇ ਬਾਕਸ 'ਚ ਸੀਲ ਕੀਤਾ ਗਿਆ ਹੈ। ਇਸ 'ਚ ਖ਼ਾਸ ਗੱਲ ਇਹ ਹੈ ਕਿ ਮਾਹਾਵਾਰੀ ਸਮੇਂ ਵਰਤੇ ਗਏ ਸੈਨਟਰੀ ਪੈਡ ਨੂੰ ਇੱਕ ਸਹੀ ਟੈਂਪਰੇਚਰ 'ਤੇ ਮਹਿਜ਼ ਤਿੰਨ ਮਿਨਟ 'ਚ ਨਸ਼ਟ ਕਰ ਦਿੰਦਾ ਹੈ। ਨਸ਼ਟ ਹੋਣ ਦੇ ਦੌਰਾਨ ਸੈਨਟਰੀ ਪੈਡ ਚੋਂ ਨਿਕਲਣ ਵਾਲੇ ਧੂੰਏ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਗੁੜ, ਸਹਿਜਣ ਦੇ ਪੱਤੇ ਅਤੇ ਨਿੰਮ ਦਾ ਪ੍ਰਯੋਗ ਕੀਤਾ ਗਿਆ ਹੈ। ਇਹ ਸਲਫਰ ਡਾਇਆਕਸਾਈਡ ਅਤੇ ਹੋਰਨਾਂ ਹਾਨੀਕਾਰਕ ਗੈਸਾਂ ਨੂੰ ਖ਼ਤਮ ਕਰ ਦਿੰਦਾ ਹੈ ਤੇ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਰੋਕਦਾ ਹੈ। ਇਸ ਤੋਂ ਬਾਅਦ ਸੈਨਟਰੀ ਪੈਡ ਤੋਂ ਜੋ ਰਾਖ਼ ਤਿਆਰ ਹੁੰਦੀ ਹੈ ਉਸ ਦੀ ਵਰਤੋਂ ਘਰ 'ਚ ਲੱਗੇ ਗਮਲੀਆਂ 'ਚ ਔਰਗੈਨਿਕ ਖ਼ਾਦ ਦੇ ਤੌਰ 'ਤੇ ਕੀਤੀ ਜਾ ਸਕਦੀ ਹੈ।

ਹਰ ਮਹਿਲਾ ਦੇ ਬਜਟ 'ਚ ਹੈ ਇਹ ਉਪਕਰਣ

ਇਸ ਬਾਰੇ ਸਾਇੰਸ ਟੀਚਰ ਕੰਚਨ ਗੁਲੇਰੀਆ ਨੇ ਦੱਸਿਆ ਕਿ ਇਸ ਉਪਕਰਣ ਦੀ ਕੀਮਤ ਮਹਿਜ਼ 800 ਰੁਪਏ ਹੈ। ਇਸ ਲਈ ਹਰ ਵਰਗ ਦੀ ਮਹਿਲਾਵਾਂ ਇਸ ਉਪਕਰਣ ਨੂੰ ਇਸਤੇਮਾਲ ਕਰ ਸਕਦੀਆਂ ਹਨ। ਇਹ ਮਸ਼ੀਨ ਕਿਸੇ ਵੀ ਘਰ 'ਚ ਅਸਾਨੀ ਨਾਲ ਇੰਸਟਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਤੇ ਮਹਿਲਾਵਾਂ ਸੈਨਟਰੀ ਪੈਡ ਦੀ ਵਰਤੋਂ ਕਰਕੇ ਉਸ ਨੂੰ ਆਪਣੇ ਘਰ 'ਚ ਹੀ ਅਸਾਨੀ ਨਾਲ ਨਸ਼ਟ ਕਰ ਸਕਦੀਆਂ ਹਨ।

Intro:ਪਠਾਨਕੋਟ ਦੀ ਦਸਵੀਂ ਜਮਾਤ ਦੀਆਂ ਦੋ ਵਿਦਿਆਰਥਣਾਂ ਨੇ ਮੈਨਸਯੂ ਵਰਨਰ ਨਾਮ ਦਾ ਬਣਾਇਆ ਮਾਡਲ, ਤਿੰਨ ਮਿੰਟ ਚ ਸੈਨਟਰੀ ਪੈਡ ਨੂੰ ਖਾਦ ਵਿੱਚ ਬਦਲੇਗਾ ਇਹ ਇੱਕੋ ਫਰੈਂਡਲੀ ਮੈਨਸਯੂ ਵਰਨਰ, ਅੰਤਰਰਾਸ਼ਟਰੀ ਸਤਰ ਤੇ ਇਸ ਨੂੰ ਚੁਣਿਆ ਗਿਆ।Body:ਪਠਾਨਕੋਟ ਦੇ ਇੱਕ ਨਿੱਜੀ ਸਕੂਲ (ਕ੍ਰਾਇਸ ਦਾ ਕਿੰਗ) ਦੇ ਦੋ ਵਿਦਿਆਰਥਣਾਂ ਕ੍ਰਿਤੀਕਾ ਅਤੇ ਹਰਸ਼ਿਤਾ ਵਲੋਂ ਬਣਾਇਆ ਇੱਕ ਮਾਡਲ ਸਮਾਜ ਦੀ ਉਹਨਾਂ ਬੇਟੀਆਂ ਦਾ ਸਹਾਰਾ ਬਣੇਗਾ ਜੋ ਕਿ ਮੁਸ਼ਕਲ ਦਿਨਾਂ ਵਿੱਚ ਸਰੀਰਕ ਅਤੇ ਮਾਨਸਿਕ ਪੀੜਾਂ ਨਾਲ ਗੁਜਰਦੀਆਂ ਹਨ। ਦੋਹਣਾ ਲੜਕੀਆਂ ਸਕੂਲੀ ਵਿਦਿਆਰਥਣਾਂ ਹਨ ਪਰ ਉਨ੍ਹਾਂ ਦੀ ਸੋਚ ਸਿਹਤ ਦੇ ਖੇਤਰ ਚ ਵੱਡਾ ਬਦਲਾਅ ਲਿਆਵੇਗੀ ਉਨ੍ਹਾਂ ਦੇ ਮਾਡਲ ਤੋਂ ਮਾਹਾਵਾਰੀ ਦੇ ਵੇਲੇ ਉਪਯੋਗ ਹੋਣ ਵਾਲੇ ਸੈਂਟਰੀ ਪੈਡ ਨੂੰ ਨਸ਼ਟ ਕਰਨ ਚ ਮਦਦ ਮਿਲੇਗੀ ਅਤੇ ਇਸ ਨਾਲ ਪ੍ਰਦੂਸ਼ਣ ਵੀ ਰੁਕੇਗਾ। ਦਸਵੀਂ ਜਮਾਤ ਦੀ ਇਨ੍ਹਾਂ ਦੋਨਾਂ ਵਿਦਿਆਰਥਣਾਂ ਵੱਲੋਂ ਤਿਆਰ ਮਾਡਲ ਮਾਹਾਵਾਰੀ ਚ ਪ੍ਰਯੋਗ ਕੀਤੇ ਜਾਣ ਵਾਲੇ ਸੈਂਟਰੀ ਨੈਪਕਿਨ ਨੂੰ ਇਸਤੇਮਾਲ ਕਰਨ ਤੋਂ ਬਾਅਦ ਖੁੱਲ੍ਹੇ ਚ ਸੁੱਟਣ ਦੀ ਬਜਾਏ ਇਸ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕਰਨ ਦੇ ਲਈ ਬਣਾਏ ਗਏ ਮਾਡਲ ਨੂੰ ਅੰਤਰਰਾਸ਼ਟਰੀ ਸਤਰ ਤੇ ਚੁਣਿਆ ਗਿਆ ਹੈ। ਇਸਦਾ ਚੋਣ ਭਾਰਤ ਸਰਕਾਰ ਵੱਲੋਂ 27 ਦਸੰਬਰ ਨੂੰ ਲੈ ਕੇ 31 ਦਸੰਬਰ ਤੱਕ ਕੇਰਲਾ ਚ ਹੋਈ ਨੈਸ਼ਨਲ ਚਿਲਡਰਨ ਸਾਇੰਸ ਕਾਂਟੈਸਟ ਚ ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਤੋਂ ਆਇਆ 685 ਟੀਮਾਂ ਨੂੰ ਹਰਾ ਕੇ ਪਹਿਲਾ ਦਰਜਾ ਹਾਸਲ ਕੀਤਾ ਹੈ। ਇਸ ਮਾਡਲ ਨੂੰ ਕ੍ਰਾਇਸ ਦਾ ਕਿੰਗ ਕਾਨਵੈਂਟ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਕ੍ਰਿਤਿਕਾ ਸਿੰਘ ਅਤੇ ਸਹਾਇਕਾ ਦੇ ਰੂਪ ਵਿੱਚ ਹਰਸ਼ਿਤਾ ਭੰਡਾਰੀ ਨੇ ਤਿਆਰ ਕੀਤਾ ਹੈ। ਇਹ ਮਾਡਲ ਚ ਇੱਕ ਹੀਟਰ ਦਾ ਪ੍ਰਯੋਗ ਕੀਤਾ ਗਿਆ ਹੈ ਜਿਸ ਵਿੱਚ 1500 ਵਾਟ ਦੀ ਕੋਇਲਾਂ ਦੇ ਨਾਲ ਨਾਲ ਥਰਮੋ ਸਟੇਟ ਨੂੰ ਇੱਕ ਟੀਨ ਦੇ ਡੱਬੇ ਨੂੰ ਮਿੱਟੀ ਦੇ ਨਾਲ ਸੀਲ ਕੀਤਾ ਗਿਆ ਹੈ ਇਸ ਵਿੱਚ ਖ਼ਾਸ ਗੱਲ ਹੈ ਮਾਹਾਵਾਰੀ ਦੇ ਵੇਲੇ ਵਰਤੇ ਗਏ ਸੈਂਟਰੀ ਨੈਪਕੀਨ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਦੇ ਲਈ ਗੁੜ, ਸਾਜਣ ਦੇ ਪੱਤੇ ਅਤੇ ਨਿੰਮ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹ ਮਾਡਲ ਇੱਕ ਸਹੀ ਟੈਂਪਰੇਚਰ ਦੇ ਉਹਨਾਂ ਚੋਂ ਨਿਕਲਣ ਵਾਲੀ ਸਲਫਰ ਡਾਇਕਸਾਈਡ ਅਤੇ ਕਈ ਹੋਰ ਹਾਨੀਕਾਰਕ ਗੈਸਾਂ ਨੂੰ ਖਤਮ ਕਰ ਦਿੰਦਾ ਹੈ ਅਤੇ ਨਸ਼ਟ ਹੋਏ ਸੈਂਟਰੀ ਪੈੜ ਤੋਂ ਜੋ ਰਾਖ ਬਣਦੀ ਹੈ ਉਹ ਕਿਸੇ ਔਰਗੈਨਿਕ ਖਾਦ ਤੋਂ ਕੰਮ ਘੱਟ ਨਹੀਂ ਹੈ। ਇਹ ਰਾਖ ਦਾ ਪ੍ਰਯੋਗ ਪੌਦਿਆਂ ਦੇ ਖਾਦ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਪ੍ਰੋਜੈਕਟ ਨੂੰ ਤਿਆਰ ਕਰਨ ਦੇ ਲਈ ਕ੍ਰਿਤਿਕਾ ਦੀ ਬਾਇਲੋਜੀ ਦੀ ਅਧਿਆਪਕਾ ਕੰਚਨ ਗੁਲੇਰੀਆ ਨੇ ਬਤੌਰ ਗਾਈਡ ਦੀ ਭੂਮਿਕਾ ਨਿਭਾਈ ਹੈ।
ਇਸ ਬਾਰੇ ਜਦ ਵਿਦਿਆਰਥਣ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਸ ਨੇ ਕਿਹਾ ਕਿ ਇਹ ਜੋ ਮਸ਼ੀਨ ਉਨ੍ਹਾਂ ਵੱਲੋਂ ਬਣਾਈ ਗਈ ਹੈ ਇਸ ਦਾ ਨਾਮ ਮੈਨਸਯੂ ਵਰਨਰ ਦਿੱਤਾ ਗਿਆ ਹੈ ਕਿ ਮਸ਼ੀਨ ਸੈਂਟਰੀ ਨੈਪਕੀਨ ਨੂੰ ਡਿਸਪੋਜ਼ ਕਰਦੀ ਹੈ ਅਤੇ ਇਹ ਸਾਡੇ ਵਾਤਾਵਰਨ ਨੂੰ ਬਿਲਕੁਲ ਵੀ ਹਾਨੀ ਨਹੀਂ ਪਹੁੰਚਾਉਂਦੀ ਅਤੇ ਇਹ ਬਹੁਤ ਹੀ ਸਸਤੀ ਹੈ ਇਸ ਦੀ ਕੀਮਤ
ਸਿਰਫ 800 ਰੁਪਏ ਹੈ ਅਤੇ ਇਸਦੀ ਵਰਤੋਂ ਵੀ ਬਹੁਤ ਅਸਾਨ ਹੈ ਇਸ ਮਸ਼ੀਨ ਚ ਅਸੀਂ ਨੈਪਕਿਨ ਪਾਉਂਦੇ ਹਾਂ ਅਤੇ ਬਾਅਦ ਚ ਇਹ ਰਾਖ ਬਣ ਜਾਂਦੀ ਹੈ ਇਸ ਰਾਤ ਨੂੰ ਅਸੀਂ ਮਿੱਟੀ ਵਿੱਚ ਪਾ ਸਕਦੇ ਹਨ ਅਤੇ ਇਹ ਮਸ਼ੀਨ ਨੂੰ ਕਿਸੇ ਵੀ ਘਰ ਆਸਾਨੀ ਨਾਲ ਇੰਸਟਾਲ ਕੀਤੀ ਜਾ ਸਕਦੀ ਹੈ ।

ਵਾਈਟ---ਕ੍ਰਿਤੀਕਾ ਸਿੰਘ (ਵਿਦਿਆਰਥਣ)Conclusion:ਜਦ ਇਸ ਬਾਰੇ ਸਕੂਲ ਦੀ ਅਧਿਆਪਕਾਂ ਨਾਲ ਗੱਲਬਾਤ ਕੀਤੀ ਗਈ ਤੇ ਉਸਨੇ ਕਿਹਾ ਕਿ ਜੋ ਅਸੀਂ ਪ੍ਰੋਜੈਕਟ ਤਿਆਰ ਕੀਤਾ ਹੈ ਉਹ ਇੱਕ ਤਰ੍ਹਾਂ ਦਾ ਇੰਸੂਲੇਟਰ ਹੈ ਜਿਸ ਚ ਅਸੀਂ ਵਰਤੋਂ ਚ ਲਿਆਂਦਾ ਹੋਇਆ ਸੈਂਟਰੀ ਨੈਪਕੀਨ ਨੂੰ ਖ਼ਤਮ ਸਕਦੇ ਹਾਂ ਇਸ ਦੀ ਇਸ ਦੀ ਸਭ ਤੋਂ ਵੱਡੀ ਖਾਸ ਗਲ ਇਹ ਹੈ ਕਿ ਇਹ ਬਹੁਤ ਹੀ ਸਸਤਾ ਹੈ ਅਤੇ ਇਸ ਨਾਲ ਕੋਈ ਵੀ ਪ੍ਰਦੂਸ਼ਣ ਨਹੀਂ ਹੁੰਦਾ ਇਸ ਨੂੰ ਅਸੀਂ ਘਰ ਵਿੱਚ ਰੱਖ ਸਕਦੇ ਹਾਂ ਅਤੇ ਮਹਿਲਾਵਾਂ ਸੈਂਟਰੀ ਪੈਡ ਵਰਤੋਂ ਕਰਕੇ ਉਸਨੂੰ ਆਪਣੇ ਹੀ ਘਰ ਦੇ ਵਿੱਚ ਹੀ ਨਸਟ ਕਰ ਸਕਦੀਆਂ ਹਨ ।

ਵ੍ਹਾਈਟ--ਕੰਚਨ ਗੁਲੇਰੀਆ (ਅਧਿਆਪਿਕਾ)
ETV Bharat Logo

Copyright © 2025 Ushodaya Enterprises Pvt. Ltd., All Rights Reserved.