ETV Bharat / state

ਕਰੈਸ਼ ਹੋਏ ਹੈਲੀਕਾਪਟਰ ਦੀ ਭਾਲ ਲਗਾਤਾਰ ਜਾਰੀ - ਸੈਨਾ ਦੀ ਗੋਤਾਖੋਰ ਟੀਮਾਂ

ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਕਰੈਸ਼ ਹੋਏ ਹੈਲੀਕਾਪਟਰ ਦੀ ਤਲਾਸ਼ ਲਗਾਤਾਰ ਜਾਰੀ ਹੈ, ਪਾਇਲਟ ਅਤੇ ਕੋ ਪਾਇਲਟ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ, ਸੈਨਾ ਦੇ ਅਧਿਕਾਰੀ ਹੈਲੀਕਪਟਰ ਦੀ ਤਲਾਸ਼ ਵਿੱਚ ਕੋਈ ਵੀ ਕਸਰ ਨਹੀ ਛੱਡ ਰਹੇ ਹਨ।

ਕਰੈਸ਼ ਹੋਏ ਹੈਲੀਕਾਪਟਰ ਦੀ ਤਲਾਸ਼ ਲਗਾਤਾਰ ਜਾਰੀ

author img

By

Published : Aug 11, 2021, 12:50 PM IST

ਪਠਾਨਕੋਟ: ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਕਰੈਸ਼ ਹੋਏ ਸੈਨਾ ਦੇ ਹੈਲੀਕਪਟਰ ਦੇ ਪਾਇਲਟ ਅਤੇ ਕੋ ਪਾਇਲਟ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ। ਜਿਸਦੇ ਚੱਲਦੇ ਭਾਰਤੀ ਸੈਨਾ, ਭਾਰਤੀ ਨੌ ਸੈਨਾ ਦੇ ਗੋਤਾਖੋਰ ਟੀਮਾਂ ਵੱਲੋਂ ਲਗਾਤਾਰ ਪਰਿਆਸ ਕੀਤਾ ਜਾ ਰਿਹਾ ਹੈ। ਜਿਸ ਦੇ ਵਿੱਚ 02 ਅਧਿਕਾਰੀ 04 ਜੇਸੀਓ ਅਤੇ 24 ਹੋਰ ਰੈਂਕ ਦੇ ਭਾਰਤੀ ਸੈਨਾ ਦੇ ਵਿਸ਼ੇਸ਼ ਬਲ ਗੋਤਾਖੋਰ ਦਲ ਸ਼ਾਮਲ ਹਨ। ਇਸ ਤੋਂ ਇਲਾਵਾ 02 ਅਧਿਕਾਰੀ 01 ਜੇਸੀਓ ਅਤੇ 24 ਹੋਰ ਰੈਂਕ ਮਲਟੀ ਬੀਮ ਸੋਨਾਰ, ਸਾਈਡ ਸਕੈਨਰ ਸ਼ਾਮਿਲ ਹਨ। ਇਸ ਦੇ ਵਿੱਚ ਸੰਚਾਲਿਤ ਵਾਹਨ ਅਤੇ ਅੰਡਰਵਾਟਰ ਮੈਨਿਪੁਲੇਟਰਜ਼ ਜੋ ਚੰਡੀਗੜ੍ਹ, ਦਿੱਲੀ,ਮੁੰਬਈ ਅਤੇ ਕੋਚੀ ਤੋਂ ਲਿਆਂਦੇ ਗਏ ਹਨ ਅਤੇ ਡੈਮ ਦੇ ਦੁਰਘਟਨਾ ਸਥਾਨ ਦੀ ਕਾਰਵਾਈ ਵਿੱਚ ਲਗਾਏ ਗਏ ਹਨ।

ਖ਼ਰਾਬ ਮੌਸਮ ਅਤੇ ਬਾਰਿਸ਼ ਦੇ ਬਾਵਜੂਦ ਤਲਾਸ਼ੀ ਅਭਿਆਨ ਬੇਰੋਕ ਟੋਕ ਜਾਰੀ ਹੈ। ਦੇਸ਼ ਭਰ ਦੇ ਸੈਨਾ, ਨੌ ਸੈਨਾ, ਹਵਾਈ ਸੈਨਾ ਐੱਨ.ਡੀ.ਆਰ.ਐੱਫ ਐੱਸ.ਡੀ.ਆਰ.ਐੱਫ, ਗੈਰ ਸਰਕਾਰੀ ਸੰਗਠਨ , ਸੂਬੇ ਦੀ ਪੁਲਿਸ, ਡੈਮ ਪ੍ਰਸ਼ਾਸਨ ਅਤੇ ਨਿੱਜੀ ਫਰਮਾਂ ਦੇ ਵਿਸ਼ੇਸ਼ ਉਪਕਰਨ ਵੀ ਕਾਰਵਾਈ ਵਿੱਚ ਸ਼ਾਮਿਲ ਹਨ।

ਕਰੈਸ਼ ਹੋਏ ਹੈਲੀਕਾਪਟਰ ਦੀ ਤਲਾਸ਼ ਲਗਾਤਾਰ ਜਾਰੀ

ਇਸ ਖ਼ਰਾਬ ਮੌਸਮ ਦੇ ਕਾਰਨ ਪਾਣੀ ਦੀ ਗਹਿਰਾਈ ਦੇ ਵਿੱਚ 50 ਮੀਟਰ ਤੋਂ ਥੱਲੇ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ। ਜਿਸ ਦੇ ਕਾਰਨ ਗੋਤਾਖੋਰਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਸੋਨਾਰ ਅਤੇ ਸੈਂਸਰ ਦੀ ਸਟੀਕਤਾ 'ਤੇ ਵੀ ਪ੍ਰਭਾਵ ਪਾ ਰਹੇ ਹਨ। ਵਿਸੇਸ਼ ਉਪਕਰਨਾਂ ਅਤੇ ਗੋਤਾਖੋਰਾਂ ਨੂੰ ਲਗਾਤਾਰ ਭੇਜਿਆ ਜਾ ਰਿਹਾ ਹੈ ਅਤੇ ਤਲਾਸ਼ੀ ਅਭਿਆਨ ਨੂੰ ਜਲਦ ਪੂਰਾ ਕਰਨ ਦੇ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ, 60 ਮੀਟਰ ਗੁਣਾ 60 ਮੀਟਰ ਦੇ ਇੱਕ ਛੋਟੇ ਜਿਹੇ ਖੇਤਰ ਦਾ ਚੈਨ ਕਰ ਲਿਆ ਗਿਆ ਹੈ ਅਤੇ ਕੋਚੀ ਤੋਂ ਲਿਆਂਦੇ ਗਏ, ਵਿਸ਼ੇਸ਼ ਸੋਨਾਰ ਉਪਕਰਨ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਤਾਂ ਕਿ ਖੋਜ ਅਭਿਆਨ ਆਪਣੇ ਆਖਰੀ ਪੜਾਅ ਦੇ ਵਿੱਚ ਦਾਖ਼ਲ ਹੋ ਸਕੇ। ਇਸ ਤੋਂ ਇਲਾਵਾਂ ਕੁੱਝ ਮਲਵਾ ਅਤੇ ਸਮਾਨ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ:- ਗੁਰਦਾਸਪੁਰ:ਕੰਟਰੋਲ ਤੋਂ ਬਾਹਰ ਹੋਣ ਦੇ ਚਲਦੇ ਖੇਤਾਂ 'ਚ ਡਿੱਗਿਆ ਡਰੋਨ

ETV Bharat Logo

Copyright © 2025 Ushodaya Enterprises Pvt. Ltd., All Rights Reserved.