ਪਠਾਨਕੋਟ: ਕੋਰੋਨਾ ਕਾਲ ਵਿੱਚ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ। ਪਰ ਇਸ ਜ਼ਿਲ੍ਹੇ ਦੇ ਭਾਰਤ-ਪਾਕਿਸਤਾਨ ਨਾਲ ਲੱਗਦੇ ਸਰਹੱਦੀ ਖੇਤਰ ਬਮਿਆਲ ਵਿੱਚ ਤਸਵੀਰ ਕੁੱਝ ਹੋਰ ਹੀ ਹੈ।
ਇਹ ਸਰਹੱਦੀ ਦੇ ਪਿੰਡ ਬਮਿਆਲ ਵਿੱਚ ਇਲਾਜ ਦੇ ਲਈ ਬਣਿਆ ਮੁੱਢਲਾ ਸਿਹਤ ਕੇਂਦਰ (ਡਿਸਪੈਂਸਰੀ) ਡਕਾਟਰ ਤੋਂ ਬਿਨਾ ਰੱਬ ਆਸਰੇ ਹੀ ਚੱਲ ਰਹੀ ਹੈ। ਜਿੱਥੇ ਇਸ ਡਿਸਪੈਂਸਰੀ ਵਿੱਚ ਡਾਕਟਰ ਹੀ ਨਹੀਂ, ਇਸ ਦੇ ਨਾਲ ਨਾਲ ਇਹ ਹੋਰ ਵੀ ਕਈ ਸਹੂਲਤਾਂ ਤੋਂ ਇਹ ਵਾਂਝਾ ਹੈ। ਇਸ ਡਿਸਪੈਂਸਰੀ ਨੂੰ 2 ਦਰਜਨ ਤੋਂ ਜਿਆਦਾ ਪਿੰਡਾਂ ਲੱਗਦੇ ਹਨ ਜੋ ਹੁਦ ਸਿਹਤ ਸਹੂਲਤਾਂ ਨਹੀਂ ਲੈ ਪਾ ਰਹੇ।
ਇਸ ਬਾਰੇ ਗੱਲ ਕਰਦਿਆਂ ਸਥਾਨਿਕ ਲੋਕਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਹ ਡਿਸਪੈਂਸਰੀ ਚਲ ਰਹੀ ਹੈ ਜੋ ਕਿ ਦਰਜਨਾਂ ਪਿੰਡਾਂ ਨੂੰ ਸਹਿਤ ਸੁਵਿਧਾ ਦਿੰਦੀ ਸੀ ਪਰ ਹੁਣ ਇਸ ਡਿਸਪੈਂਸਰੀ ਵਿੱਚ ਡਾਕਟਰ ਨਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਇਲਾਜ ਦੇ ਲਈ 35 ਤੋਂ 40 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ ਤੇ ਡਿਸਪੈਂਸਰੀ ਵਿਚ ਪਿਆ ਸਮਾਨ ਵੀ ਖਰਾਬ ਹੋਣ ਦੀ ਕਗਾਰ ਉੱਤੇ ਹੈ।
ਉਥੇ ਹੀ ਜਦੋ ਇਸ ਬਾਰੇ ਸਿਵਿਲ ਸਰਜਨ ਜੁਗਲ ਕਿਸ਼ੋਰ ਨਾਲ ਗੱਲ ਕਿਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਡਾਕਟਰ ਦੀ ਟੀਮ ਕਿਸੇ ਹੋਰ ਜਗ੍ਹਾ ਉੱਤੇ ਡਿਊਟੀ ਕਰ ਰਹੀ ਹੈ। ਜਲਦ ਹੀ ਉਨ੍ਹਾਂ ਨੂੰ ਵਾਪਿਸ ਡਿਸਪੈਂਸਰੀ ਭੇਜ ਦਿੱਤਾ ਜਾਵੇਗਾ।