ਪਠਾਨਕੋਟ: ਪਿਛਲੀ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਸੁਜਾਨਪੁਰ ਦੇ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਅਤੇ ਸਾਂਸਦ ਸੰਨੀ ਦਿਓਲ ਨੇ ਪ੍ਰਧਾਨਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਸੁਜਾਨਪੁਰ ਹਲਕੇ ਦੀ ਇਕ ਸੜਕ ਦਾ ਉਦਘਾਟਨ ਕੀਤਾ। ਪਰ, ਲੰਮਾ ਸਮਾਂ ਬੀਤਣ ਤੋਂ ਬਾਅਦ ਵੀ (Pradhan Mantri Gram Sadak Yojana) ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਨਹੀਂ ਹੋਇਆ ਹੈ। ਇਸ ਕਾਰਨ ਗੁੱਸੇ ਹੋਏ ਲੋਕਾਂ ਨੇ ਉਦਘਾਟਨ ਪੱਟੀ ਉੱਤੇ ਸਾਂਸਦ ਸੰਨੀ ਦਿਓਲ ਦੇ ਗੁੰਮਸ਼ੁਦਗੀ ਦੇ ਪੋਸਟਰ ਲਾ ਦਿੱਤੇ।
ਸਥਾਨਕ ਲੋਕਾਂ ਤੇ ਆਪ ਵਰਕਰਾਂ ਦੇ ਦੋਸ਼: ਸੜਕ ਦੀ ਉਸਾਰੀ ਨਾ ਸ਼ੁਰੂ ਹੋਣ ਦੇ ਚੱਲਦੇ ਸਥਾਨਕ ਲੋਕਾਂ ਤੇ ਆਪ ਵਰਕਰਾਂ ਨੇ ਦੋਸ਼ ਲਾਇਆ ਕਿ ਨੇਤਾਵਾਂ ਵੱਲੋਂ ਵੋਟ ਲੈਣ ਲਈ ਵੱਡੇ-ਵੱਡੇ ਵਾਅਦੇ ਕੀਤੇ ਗਏ, ਪਰ ਚੋਣ ਜਿੱਤਣ ਤੋਂ ਬਾਅਦ ਆਮ ਲੋਕਾਂ ਦੀ ਕੋਈ ਸੁਧ (Road Construction in Sujanpur) ਵੀ ਨਹੀਂ ਲੈਂਦਾ। ਸਥਾਨਕ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੜਕ ਦੀ ਖ਼ਸਤਾ ਹਾਲਤ ਹੋਣ ਕਾਰਨ ਆਏ ਦਿਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਜਲਦ ਤੋਂ ਜਲਦ ਇਸ ਸੜਕ ਦੀ ਉਸਾਰੀ ਕਰਦੇ ਹੋਏ ਲੋਕਾਂ ਨੂੰ ਰਾਹਤ ਦਿੱਤੀ ਜਾਣੀ ਚਾਹੀਦੀ ਹੈ।
AAP ਵਰਕਰ ਨੇ ਘੇਰੇ ਵਿਰੋਧੀ: ਆਪ ਵਰਕਰ ਨੇ ਕਿਹਾ ਕਿ ਲੋਕਸਭਾ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ, ਪਰ ਸੰਨੀ ਦਿਓਲ ਨੇ ਜਿੱਤਣ ਤੋਂ ਬਾਅਦ ਆਪਣੀ ਸ਼ਕਲ ਵੀ ਹਲਕਾ ਸੁਜਾਨਪੁਰ ਵਿੱਚ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ 2021 ਵਿੱਚ ਸੰਨੀ ਦਿਓਲ ਤੇ (AAP Worker reaction on Sunny Deol) ਸਾਬਕਾ ਵਿਧਾਇਕ ਦਿਨੇਸ਼ ਨੇ ਸੜਕ ਦੀ ਉਸਾਰੀ ਲਈ ਉਦਘਾਟਨ ਤਾਂ ਕੀਤਾ। ਇੱਥੇ ਪੱਥਰ ਲਾ ਕੇ ਚਲੇ ਗਏ, ਪਰ ਉਸ ਤੋਂ ਬਾਅਦ ਨਾ ਤਾਂ ਸੰਨੀ ਦਿਓਲ ਲੱਭਿਆ ਤੇ ਨਾ ਹੀ ਭਾਜਪਾ ਦੇ ਹੋਰ ਵਰਕਰ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਸਥਾਨਕ ਲੋਕਾਂ ਨਾਲ ਮਿਲ ਕੇ ਸੰਨੀ ਦਿਓਲ ਦੇ ਗੁੰਮ ਹੋਣ ਦੇ ਪੋਸਟਰ ਲਾ ਦਿੱਤੇ ਹਨ।
ਸੜਕ ਦੀ ਹਾਲਤ ਖ਼ਸਤਾ, ਆਏ ਦਿਨ ਵਾਪਰਦੇ ਹਾਦਸੇ: ਸਥਾਨਕ ਵਾਸੀ ਰਾਜੇਸ਼ ਨੇ ਦੱਸਿਆ ਕਿ ਇਹ ਸੜਕ ਦੀ ਖਸਤਾ ਹਾਲਤ ਹੈ। ਜਦੋਂ ਮੀਂਹ ਪੈਂਦਾ ਹੈ, ਤਾਂ ਇੱਥੇ ਛੱਪੜ ਬਣ ਜਾਂਦਾ ਹੈ। ਆਏ ਦਿਨ ਸੜਕ ਹਾਦਸੇ ਹੁੰਦੇ ਹਨ। ਕੋਈ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਕਿ ਜਿਵੇਂ ਸੁਜਾਨਪੁਰ (Bad Condition of Sujanpur Road) ਇਨ੍ਹਾਂ ਦੇ ਧਿਆਨ ਅੰਦਰ ਹੈ ਹੀ ਨਹੀਂ। ਰਾਜੇਸ਼ ਨੇ ਕਿਹਾ ਕਿ ਚਾਹੇ ਕਾਂਗਰਸ ਹੋਵੇ, ਭਾਜਪਾ ਹੋਵੇ, ਅਕਾਲੀ ਦਲ ਜਾਂ ਆਮ ਆਦਮੀ ਪਾਰਟੀ, ਕੋਈ ਵੀ ਸੜਕ ਦੀ ਉਸਾਰੀ ਨਹੀਂ ਕਰ ਰਿਹਾ। ਉਨ੍ਹਾਂ ਮੌਜੂਦਾ ਸਰਕਾਰ ਨੂੰ ਅਪੀਲ ਕੀਤੀ ਹਲਕਾ ਸੁਜਾਨਪੁਰ ਦੀ ਇਸ ਸੜਕ ਦੀ ਉਸਾਰੀ ਜਲਦ ਕਰਵਾਈ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ: ਮੈਨੂੰ ਡਰ ਹੈ ਕਿ ਪੰਜਾਬ ਵਿੱਚ ਸਿਵਲ ਜੰਗ ਜਿਹੇ ਹਾਲਾਤ ਨਾ ਹੋ ਜਾਣ: ਸੁਖਬੀਰ ਬਾਦਲ
