ETV Bharat / state

ਜਾਖੜ ਨੇ ਸੰਨੀ ਦਿਓਲ ਨੂੰ ਦੱਸਿਆ ਬੇਹੱਦ ਵਧੀਆਂ ਇਨਸਾਨ, ਭਾਜਪਾ ਨੂੰ ਦਿੱਤੀ ਵਧਾਈ

ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੇ ਅਦਾਕਾਰ ਸੰਨੀ ਦਿਓਲ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ।

ਸੁਨੀਲ ਜਾਖੜ
author img

By

Published : Apr 23, 2019, 3:40 PM IST

Updated : Apr 23, 2019, 4:35 PM IST

ਪਠਾਨਕੋਟ: ਅਦਾਕਾਰ ਸੰਨੀ ਦਿਓਲ ਭਾਜਪਾ 'ਚ ਸ਼ਾਮਿਲ ਹੋ ਗਏ ਹਨ ਤੇ ਸੰਭਾਵਨਾ ਹੈ ਕਿ ਸੰਨੀ ਦਿਓਲ ਨੂੰ ਭਾਜਪਾ ਗੁੁਰਦਾਸਪੁਰ ਤੋਂ ਟਿਕਟ ਦੇ ਸਕਦੀ ਹੈ। ਸੰਨੀ ਦਿਓਲ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

ਵੀਡੀਓ।

ਉਨ੍ਹਾਂ ਕਿਹਾ ਕਿ ਸੰਨੀ ਦਿਓਲ ਬਹੁਤ ਵਧੀਆ ਇਨਸਾਨ ਹਨ, ਬੀਜੇਪੀ ਨੂੰ ਮੁਬਾਰਕ। ਸੁਖਬੀਰ ਬਾਦਲ ਦੇ ਫ਼ਿਰੋਜ਼ਪੁਰ ਅਤੇ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਤੋਂ ਚੋਣ ਲੜਨ ਦੇ ਮੁੱਦੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਦਸਾਂ ਸਾਲਾਂ 'ਚ ਉਨ੍ਹਾਂ ਪੰਥ ਦੇ ਨਾਂ 'ਤੇ ਧੋਖਾ ਕੀਤਾ ਹੈ। ਉਨ੍ਹਾਂ ਕਿਸਾਨਾਂ ਅਤੇ ਜਵਾਨੀ ਦੀ ਪਿੱਠ 'ਚ ਛੁਰਾ ਖੋਭਿਆ ਹੈ, ਉਹ ਜਿੱਥੇ ਵੀ ਚਲੇ ਜਾਣ ਲੋਕ ਉਨ੍ਹਾਂ ਨੂੰ ਬਖਸ਼ਣਗੇ ਨਹੀਂ।

ਇਸ ਦੌਰਾਨ ਜਾਖੜ ਨੇ ਨਸ਼ੇ ਦੇ ਮੁੱਦੇ ਉੱਤੇ ਬੋਲਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਜਿਨ੍ਹਾਂ ਲੋਕਾਂ ਦੀ ਤਰਨਤਾਰਨ ਇਲਾਕੇ ਦੇ ਵਿੱਚ ਮੌਤ ਹੋਈ ਸੀ, ਉਹ ਨਸ਼ਾ ਨਾ ਮਿਲਣ ਦੀ ਵਜ੍ਹਾ ਨਾਲ ਹੋਈ ਸੀ। ਨਸ਼ੇ ਦੀ ਰੋਕਥਾਮ ਦੇ ਲਈ ਕੈਪਟਨ ਸਰਕਾਰ ਨੇ ਜੋ ਵੀ ਕੰਮ ਕੀਤੇ ਹਨ ਉਹ ਜੱਗ ਜ਼ਾਹਿਰ ਹਨ। ਕੈਪਟਨ ਸਰਕਾਰ ਨੇ ਲੋਕਾਂ ਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਖ਼ਤਮ ਕਰਨ ਲਈ ਜਿਹੜੇ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਪੂਰਾ ਕਰਨਗੇ। ਜਨਤਾ ਇਹ ਵੀ ਜਾਣਦੀ ਹੈ ਕਿ ਅਕਾਲੀਆਂ ਨੇ ਪਿਛਲੇ 10 ਵਰ੍ਹਿਆਂ ਦੇ ਵਿੱਚ ਵਿਕਾਸ ਤਾਂ ਨਹੀਂ ਕਰਵਾਇਆ, ਪਰ ਪੰਜਾਬ ਨੂੰ ਨਸ਼ੇ ਦੇ ਵਿੱਚ ਧਕੇਲ ਦਿੱਤਾ ਹੈ। ਪਰ ਹੁਣ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਕੈਪਟਨ ਸਰਕਾਰ ਵਚਨਬੱਧ ਹੈ।

ਕਾਂਗਰਸ ਦੇ ਆਪਸੀ ਝਗੜੇ ਦੇ ਉੱਤੇ ਬੋਲਦੇ ਹੋਏ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅੰਦਰੂਨੀ ਝਗੜਾ ਕਾਂਗਰਸ ਦੇ ਵਿੱਚ ਨਹੀਂ ਹੈ। ਪੂਰੀ ਟੀਮ ਇਸ ਚੋਣ ਦੇ ਵਿੱਚ ਇਕਜੁੱਟ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮਸਲਾ ਕਿਸੇ ਇੱਕ ਬੰਦੇ ਦਾ ਨਹੀਂ ਹੈ ਬਲਕਿ ਪੂਰੇ ਦੇਸ਼ ਦਾ ਹੈ ਇਹ ਮਾਮਲਾ ਸੱਚਾਈ ਦਾ ਝੂਠ ਦੇ ਖਿਲਾਫ਼ ਹੈ ਜੋ ਮੋਦੀ ਸਾਹਿਬ ਨੇ 2014 ਦੇ ਵਿੱਚ ਝੂਠ ਦੀ ਫਸਲ ਬੀਜੀ ਸੀ ਉਹ ਅੱਜ ਕੱਟਣ ਦੇ ਲਈ ਤਿਆਰ ਹੈ ਅਤੇ ਜਨਤਾ ਜਵਾਬ ਜ਼ਰੂਰ ਦੇਵੇਗੀ।

ਮਿਤੀ-----23-4-2019
ਫੀਡ-----link attached 
ਰਿਪੋਰਟਰ--mukesh saini pathankot 9988911013
ਸਟਰੀ------ਲੋਕਸਭਾ ਚੋਣਾਂ ਦੇ ਚਲਦੇ ਫਿਲਮ ਅਭਿਨੇਤਾ ਸੰਨੀ ਦਿਓਲ ਭਾਜਪਾ ਚ ਹੋਏ ਸ਼ਾਮਲ/ਗੁਰਦਾਸਪੁਰ ਤੋਂ ਭਾਜਪਾ ਉਤਾਰ ਸਕਦੀ ਹੈ ਚੋਣ ਮੈਦਾਨ ਚ ਸੰਨੀ ਦਿਯੋਲ ਨੂੰ/ਕਾਂਗਰੇਸ ਦੇ ਉਮੀਦਵਾਰ ਸੁਨੀਲ ਜਾਖੜ ਨ ਭਾਜਪਾ ਵਿਚ ਸ਼ਾਮਿਲ ਹੋਣ ਤੇ ਦਿਤੀ ਮੁਬਾਰਕਵਾਦ/ਕਿਹਾ ਪੁਰੇ ਦੇਸ਼ ਵਿਚ ਹਰ ਸੀਟ ਹੋਟ ਸੀਟ
ਐਂਕਰ-------ਲੋਕਸਭਾ ਚੋਣਾਂ ਦੇ ਚਲਦੇ ਭਾਜਪਾ ਵਲੋਂ ਲੋਕਸਭਾ ਹਲਕਾ ਗੁਰਦਾਸਪੁਰ ਤੋਂ ਆਪਣੇ ਉਮੀਦਵਾਰ ਦਾ ਨਾਮ ਨਹੀਂ ਐਲਾਨਿਆ ਗਿਆ ਹੈ ਅਤੇ ਸਿਆਸੀ ਮਾਹਰਾਂ ਵਲੋਂ ਲਗਾਤਾਰ ਕਿਆਸਰਾਹੀਆਂ ਲਗਾਈਆਂ ਜਾ ਰਹੀਆਂ ਸਨ ਕਿ ਕਾਂਗਰਸ ਵਲੋਂ ਸੁਨੀਲ ਜਾਖੜ ਨੂੰ ਉਮੀਦਵਾਰ ਐਲਾਨੇ ਜਾਨ ਦੇ ਬਾਅਦ ਕਿਸੇ ਫਿਲਮ ਅਭਿਨੇਤਾ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ ਅਜਿਹੇ ਅੱਜ ਸੰਨੀ ਦਿਓਲ ਦੇ ਭਾਜਪਾ ਚ ਸ਼ਾਮਲ ਹੋਣ ਦੇ ਬਾਅਦ ਸਿਆਸੀ ਗਲਿਆਰੇ ਵਿਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਅਤੇ ਸਿਆਸੀ ਗਲਿਆਰੇ ਵਿਚ ਭਾਜਪਾ ਵਲੋਂ ਸੰਨੀ ਦਿਓਲ ਨੂੰ ਮੈਦਾਨ ਵਿਚ ਉਤਾਰੇ ਜਾਨ ਦਾ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ। ਜੇਕਰ ਗਲ ਕਰੀਏ ਸਿਆਸੀ ਆਗੂਆਂ ਦੀ ਤਾਂ ਕਾਂਗਰਸ ਦੇ ਲੋਕਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਸੁਨੀਲ ਜਾਖੜ ਵਲੋਂ ਵੀ ਆਪਣੀ ਪ੍ਰਤੀਕ੍ਰਿਆ ਦਿਤੀ ਅਤੇ ਭਾਜਪਾ ਵਿਚ ਸ਼ਾਮਿਲ ਹੋਣੇ ਟੇ ਸਨੀ ਦਿਯੋਲ ਨੂੰ ਵਧਾਈ ਦਿੱਤੀ। 
ਵ/ਓ-------ਸੰਨੀ ਦਿਓਲ ਦੇ ਭਾਜਪਾ ਚ ਸ਼ਾਮਲ ਹੋਣ ਦੇ ਬਾਅਦ ਜਦ ਇਸ ਸਬੰਧੀ  ਸੁਨੀਲ ਜਾਖੜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਸੰਨੀ ਦਿਓਲ ਦੇ ਭਾਜਪਾ ਚ ਸ਼ਾਮਲ ਹੋਣ ਦੀ ਉਹਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਗੁਰਦਾਸਪੁਰ ਤੋਂ ਭਾਜਪਾ ਵਲੋਂ ਅਜੇ ਤਕ ਕਿਸ਼ ਵੀ ਉਮੀਦਵਾਰ ਦਾ ਨਾਮ ਨਹੀਂ ਐਲਾਨਿਆ ਗਿਆ ਹੈ। ਊਨਾ ਕਿਹਾ ਕਿ ਭਾਜਪਾ ਚ ਬਹੁਤ ਸਾਰੀਆਂ ਫ਼ਿਲਮੀ ਹਸਤੀਆਂ ਦੇ ਨਾਮ ਲਏ ਜਾ ਰਹੇ ਹਨ। ਜਿਹਨਾਂ ਵਿਚ ਅਕਸ਼ੇ ਖੰਨਾ, ਅਕਸ਼ੇ ਕੁਮਾਰ, ਸੰਨੀ ਦਿਓਲ ਅਤੇ ਹੋਰ ਫ਼ਿਲਮੀ ਸਿਤਾਰੇ ਸ਼ਾਮਲ ਹਨ ਪਰ ਜਦ ਤਕ ਉਮੀਦਵਾਰ ਵਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤਾ ਜਨਦਾ ਉਸ ਵੇਲੇ ਤਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਭਾਜਪਾ ਦਾ ਉਮੀਦਵਾਰ ਹੈ। 

ਬਾਈਟ-------ਸੁਨੀਲ ਜਾਖੜ (ਕਾਂਗਰਸ ਉਮੀਦਵਾਰ)

Download link 
2 files 
Pathankot 23-4-2019 Sunny deol Reaction shot.mp4 
Pathankot 23-4-2019 Sunny deol Reaction byte.mp4
Last Updated : Apr 23, 2019, 4:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.