ETV Bharat / state

ਖੇਡ ਦਾ ਮੈਦਾਨ ਬਣਿਆ ਨਸ਼ੇੜੀਆਂ ਤੇ ਜੁਆਰੀਆਂ ਦਾ ਅੱਡਾ

ਹਲਕਾ ਸੁਜਾਨਪੁਰ ਵਿੱਚ 15 ਸਾਲ ਪਹਿਲਾਂ ਖੇਡ ਸਟੇਡੀਅਮ ਬਣਾਇਆ ਗਿਆ ਸੀ। ਪਰ ਇਸ ਖੇਡ ਸਟੇਡੀਅਮ ਦੀ ਚੰਗੀ ਦੇਖਭਾਲ ਨਾ ਹੋਣ ਕਰਕੇ ਇਸ ਦੀ ਹਾਲਤ ਖ਼ਸਤਾ ਹੋ ਗਈ ਹੈ। ਸਟੇਡੀਅਮ ਅੰਦਰ ਹੁਣ ਥਾਂ-ਥਾਂ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ।

ਖੇਡ ਸਟੇਡੀਅਮ ਬਣਿਆ ਨਸ਼ੇੜੀਆਂ ਤੇ ਜੂਆ ਖੇਡਣ ਵਾਲਿਆਂ ਦਾ ਅੱਡਾ

author img

By

Published : Jul 22, 2020, 3:03 PM IST

ਪਠਾਨਕੋਟ: ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ। ਪਰ ਜਿਸ ਥਾਂ 'ਤੇ ਖਿਡਾਰੀਆਂ ਨੇ ਖੇਡਣਾ ਹੁੰਦਾ ਹੈ ਜੇ ਉਸ ਸਟੇਡੀਅਮ ਦੀ ਹਾਲਤ ਹੀ ਖਸਤਾ ਹੋਵੇਗੀ ਤਾਂ ਖਿਡਾਰੀ ਕਿਸ ਤਰ੍ਹਾਂ ਆਪਣੀ ਖੇਡ ਦਾ ਸਹੀ ਪ੍ਰਦਰਸ਼ਨ ਕਰ ਸਕਣਗੇ।

ਖੇਡ ਸਟੇਡੀਅਮ ਬਣਿਆ ਨਸ਼ੇੜੀਆਂ ਤੇ ਜੂਆ ਖੇਡਣ ਵਾਲਿਆਂ ਦਾ ਅੱਡਾ

ਹਲਕਾ ਸੁਜਾਨਪੁਰ ਵਿੱਚ 15 ਸਾਲ ਪਹਿਲਾਂ ਖੇਡ ਸਟੇਡੀਅਮ ਬਣਾਇਆ ਗਿਆ ਸੀ। ਪਰ ਇਸ ਖੇਡ ਸਟੇਡੀਅਮ ਦੀ ਚੰਗੀ ਦੇਖਭਾਲ ਨਾ ਹੋਣ ਕਰਕੇ ਇਸ ਦੀ ਹਾਲਤ ਖ਼ਸਤਾ ਹੋ ਗਈ ਹੈ। ਸਟੇਡੀਅਮ ਅੰਦਰ ਹੁਣ ਥਾਂ-ਥਾਂ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਸਟੇਡੀਅਮ 'ਚ ਖਿਡਾਰੀ ਤਾਂ ਨਹੀਂ ਪਰ ਇਹ ਨਸ਼ੇੜੀਆਂ ਤੇ ਜੂਆ ਖੇਡਣ ਵਾਲਿਆਂ ਦਾ ਅੱਡਾ ਬਣ ਚੁੱਕਾ ਹੈ। ਨਗਰ ਕੋਂਸਲ ਸੁਜਾਨਪੁਰ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਕਿਉਂਕਿ ਉਸ ਨੂੰ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ।

ਸਟੇਡੀਅਮ ਦੀ ਅਜਿਹੀ ਹਾਲਤ ਵੇਖ ਖਿਡਾਰੀਆਂ ਨੇ ਸਰਕਾਰ ਅਤੇ ਨਗਰ ਕੋਂਸਲ ਸੁਜਾਨਪੁਰ ਉੱਤੇ ਸਵਾਲ ਖੜ੍ਹੇ ਕੀਤੇ ਹਨ। ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਨੇ ਕਿਹਾ ਕਿ ਫੰਡਾਂ ਦੀ ਕਮੀ ਕਾਰਨ ਸਟੇਡੀਅਮ ਦੀ ਇਹ ਹਾਲਤ ਹੋਈ ਹੈ।

ਖਿਡਾਰੀਆਂ ਨੇ ਦੱਸਿਆ ਕਿ ਉਹ ਖੇਡਣ ਵਾਸਤੇ ਤਾਂ ਇਸ ਜਗ੍ਹਾ 'ਤੇ ਆਉਂਦੇ ਹਨ। ਪਰ ਸਟੇਡੀਅਮ ਦਾ ਰੱਖ ਰਖਾਅ ਪ੍ਰਸ਼ਾਸਨ ਵੱਲੋਂ ਸਹੀ ਢੰਗ ਨਾਲ ਨਹੀਂ ਕੀਤਾ ਜਾ ਰਿਹਾ। ਇਸ ਕਾਰਨ ਸਟੇਡੀਅਮ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਉਨ੍ਹਾਂ ਨੇ ਗੁਹਾਰ ਲਗਾਈ ਹੈ ਕਿ ਇਸ ਸਟੇਡੀਅਮ ਦਾ ਸਹੀ ਰੱਖ ਰਖਾਵ ਕੀਤਾ ਜਾਵੇ ਤਾਂ ਜੋ ਖਿਡਾਰੀ ਆਪਣੀ ਖੇਡ ਦਾ ਚੰਗਾ ਪ੍ਰਦਰਸ਼ਨ ਕਰ ਸਕਣ।

ਦੂਜੇ ਪਾਸੇ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਫੰਡ ਨਾ ਮਿਲਣ ਕਾਰਨ ਇਸ ਦੀ ਹਾਲਤ ਖਸਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.