ਪਠਾਨਕੋਟ: ਬੀਤੇ ਕੱਲ੍ਹ 23 ਦਸੰਬਰ ਨੂੰ ਉੱਤਰੀ ਸਿੱਕਮ ਵਿੱਚ ਇੱਕ ਫੌਜੀ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿੱਚ ਫੌਜ ਦੇ 16 ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਪਠਾਨਕੋਟ ਦੇ ਪਿੰਡ ਨਾਜੋਵਾਲ ਦੇ ਨਾਇਬ ਸੂਬੇਦਾਰ (Pathankot soldier martyred in Sikkim accident) ਓਮਕਾਰ ਸਿੰਘ ਵੀ ਸ਼ਹੀਦ ਹੋ ਗਏ ਹਨ।
Artillery regiment ਵਿਚ ਤਾਇਨਾਤ ਸੀ ਨਾਇਬ ਸੂਬੇਦਾਰ: ਦੱਸ ਦੇਈਏ ਕਿ ਪਠਾਨਕੋਟ ਦੇ ਪਿੰਡ ਨਾਜੋਵਾਲ ਦੇ ਨਾਇਬ ਸੂਬੇਦਾਰ ਓਮਕਾਰ ਸਿੰਘ ਨੂੰ ਫੌਜ ਵਿੱਚ 17 ਸਾਲ ਹੋ ਗਏ ਸਨ। ਜਿੰਨ੍ਹਾਂ ਦੇ ਸ਼ਹੀਦ ਹੋਣ ਦੀ ਖਬਰ ਸੁਣ ਕੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੂਬੇਦਾਰ ਤੋਪਖਾਨਾ ਰੈਜੀਮੈਂਟ ਵਿਚ ਨਾਇਬ ਸੂਬੇਦਾਰ ਵੱਜੋਂ ਤਾਇਨਾਤ ਸੀ।
5 ਸਾਲ ਦਾ ਪੁੱਤਰ, ਪਤਨੀ ਅਤੇ ਬਜ਼ੁਰਗ ਮਾਤਾ-ਪਿਤਾ ਛੱਡ ਗਿਆ ਜਵਾਨ: ਸੂਬੇਦਾਰ ਓਮਕਾਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਜੋ ਆਪਣੇ ਪਿੱਛੇ 5 ਸਾਲ ਦਾ ਪੁੱਤਰ, ਪਤਨੀ ਅਤੇ ਬਜ਼ੁਰਗ ਮਾਤਾ-ਪਿਤਾ ਛੱਡ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਹੀ ਪਤਾ ਲੱਗਾ ਕਿ ਸਿੱਕਮ ਵਿੱਚ ਵਾਪਰੇ ਹਾਦਸੇ ਵਿੱਚ ਓਮਕਾਰ ਸਿੰਘ ਵੀ ਸ਼ਹੀਦ ਹੋ ਗਿਆ ਹੈ, ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਜਿਸ ਕਾਰਨ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਲੋੜਵੰਦ ਪਰਿਵਾਰ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਹਨ ਅਤੇ ਹੁਣ ਉਨ੍ਹਾਂ ਨੇ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Sikkim Accident: ਸਿੱਕਮ 'ਚ ਵਾਪਰਿਆ ਦਰਦਨਾਕ ਹਾਦਸਾ, ਟੋਏ 'ਚ ਡਿੱਗਿਆ ਫੌਜ ਦਾ ਟਰੱਕ, 16 ਜਵਾਨ ਸ਼ਹੀਦ