ਪਠਾਨਕੋਟ: ਕੋਰੋਨਾ ਵਾਇਰਸ ਦਾ ਅਸਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਜਿਸ ਕਾਰਨ ਸੂਬੇ ਭਰ ਵਿੱਚ ਕਰਫਿਊ ਲੱਗਿਆ ਹੋਇਆ ਹੈ। ਇਸ ਕਰਫਿਊ ਦੌਰਾਨ ਆਮ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਜਿਸ ਨੂੰ ਆਪਣੀ ਫ਼ਸਲਾਂ ਦੀ ਚਿੰਤਾ ਸਤਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤਾਂ ਦੇ ਵਿੱਚ ਖੜ੍ਹੀ ਗੰਨੇ ਅਤੇ ਸਰੋਂ ਦੀ ਫ਼ਸਲ ਜਿਸ ਦੀ ਕਟਾਈ ਹੋਣ ਵਾਲੀ ਹੈ ਜੇ ਸਮੇਂ ਸਿਰ ਨਹੀਂ ਕੱਟੀ ਗਈ ਤਾਂ ਉਹ ਖ਼ਰਾਬ ਹੋ ਜਾਵੇਗੀ। ਜਿਸ ਨੂੰ ਲੈ ਕੇ ਉਨ੍ਹਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਪੰਜਾਬ ਸਰਕਾਰ ਕੋਈ ਪਹਿਲ ਕਰੇ ਅਤੇ ਖੇਤਾਂ ਵਿੱਚ ਖੜ੍ਹੀ ਕਿਸਾਨਾਂ ਦੀ ਫਸਲ ਮੰਡੀਆਂ ਅਤੇ ਮਿੱਲਾਂ ਤੱਕ ਪਹੁੰਚ ਸਕੇ।
ਇਸ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਸਾਡੀ ਫ਼ਸਲ ਖੇਤਾਂ ਦੇ ਵਿੱਚ ਖੜ੍ਹੀ ਹੈ ਅਤੇ ਸਾਨੂੰ ਘਰੋਂ ਬਾਹਰ ਨਿਕਲਣ ਦਾ ਹੁਕਮ ਨਹੀਂ ਹੈ। ਅਸੀਂ ਆਪਣੀ ਫ਼ਸਲ ਨੂੰ ਕਿਸ ਤਰ੍ਹਾਂ ਵੱਢਾਂਗੇ ਅਤੇ ਕਿਸ ਤਰ੍ਹਾਂ ਮੰਡੀਆਂ ਅਤੇ ਮਿੱਲਾਂ ਤੱਕ ਪਹੁੰਚਾਵਾਂਗੇ। ਸਾਡੀ ਸਰਕਾਰ ਅੱਗੇ ਗੁਹਾਰ ਹੈ ਕਿ ਜਦ ਤੱਕ ਪਹਿਲੀ ਫਸਲ ਨਹੀਂ ਵੰਡੀ ਗਈ ਤਾਂ ਨਵੀਂ ਫ਼ਸਲ ਕਿਵੇਂ ਬੀਜੀ ਜਾਵੇਗੀ।ਇਸ ਲਈ ਸਰਕਾਰ ਕੋਈ ਹੱਲ ਕਰੇ ਅਤੇ ਕਿਸਾਨਾਂ ਦੀ ਫ਼ਸਲ ਨੂੰ ਵੱਡਣ ਦਾ ਪ੍ਰਬੰਧ ਕਰੇ।
ਉਥੇ ਹੀ ਦੂਜੇ ਪਾਸੇ ਦੂਜੇ ਸੂਬਿਆਂ ਤੋਂ ਪੰਜਾਬ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਆਏ ਪ੍ਰਵਾਸੀ ਮਜ਼ਦੂਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕੀ ਅਸੀਂ ਤਾਂ ਹੁਣ ਰੋਟੀ ਖਾਣ ਤੋਂ ਵੀ ਆਤਰ ਹੋ ਗਏ ਹਾਂ ਕਿਉਂਕਿ ਦਿਹਾੜੀ ਲੱਗਦੀ ਨਹੀਂ ਤੇ ਰੋਟੀ ਕਮਾਈ ਨਹੀਂ ਜਾਂਦੀ।