ETV Bharat / state

ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਪੰਜਾਬ ਕਾਂਗਰਸ ਦਾ ਸਰਕਾਰ ਖਿਲਾਫ਼ ਹੱਲਾ ਬੋਲ

ਪਠਾਨਕੋਟ ਦੇ ਭੋਆ ਹਲਕੇ 'ਚ ਕਾਂਗਰਸ ਵਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈਕੇ ਪ੍ਰਦਰਸ਼ਨ ਕੀਤਾ ਗਿਆ। ਜਿਸ 'ਚ ਕਾਂਗਰਸੀਆਂ ਦਾ ਕਹਿਣਾ ਕਿ ਮੰਤਰੀ ਨੇ ਭ੍ਰਿਸ਼ਟ ਅਫ਼ਸਰਾਂ ਦੀ ਮਦਦ ਨਾਲ ਕਈ ਏਕੜ ਜ਼ਮੀਨ ਦਾ ਘੁਟਾਲਾ ਕੀਤਾ ਹੈ।

ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਪੰਜਾਬ ਕਾਂਗਰਸ ਦਾ ਸਰਕਾਰ ਖਿਲਾਫ ਹੱਲਾ ਬੋਲ

author img

By

Published : Aug 13, 2023, 7:36 PM IST

ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਪੰਜਾਬ ਕਾਂਗਰਸ ਦਾ ਸਰਕਾਰ ਖਿਲਾਫ ਹੱਲਾ ਬੋਲ

ਪਠਾਨਕੋਟ: ਪਿਛਲੇ ਦਿਨਾਂ ਤੋਂ ਲਗਾਤਾਰ ਪੰਜਾਬ ਕਾਂਗਰਸ ਦੇ ਆਗੂਆਂ ਵਲੋਂ ਸਰਕਾਰ ਦੇ ਮੰਤਰੀਆਂ ਖਿਲਾਫ਼ 92 ਏਕੜ ਜ਼ਮੀਨ ਘੁਟਾਲੇ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਜਿਸ ਦੇ ਚੱਲਦੇ ਕਾਂਗਰਸ ਦੀ ਲੀਡਰਸ਼ਿਪ ਵਲੋਂ ਪਠਾਨਕੋਟ ਦੇ ਹਲਕਾ ਭੋਆ 'ਚ ਇਕੱਠੇ ਹੋ ਕੇ ਕਥਿਤ 92 ਏਕੜ ਜ਼ਮੀਨ ਘੁਟਾਲੇ ਦੇ ਮਾਮਲੇ ਵਿੱਚ ਧਰਨਾ ਦਿੱਤਾ ਗਿਆ ਤੇ ਨਾਲ ਹੀ ਸਰਕਾਰ ਦੇ ਮੰਤਰੀ ਲਾਲਚੰਦ ਕਟਾਰੂਚੱਕ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਜਿਸ 'ਚ ਹਲਕਾ ਭੋਆ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਅਤੇ ਬਾਕੀ ਪਾਰਟੀ ਲੀਡਰਸ਼ਿਪ ਵੀ ਮੌਜੂਦ ਰਹੀ।

ਦਿਨਾਂ 'ਚ DDPO ਨੂੰ ਤਰੱਕੀ: ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇੱਕ ਭ੍ਰਿਸ਼ਟ ਡੀ.ਡੀ.ਪੀ.ਓ. ਨੂੰ ਦਿਨਾਂ 'ਚ ਪਹਿਲਾਂ ਏ.ਡੀ.ਸੀ ਬਣਾ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ 92 ਏਕੜ ਜ਼ਮੀਨ ਦੇ ਇਸ ਪੂਰੇ ਘਪਲੇ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਘਪਲੇ ਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ ਅਤੇ ਮੰਤਰੀ ਕਟਾਰੂਚੱਕ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

ਸਰਕਾਰ ਦੀ ਵੱਡੀ ਲੀਡਰਸ਼ਿਪ ਘਪਲੇ 'ਚ ਸ਼ਾਮਲ: ਉਨ੍ਹਾਂ ਕਿਹਾ ਕਿ ਦਸ ਦਿਨਾਂ 'ਚ ਇਹ ਸਾਰਾ ਘਪਲਾ ਹੋਇਆ ਹੈ, ਜਿਸ ਨੂੰ ਸਾਜਿਸ਼ ਦੇ ਤਹਿਤ ਕੀਤਾ ਗਿਆ ਹੈ। ਜਿਸ 'ਚ ਸਰਕਾਰ ਦੀ ਵੱਡੀ ਲੀਡਰਸ਼ਿਪ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਮੰਤਰੀ ਕਟਾਰੂਚੱਕ ਅਤੇ ਧਾਲੀਵਾਲ ਖਿਲਾਫ਼ ਕਾਰਵਾਈ ਹੋਵੇ ਤੇ ਸਰਕਾਰ ਇੰਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰੇ ਘਪਲੇ ਦੀ ਜਾਂਚ ਅਤੇ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਕਾਂਗਰਸ ਚੁੱਪ ਕਰਕੇ ਨਹੀਂ ਬੈਠੇਗੀ।

ਭ੍ਰਿਸ਼ਟ ਮੰਤਰੀਆਂ 'ਤੇ ਕਾਰਵਾਈ ਕਰੇ ਸਰਕਾਰ: ਇਕ ਸਵਾਲ ਪੁੱਛੇ ਜਾਣ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਭਤੀਜੇ 'ਤੇ ਗੈਰ-ਕਾਨੂੰਨੀ ਮਾਈਨਿੰਗ ਦਾ ਮੁਕੱਦਮਾ ਚੱਲ ਰਿਹਾ ਹੈ ਤੇ ਨਾਲ ਹੀ ਸਰਕਾਰ ਨੇ ਸਾਬਕਾ ਵਿਧਾਇਕ ਜੋਗਿੰਦਰ ਪਾਲ 'ਤੇ ਵੀ ਮਾਈਨਿੰਗ ਨੂੰ ਲੈਕੇ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਿਵੇਂ ਮਰਜੀ ਕਰਵਾਈ ਕਰੇ ਪਰ ਨਾਲ ਹੀ ਉਹ ਮੰਤਰੀ ਕਟਾਰੂਚੱਕ 'ਤੇ ਵੀ ਕਾਰਵਾਈ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਨਹੀਂ ਕਰਨਗੇ ਤਾਂ ਅਸੀਂ ਅਦਾਲਤਾਂ ਤੱਕ ਪਹੁੰਚ ਕਰਾਂਗੇ ਤੇ ਮੰਤਰੀ ਨੂੰ ਅਹੁਦੇ ਤੋਂ ਲਾਂਬੇ ਕਰਵਾ ਕੇ ਹਟਾਂਗੇ।

ਆਟਾ ਦਾਲ ਸਕੀਮ 'ਚ ਵੀ ਘਪਲੇ ਦੇ ਅਸਾਰ: ਇਸ ਦੇ ਨਾਲ ਹੀ ਬਾਜਵਾ ਦਾ ਕਹਿਣਾ ਕਿ ਵੱਡੇ ਪੈਮਾਨੇ 'ਤੇ ਇਹ ਘਪਲਾ ਹੋਇਆ ਹੈ, ਜਿਸ 'ਚ ਸਰਕਾਰ ਹੁਣ ਘਰ ਘਰ ਆਟਾ ਦਾਲ ਸਕੀਮ ਚਲਾਉਣ ਜਾ ਰਹੀ ਹੈ। ਜਿਸ 'ਚ ਡਿਪੂ ਹੋਲਡਰ ਅਤੇ ਹੋਰ ਲੋਕ ਬੇਰੁਜਗਾਰ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਸਕੀਮ 'ਚ ਵੀ ਲਗਭਗ 500 ਕਰੋੜ ਦੀ ਠੱਗੀ ਹੋ ਸਕਦੀ ਹੈ, ਜਿਸ ਦੀ ਉਹ ਰਾਜਪਾਲ ਨੂੰ ਚਿੱਠੀ ਲਿਖ ਚੁੱਕੇ ਹਨ।

ਜੋ ਇੰਨ੍ਹਾਂ ਨੇ ਕੀਤਾ ਅਸੀਂ 70 ਸਾਲਾਂ 'ਚ ਨੀ ਕੀਤਾ: ਇਸ ਮੌਕੇ ਸੁਖਪਾਲ ਖਹਿਰਾ ਦਾ ਕਹਿਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਕਿ 70 ਸਾਲਾਂ 'ਚ ਕੋਈ ਕੰਮ ਨਹੀਂ ਕੀਤਾ, ਜਿਸ 'ਚ ਖਹਿਰਾ ਦਾ ਕਹਿਣਾ ਕਿ 70 ਸਾਲਾਂ 'ਚ ਕਿਸੇ ਨੇ ਬੱਚੇ ਦਾ ਇਸ ਤਰ੍ਹਾਂ ਸੋਸ਼ਣ ਨਹੀਂ ਕੀਤਾ ਤੇ ਨਾ ਹੀ ਕਿਸੇ ਨੇ ਭ੍ਰਿਸ਼ਟ ਅਫ਼ਸਰ ਲਾਏ,ਜਿੰਨ੍ਹਾਂ ਨੂੰ ਦਿਨਾਂ 'ਚ ਤਰੱਕੀਆਂ ਦੇ ਕੇ ਜ਼ਮੀਨ ਦਾ ਘੁਟਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਮੰਤਰੀਆਂ ਤੇ ਅਫ਼ਸਰਾਂ ਖਿਲਾਫ਼ ਕਾਰਵਾਈ ਕਰਨੀ ਹੀ ਹੋਵੇਗੀ।

ਸੂਬੇ ਤੋਂ ਬਾਹਰੀ ਨੂੰ ਪੰਜਾਬ 'ਚ ਨੌਕਰੀ: ਇਸ ਦੇ ਨਾਲ ਹੀ ਖਹਿਰਾ ਦਾ ਕਹਿਣਾ ਕਿ ਸਰਕਾਰ ਨੇ ਪੰਜਾਬ 'ਚ ਹਰਿਆਣਾ ਤੇ ਰਾਜਸਥਾਨ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਜਿਸ 'ਚ ਪੰਜਾਬ ਦੇ ਨੌਜਵਾਨਾਂ ਦਾ ਹੱਕ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਹੀ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਖਹਿਰਾ ਦਾ ਕਹਿਣਾ ਕਿ ਨਸ਼ੇ ਖਿਲਾਫ਼ ਵੀ ਸਰਕਾਰ ਚੁੱਪ ਹੋਈ ਪਈ ਹੈ। ਨਸ਼ੇ ਖਿਲਾਫ਼ ਬੋਲਣ ਵਾਲੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਪਰ ਕੋਈ ਕਾਰਵਾਈ ਨਹੀਂ ਤੇ ਨਾ ਹੀ ਮੁੱਖ ਮੰਤਰੀ ਮਾਨ ਬੋਲੇ।

ਮਸ਼ਹੂਰੀਆਂ ਦੀ ਥਾਂ ਲੋਕਾਂ ਲਈ ਖਰਚੇ ਪੈਸਾ: ਸੁਖਪਾਲ ਖਹਿਰਾ ਦਾ ਕਹਿਣਾ ਕਿ ਸਰਕਾਰ ਵਲੋਂ 750 ਕਰੋੜ ਆਪਣੀਆਂ ਮਸ਼ਹੂਰੀਆਂ ਲਈ ਤਾਂ ਦੇਸ਼ ਦੇ ਹੋਰਨਾਂ ਸੂਬਿਆਂ 'ਚ ਖਰਚਿਆ ਜਾ ਰਿਹਾ ਪਰ ਪੰਜਾਬ ਦੇ ਲੋਕਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸੂਬੇ 'ਚ ਹੜ੍ਹ ਨਾ ਆਉਂਦੇ ਜੇ ਸਰਕਾਰ ਇਸ਼ਤਿਹਾਰਾਂ 'ਤੇ ਖਰਚੇ ਜਾਣ ਵਾਲੇ ਪੈਸਿਆਂ ਨਾਲ ਦਰਿਆਵਾਂ, ਨਾਲਿਆਂ ਤੇ ਨਹਿਰਾਂ ਦੀ ਸਫ਼ਾਈ ਕਰ ਦਿੰਦੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਭ੍ਰਿਸ਼ਟ ਮੰਤਰੀਆਂ 'ਤੇ ਕਾਰਵਾਈ ਨਹੀਂ ਕਰਦੀ ਉਦੋਂ ਤੱਕ ਕਾਂਗਰਸ ਚੁੱਪ ਨਹੀਂ ਬੈਠੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.