ਪਠਾਨਕੋਟ: ਕੋਰੋਨਾ ਮਹਾਂਮਾਰੀ ਦੌਰਾਨ 7 ਸਾਲ ਦੇ ਬੱਚੇ ਦਾ ਸਮੇਂ ਸਿਰ ਇਲਾਜ ਨਾ ਹੋਣ ਤੇ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਪਰ ਕਾਰਵਾਈ ਨਾ ਹੋਣ 'ਤੇ ਪੀੜਤ ਪਰਿਵਾਰ ਨੇ ਰੋਸ ਪ੍ਰਦਰਸ਼ਨ ਕੀਤਾ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੂੰ ਧਰਨਾ ਲਗਾਉਂਦੇ 47 ਦਿਨ ਹੋ ਗਏ ਹਨ ਪਰ ਕੋਈ ਕਾਰਵਾਈ ਨਾ ਹੁੰਦੇ ਦੇਖ ਉਨ੍ਹਾਂ ਨੇ ਸੁਜਾਨਪੁਰ ਰੋਡ 'ਤੇ ਜਾਮ ਲੱਗਾ ਦਿੱਤਾ।
ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਕੋਰੋਨਾ ਕਾਰਨ ਲੱਗੇ ਲੌਕਡਾਊਨ 'ਚ ਕ੍ਰਿਸ਼ਨ (ਮ੍ਰਿਤਕ ਬੱਚਾ) ਬਿਮਾਰ ਹੋ ਗਿਆ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਤੋਂ ਇਲਾਵਾ 5 ਨਿੱਜੀ ਹਸਪਤਾਲਾਂ ਵਿੱਚ ਲੈ ਕੇ ਗਏ ਪਰ ਕਿਸੇ ਵੀ ਹਸਪਤਾਲ ਨੇ ਉਸ ਨੂੰ ਹੱਥ ਨਹੀਂ ਪਾਇਆ। ਉਨ੍ਹਾਂ ਨੇ ਕਿਹਾ ਕਿ ਇਲਾਜ ਤਾਂ ਖੈਰ ਦੂਰ ਦੀ ਗੱਲ ਹੈ ਉਸ ਦਾ ਚੈੱਕਅਪ ਨਹੀਂ ਕੀਤਾ। ਕ੍ਰਿਸ਼ਨ ਬਿਨਾਂ ਕਿਸੇ ਇਲਾਜ ਦੇ ਉੱਥੇ ਹੀ ਮਰ ਗਿਆ। ਉਨ੍ਹਾਂ ਕਿਹਾ ਕਿ ਉਸ ਦੀਆਂ 2 ਕੁੜੀਆਂ ਹਨ ਤੇ ਇੱਕ ਮੁੰਡਾ ਹੈ ਜਿਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ:ਜਲੰਧਰ 'ਚ ਕਾਰ 'ਤੇ ਪਲਟਿਆ ਗੈਸ ਟੈਂਕਰ, 2 ਦੀ ਮੌਤ, 1 ਗੰਭੀਰ ਜ਼ਖ਼ਮੀ
ਉਨ੍ਹਾਂ ਕਿਹਾ ਕਿ ਕ੍ਰਿਸ਼ਨ ਦੀ ਮੌਤ ਬਾਅਦ ਉਹ ਪਿਛਲੇ ਕਈ ਦਿਨਾਂ ਤੋਂ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਧਰਨਾ ਲਗਾਏ 45 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਸੜਕ ਕਿਨਾਰੇ ਬੈਠ ਕੇ ਸੜਕ ਜਾਮ ਕੀਤੀ। ਕੋਈ ਕਾਰਵਾਈ ਨਾ ਹੁੰਦੇ ਦੇਖ ਉਨ੍ਹਾਂ ਨੇ ਵੱਡਾ ਧਰਨਾ ਲਗਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਹੌਸਲਾ ਦਿੱਤਾ ਜਾ ਰਿਹਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ ਪਰ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ।
ਉਨ੍ਹਾਂ ਨੇ ਕਿਹਾ ਕਿ ਅਜਿਹਾ ਜੇਕਰ ਕਿਸੇ ਅਮੀਰ ਵਿਅਕਤੀ ਨਾਲ ਵਾਪਰਿਆ ਹੁੰਦਾ ਤਾਂ ਉਨ੍ਹਾਂ ਲਈ ਬੜੀ ਜਲਦੀ ਉਸ 'ਤੇ ਕਾਰਵਾਈ ਹੋਣੀ ਹੈ ਪਰ ਜੇ ਕੋਈ ਆਮ ਵਿਅਕਤੀ 'ਤੇ ਵਾਪਰਦਾ ਹੈ ਉਸ ਨੂੰ ਇਨਾਸਫ਼ ਮਿਲਣ ਲਈ ਸਾਲ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਦੇਣਗੇ।