ਪਠਾਨਕੋਟ: ਪਿਛਲੇ 24 ਘੰਟਿਆਂ ਤੋਂ ਬਿਜਲੀ ਨਾ ਆਉਣ ਦੇ ਕਾਰਨ ਪਠਾਨਕੋਟ ਦੇ ਦੌਲਤਪੁਰ ਢਾਕੀ ਨਿਵਾਸੀਆਂ ਨੇ ਗਰਮੀ ਤੋਂ ਤੰਗ ਆ ਕੇ ਧਰਨਾ ਲਾਇਆ। ਮੌਕੇ 'ਤੇ ਪੁੱਜੀ ਪੁਲਿਸ ਨੇ ਦੱਸਿਆ ਕਿ ਟ੍ਰਾਂਸਫਾਰਮਰ ਖ਼ਰਾਬ ਹੋਣ ਕਰਕੇ ਬਿਜਲੀ ਨਹੀਂ ਆ ਰਹੀ ਹੈ। ਪੁਲਿਸ ਅਤੇ ਬਿਜਲੀ ਮਹਿਕਮੇ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਹੀ ਨਵਾਂ ਟਰਾਂਸਫਾਰਮਰ ਲਗਾਉਣ ਦਾ ਭਰੋਸਾ ਵੀ ਦਿੱਤਾ ਗਿਆ।
ਜਿੱਥੇ ਪੰਜਾਬ ਸਰਕਾਰ ਵੱਲੋਂ ਬਿਜਲੀ ਦਰਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ ਉਥੇ ਹੀ ਸਰਕਾਰ ਅਤੇ ਬਿਜਲੀ ਵਿਭਾਗ ਵੱਲੋਂ ਇਸ ਨੂੰ ਸਹੀ ਤਰੀਕੇ ਨਾਲ ਨਾ ਚਲਾਉਣ ਕਾਰਨ ਲੋਕ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ 24 ਘੰਟਿਆਂ ਤੋਂ ਬਿਜਲੀ ਨਾ ਆਉਣ ਕਾਰਨ ਦੌਲਤਪੁਰ ਵਿਖੇ ਲੋਕਾਂ ਵੱਲੋਂ ਰੋਡ ਜਾਮ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਚਾਚਾ-ਭਤੀਜੇ ਵਿਚਾਲੇ ਵੰਡਿਆ ਜਾਵੇਗਾ ਪੌਂਟੀ ਚੱਢਾ ਦਾ 15000 ਕਰੋੜ ਦਾ ਵੇਵ ਗਰੁੱਪ
ਲੋਕਾਂ ਦਾ ਰੋਸ ਹੈ ਕਿ ਮੁਹੱਲੇ ਦਾ ਟਰਾਂਸਫਾਰਮਰ ਖ਼ਰਾਬ ਹੋ ਗਿਆ ਹੈ ਜਿਸ ਕਾਰਨ ਬਿਜਲੀ ਨਹੀਂ ਆ ਰਹੀ ਅਤੇ ਬਿਜਲੀ ਮੁਲਾਜ਼ਮ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ। ਜਿਸ ਦੇ ਚਲਦੇ ਉਨ੍ਹਾਂ ਨੂੰ ਧਰਨਾ ਲਾਉਣਾ ਪਿਆ।
ਰੋਡ ਜਾਮ ਦੇਖ ਮੌਕੇ 'ਤੇ ਪੁੱਜੀ ਪੁਲਿਸ ਨੇ ਲੋਕਾਂ ਨੂੰ ਸਮਝਾਇਆ ਅਤੇ ਪਾਵਰ ਕਾਰਪੋਰੇਸ਼ਨ ਦੇ ਅਫ਼ਸਰਾਂ ਨੇ ਵੀ ਲੋਕਾਂ ਨੂੰ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇ ਕੇ ਧਰਨਾ ਚਕਵਾਇਆ।