ਪਠਾਨਕੋਟ: ਸੁਜਾਨਪੁਰ ਦੇ ਕਠੂਈ ਬਾਜ਼ਾਰ ਵਿੱਚ ਇੱਕ ਔਰਤ ਅਪਣੇ ਬੇਟੇ ਦੇ ਵਿਆਹ ਲਈ ਅਪਣੀ ਭੈਣ ਦੇ ਨਾਲ ਖ਼ਰੀਦਦਾਰੀ ਕਰਨ ਲਈ ਆਈ ਸੀ।ਜਿਸਦੇ ਚਲਦੇ ਉਨ੍ਹਾਂ ਕੋਲ ਬੈਗ ਦੇ ਵਿੱਚ 70000 ਰੁਪਏ ਸੀ ਅਤੇ 3 ਔਰਤਾਂ ਵਲੋਂ ਬੈਗ ਦੇ ਵਿਚੋਂ ਬਲੇਡ ਮਾਰ ਕੇ 50000 ਰੁਪਏ ਕੱਢ ਲਏ।ਜਿਸਦੀ ਸੀਸੀਟੀਵੀ (CCTV)ਵਿੱਚ ਘਟਨਾ ਕੈਦ ਹੋ ਗਈ।
ਪਿੰਕੀ ਦਾ ਕਹਿਣਾ ਹੈ ਕਿ ਮੈਂ ਆਪਣੇ ਭੈਣ ਦੇ ਨਾਲ ਖਰੀਦਦਾਰੀ ਕਰਨ ਆਈ ਸੀ ਇਸ ਦੌਰਾਨ ਇਕ ਔਰਤ ਨੇ ਬੈਗ ਉਤੇ ਬਲੇਡ ਮਾਰ ਕੇ 50000 ਰੁਪਏ ਕੱਢ ਲਏ ਹਨ।ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕੱਪੜੇ ਦੀ ਦੁਕਾਨ ਉਤੇ ਖ਼ਰੀਦਦਾਰੀ ਕਰਨ ਲਈ 2 ਔਰਤਾਂ ਆਈਆਂ ਸੀ।ਜਿਨ੍ਹਾਂ ਦੇ ਬੈਗ ਦੇ ਵਿਚੋਂ 3 ਔਰਤਾਂ ਵੱਲੋਂ ਪੈਸੇ ਕੱਢ ਲਏ ਗਏ ਹਨ। ਸੀਸੀਟੀਵੀ ਫੁਟੇਜ ਦੇ ਅਧਾਰ ਉਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜੋ:ਝੋਨੇ ਦੀ ਲਵਾਈ ਲਈ ਰੋਜ਼ਾਨਾ 8 ਘੰਟੇ ਬਿਜਲੀ ਦੇਣ ਦੇ ਨਿਰਦੇਸ਼