ਪਠਾਨਕੋਟ: ਬਮਿਆਲ ਸੈਕਟਰ 'ਚ ਪਠਾਨਕੋਟ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਹੈ। ਜੰਮੂ ਕਸ਼ਮੀਰ 'ਚ ਸੁਰੰਗ ਮਿਲਣ 'ਤੇ ਜ਼ਿਲ੍ਹਾ ਪੁਲਿਸ ਨੇ ਵੀ ਬਾਰਡਰ ਕਿਨਾਰੇ ਦੇ ਖੇਤਰ 'ਚ ਕਮਾਂਡੋ ਨਾਲ ਲੈਕੇ ਬਾਰੀਕੀ ਨਾਲ ਜਾਂਚ ਕੀਤੀ। ਹਾਲਾਂਕਿ, ਅਜੇ ਤਕ ਜ਼ਿਲ੍ਹੇ ਨਾਲ ਲੱਗਦੇ ਬਾਰਡਰ ਖੇਤਰਾਂ 'ਚ ਸੁਰੰਗਾਂ ਜਾਂ ਕਿਸੇ ਤਰ੍ਹਾਂ ਦੀ ਅਣਪਛਾਤੀ ਗਤੀਵਿਧੀ ਨਹੀਂ ਪਾਈ ਗਈ ਹੈ।
ਐਸ.ਪੀ. ਆਪਰੇਸ਼ਨ ਹੇਮਪੁਸ਼ਪ ਸ਼ਰਮਾ ਨਾਲ ਜਵਾਨਾਂ ਨੇ ਤਲਾਸ਼ੀ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ। ਪੁਲਿਸ ਪਾਰਟੀ ਨੇ ਬਮਿਆਲ ਸੈਕਟਰ ਦੇ ਪਿੰਡਾਂ 'ਚ ਜਾ ਕੇ ਛਾਣਬੀਣ ਕੀਤੀ ਅਤੇ ਬਾਰਡਰ ਨਾਲ ਜੁੜੇ ਖੇਤਾਂ ਅਤੇ ਪੁਰਾਣੇ ਭਵਨਾਂ ਨੂੰ ਖੰਗਾਲਿਆ। ਇਸਦੇ ਨਾਲ ਹੀ ਪੇਂਡੂ ਖੇਤਰਾਂ ਨਾਲ ਵੀ ਮਿਲ ਕੇ ਅੱਤਵਾਦੀ ਜਾਂ ਅਣਪਛਾਤੇ ਵਿਅਕਤੀਆਂ ਦੇ ਦਿੱਸਣ ਤੇ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਗਈ।
ਐਸ.ਪੀ. ਹੇਮਪੁਸ਼ਪ ਸ਼ਰਮਾ ਨੇ ਕਿਹਾ ਕਿ ਨਗਰੋਟਾ 'ਚ ਅੱਤਵਾਦੀ ਵਾਰਦਾਤ ਨੂੰ ਦੇਖਦਿਆਂ ਅਤੇ ਗੁਆਂਢ ਸੂਬੇ ਦੇ ਜੰਮੂ ਸੰਭਾਗ ਦੇ ਸਾਂਬਾ ਸੈਕਟਰ 'ਚ ਸੁਰੰਗ ਮਿਲਣ ਦੀ ਘਟਨਾ ਤੋਂ ਬਾਅਦ ਸੀਮਾਵਰਤੀ ਏਰੀਆ 'ਚ ਪੁਲਿਸ ਨੇ ਚੌਕਸੀ ਵਧਾਈ ਹੈ। ਇਹ ਸਰਚ ਮੁਹਿੰਮ ਅੱਗੇ ਵੀ ਜਾਰੀ ਰਹਿਣਗੇ। ਜ਼ਿਲ੍ਹੇ ਦਾ ਕਾਫੀ ਹਿੱਸਾ ਪਾਕਿਸਤਾਨ ਦੀ ਸਰਹੱਦ ਨੇੜੇ ਜੁੜਿਆ ਹੋਇਆ ਹੈ ਜਿਥੇ ਬੀ.ਐਸ.ਐਫ. ਦਾ ਸਖ਼ਤ ਪਹਿਰਾ ਹੈ।
ਪੁਲਿਸ ਵੀ ਆਪਣੇ ਵੱਲੋਂ ਸੁਰੱਖਿਆ ਨੂੰ ਲੈ ਕੇ ਅਲਰਟ ਹੈ। ਜ਼ਿਲ੍ਹਾ ਪੁਲਿਸ ਇਸ ਬਾਰੇ ਬੀ.ਐਸ.ਐਫ. ਨਾਲ ਹਰ ਹਾਲਾਤ 'ਤੇ ਨਜ਼ਰ ਰੱਖੇ ਹੋਏ ਹਨ। ਜ਼ਿਲ੍ਹਾ ਪੁਲਿਸ ਸਥਾਨਕ ਲੋਕਾਂ ਨਾਲ ਵੀ ਸਾਥ ਦੇਣ ਦੀ ਅਪੀਲ ਕਰ ਰਹੀ ਹੈ, ਜਿਸ ਨਾਲ ਸੁਰੱਖਿਆ ਵਿਵਸਥਾ 'ਚ ਕਿਸੇ ਤਰ੍ਹਾਂ ਦੀ ਕਮੀ ਨਾ ਰਹੇ।