ਪਠਾਨਕੋਟ: ਜੈਸ਼-ਏ-ਮੁਹੰਮਦ ਵਲੋਂ ਧਮਕੀ ਭਰਿਆ ਪੱਤਰ ਤੋਂ ਬਾਅਦ ਜੰਮੂ ਕਸ਼ਮੀਰ ਦੇ ਹਵਾਈ ਅੱਡਿਆਂ 'ਤੇ ਏਅਰਬੇਸਾਂ ਉੱਤੇ ਅੱਤਵਾਦੀ ਹਮਲੇ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਖੁਫੀਆ ਏਜੰਸੀਆਂ ਮੁਤਾਬਕ, ਜੈਸ਼-ਏ-ਮੁਹੰਮਦ ਦੇ 10 ਅੱਤਵਾਦੀਆਂ ਦਾ ਇੱਕ ਮੈਡਿਊਲ ਆਤਮਘਾਤੀ ਹਮਲੇ ਨੂੰ ਅੰਜਾਮ ਦੇ ਸਕਦਾ ਹੈ। ਇਸ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਦੇ ਏਅਰਬੇਸਾਂ ਦੇ ਨਾਲ-ਨਾਲ ਪੰਜਾਬ ਵਿੱਚ ਪਠਾਨਕੋਟ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਹੈ।
ਪਠਾਨਕੋਟ ਨੂੰ ਹਾਈ ਅਲਰਟ ਉੱਤੇ ਰੱਖਿਆ ਗਿਆ ਹੈ ਜਿਸ ਨੂੰ ਲੈ ਕੇ ਪੁਲਿਸ ਵਲੋਂ ਚੌਕਸੀ ਵਰਤਦੇ ਹੋਏ ਪੂਰੇ ਜ਼ਿਲ੍ਹੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਹਰ ਨਾਕਿਆਂ ਉੱਤੇ ਪੁਲਿਸ ਦੀ ਮੁਸਤੈਦੀ ਵੀ ਵਧਾ ਦਿੱਤੀ ਗਈ ਹੈ। ਚਾਹੇ ਉਹ ਜੰਮੂ ਕਸ਼ਮੀਰ ਦੇ ਨਾਲ ਲਗਦੀ ਪੰਜਾਬ ਦੀ ਹੱਦ ਹੋਵੇ ਜਾਂ ਹਿਮਾਚਲ ਦੀ ਹੱਦ, ਹਰ ਪਾਸੇ ਚੌਕਸੀ ਵਧਾ ਕੇ ਉੱਥੋ ਨਿਕਲਣ ਵਾਲੇ ਹਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪਠਾਨਕੋਟ ਸਣੇ ਜੰਮੂ-ਕਸ਼ਮੀਰ ਦੇ ਏਅਰਬੇਸਾਂ 'ਤੇ ਫਿਦਾਈਨ ਹਮਲੇ ਦੀ ਚੇਤਾਵਨੀ, ਔਰੰਜ ਅਲਰਟ ਜਾਰੀ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਨੇ ਦੱਸਿਆ ਕਿ ਪਠਾਨਕੋਟ ਹਾਈ ਅਲਰਟ ਉੱਤੇ ਹੈ ਜਿਸ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਥੋ ਲੰਘਣ ਵਾਲੀ ਹਰ ਗੱਡੀ ਦੀ ਤਲਾਸ਼ੀ ਲਈ ਜਾ ਰਹੀ ਹੈ।