ਪਠਾਨਕੋਟ: ਰੋਜ਼ੀ-ਰੋਟੀ ਕਮਾਉਣ ਲਈ ਹਜ਼ਾਰਾਂ ਨੌਜਵਾਨ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਨੂੰ ਜਾਂਦੇ ਹਨ,ਪਰ ਇਸ ਵਿਚਾਲੇ ਉਹਨਾਂ ਨੱਕ ਜੋ ਧੋਖੇ ਹੁੰਦੇ ਹਨ ਇਸ ਦਾ ਖਮਿਆਜਾ ਪੂਰੇ ਪਰਿਵਾਰ ਨੂੰ ਭੁਗਤਣਾਂ ਪੈਂਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪਠਾਨਕੋਟ ਤੋਂ ਜਿਥੇ 28 ਸਾਲ ਦਾ ਨੌਜਵਾਨ ਕਰਨ ਗਲਤ ਏਜੰਟਾਂ ਦੇ ਹੱਥਾਂ 'ਚ ਫਸ ਕੇ ਆਪਣੀ ਜਾਨ ਮੁਸੀਬਤ ਵਿਚ ਫਸਾ ਗਿਆ ਹੈ। ਦਰਅਸਲ ਪਠਾਨਕੋਟ ਦੇ ਪਿੰਡ ਸਿਉਂਟੀ 'ਚ ਇਕ ਨੌਜਵਾਨ ਕਰਨ ਸਿੰਘ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ, ਉਹ ਬੇਲਾਰੂਸ ਦੇ ਜੰਗਲਾਂ ਵਿੱਚ ਲਾਪਤਾ ਹੋ ਗਿਆ। ਲਾਪਤਾ ਨੌਜਵਾਨ ਦੀ 15 ਮਾਰਚ ਨੂੰ ਪਰਿਵਾਰ ਨਾਲ ਆਖਰੀ ਵਾਰ ਗੱਲਬਾਤ ਹੋਈ ਸੀ, ਜਿਸ ਤੋਂ ਬਾਅਦ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਦੁਖੀ ਮਾਪਿਆਂ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਲੱਭਣ ਅਤੇ ਪੰਜਾਬ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ।
ਕਰਨ ਸਿੰਘ ਕੰਮ ਦੀ ਤਲਾਸ਼ ਵਿੱਚ: ਪਰੇਸ਼ਾਨ ਮਾਤਾ-ਪਿਤਾ ਨੇ ਪੰਜਾਬ ਸਰਕਾਰ ਤੇ ਕੇਂਦਰ ਤੋਂ ਆਪਣੇ ਬੇਟੇ ਦੇ ਬਾਰੇ ਪਤਾ ਲਗਾਉਣ ਅਤੇ ਉਸ ਨੂੰ ਵਾਪਸ ਪੰਜਾਬ ਲਿਆਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚੇ ਹਨ, ਜਿਸ ਵਿਚੋਂ ਉਨ੍ਹਾਂ ਵੱਡਾ ਬੇਟਾ ਕਰਨ ਸਿੰਘ ਕੰਮ ਦੀ ਤਲਾਸ਼ ਵਿੱਚ ਇਸ ਸਾਲ ਜਨਵਰੀ ਮਹੀਨੇ ਵਿੱਚ ਕਿਸੇ ਏਜੰਟ ਰਾਹੀਂ ਸਪੇਨ ਜਾਣ ਲਈ ਮਿਲਿਆ ਸੀ। ਏਜੰਟ ਨੇ ਉਨ੍ਹਾਂ ਤੋਂ 14 ਲੱਖ ਰੁਪਏ ਦੀ ਮੰਗ ਕੀਤਾ ਤੇ ਵਾਅਦਾ ਕੀਤਾ ਕਿ ਕਰਨ ਨੂੰ ਸਿੱਧੇ ਰਸਤੇ ਸਪੇਨ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਜੰਤਰ ਮੰਤਰ 'ਤੇ ਭਲਵਾਨਾਂ ਦੀ ਹਿਮਾਇਤ 'ਚ ਆਏ ਗੁਰਦਾਸਪੁਰ ਦੇ ਖੇਡ ਪ੍ਰੇਮੀ, ਦਿੱਲੀ ਕੂਚ ਕਰਨ ਦੀ ਦਿੱਤੀ ਚੇਤਾਵਨੀ
ਰੂਸ ਭੇਜਣ ਦੀ ਬਜਾਏ ਦੁਬਈ 'ਚ ਰੱਖਿਆ ਨੌਜਵਾਨ : ਨੌਜਵਾਨ ਦੇ ਘਰਦਿਆਂ ਮੁਤਾਬਿਕ ਉਹਨਾਂ ਦੇ ਪੁੱਤਰ ਨੂੰ ਰੂਸ ਵਿਚ ਭੇਜਣ ਦੀ ਬਜਾਏ 10 ਜਨਵਰੀ ਨੂੰ ਦਿੱਲੀ ਹਵਾਈ ਅੱਡੇ 'ਤੇ ਪਹੁੰਚਿਆ ਪਰ ਏਜੰਟ ਨੇ ਕਰਨ ਸਿੰਘ ਅਤੇ ਹੋਰ ਨੌਜਵਾਨਾਂ ਨੂੰ ਦੁਬਈ 'ਚ ਉਤਾਰ ਦਿੱਤਾ। ਕੁਝ ਦਿਨ ਦੁਬਈ ਵਿਚ ਰਹਿਣ ਤੋਂ ਬਾਅਦ ਉਸ ਨੂੰ ਵਾਪਸ ਦਿੱਲੀ ਲਿਆਂਦਾ ਗਿਆ, ਜਿੱਥੋਂ ਉਸ ਨੂੰ ਬੱਸ ਰਾਹੀਂ ਲਖਨਊ ਭੇਜ ਦਿੱਤਾ ਗਿਆ। ਇਨ੍ਹਾਂ ਬੱਚਿਆਂ ਨੂੰ ਲਖਨਊ ਹਵਾਈ ਅੱਡੇ ਤੋਂ ਰੂਸ ਭੇਜਿਆ ਗਿਆ ਸੀ।
ਭੁੱਖਾ ਪਿਆਸਾ ਭਟਕਦਾ ਰਿਹਾ : ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਟੈਕਸੀ ਵਿੱਚ ਬਿਠਾ ਕੇ ਬੇਲਾਰੂਸ ਦੇ ਜੰਗਲਾਂ ਵਿੱਚ ਛੱਡ ਦਿੱਤਾ ਗਿਆ, ਜਿੱਥੇ ਉਹ ਕਈ ਦਿਨਾਂ ਤੱਕ ਭਟਕਦੇ ਰਹੇ। ਪਰਿਵਾਰ ਨੇ ਕਰਨ ਨਾਲ 15 ਮਾਰਚ 2023 ਨੂੰ ਆਖਰੀ ਵਾਰ ਗੱਲਬਾਤ ਕੀਤੀ ਸੀ। ਜਿਸ ਦੌਰਾਨ ਉਸ ਨੇ ਦੱਸਿਆ ਕਿ ਉਹ 4 ਦਿਨਾਂ ਤੋਂ ਬਿਨਾਂ ਕੁਝ ਖਾਧੇ ਭਟਕ ਰਿਹਾ ਹੈ। ਇਸ ਤੋਂ ਬਾਅਦ ਪਰਿਵਾਰ ਨਾਲ ਕਰਨ ਨਾਲ ਸੰਪਰਕ ਨਹੀਂ ਹੋ ਸਕਿਆ।
ਪੁਲਿਸ ਨੇ ਕਾਬੂ ਕੀਤਾ ਨੌਜਵਾਨ : ਇਥੇ ਇਹ ਵੀ ਦੱਸਣਯੋਗ ਹੈ ਕਿ ਜੋ ਨੌਜਵਾਨ ਕਰਨ ਦੇ ਨਾਲ ਗਏ ਸਨ ਉਨ੍ਹਾਂ ਵਿਚੋਂ ਇਕ ਨੂੰ ਸੁਰੱਖਿਆ ਅਧਿਕਾਰੀਆਂ ਨੇ ਫੜ ਕੇ ਡੇਰੇ ਵਿੱਚ ਰੱਖਿਆ , ਪਰ ਅਜੇ ਤੱਕ ਕਰਨ ਬਾਰੇ ਕੋਈ ਖ਼ਬਰ ਨਹੀਂ ਮਿਲੀ। ਕਰਨ ਦੇ ਮਾਤਾ ਪਿਤਾ ਨੇ ਦੱਸਿਆ ਕਿ ਬਾਕੀ ਲੜਕਿਆਂ ਨੂੰ ਪਤਾ ਲੱਗਾ ਕਿ ਕਰਨ ਬੇਲਾਰੂਸ ਦੇ ਜੰਗਲ ਵਿੱਚ ਉਨ੍ਹਾਂ ਤੋਂ ਵੱਖ ਹੋ ਗਿਆ ਹੈ।
ਏਜੇਂਟਾਂ ਨੂੰ ਸਰਕਾਰ ਸਖਤ ਕਾਨੂੰਨ ਤਹਿਤ ਸਜ਼ਾ ਦੇਵੇ : ਜ਼ਿਕਰਯੋਗ ਹੈ ਕਿ ਅਕਸਰ ਹੀ ਨੌਜਵਾਨ ਸੁਖਾਲੇ ਭਵਿੱਖ ਲਈ ਵਿਦੇਸ਼ ਜਾਂਦੇ ਹਨ ਤੇ ਉਹਨਾਂ ਨੂੰ ਸਫ਼ਲਤਾ ਘਟ ਤੇ ਧੱਕੇ ਜ਼ਿਆਦਾ ਮਿਲਦੇ ਹਨ। ਇਸ ਦੌਰਾਨ ਜਿਥੇ ਨੌਜਵਾਨਾਂ ਨੂੰ ਮਾਪਿਆਂ ਦੇ ਸੁਪਨੇ ਪੂਰੇ ਕਰਨ ਦੀ ਚਾਹ ਹੁੰਦੀ ਹੈ ਉਥੇ ਹੀ ਨੌਜਵਾਨਾਂ ਨੂੰ ਮਿਲੇ ਧੋਖੇ ਕਾਰਨ ਉਹਨਾਂ ਦਾ ਭਵਿੱਖ ਖ਼ਰਾਬ ਵੀ ਹੁੰਦਾ ਹੈ। ਧੋਖਾਧੜੀ ਕਰਨ ਵਾਲੇ ਏਜੇਂਟਾਂ ਨੂੰ ਸਰਕਾਰ ਜੇਕਰ ਸਖਤ ਕਾਨੂੰਨ ਤਹਿਤ ਸਜ਼ਾ ਦੇਵੇ ਤਾਂ ਆਉਣ ਵਾਲੇ ਸਮੇਂ ਵਿਚ ਅਜਿਹੇ ਮਾਮਲਿਆਂ ਵਿਚ ਕਟੌਤੀ ਤਾਂ ਆਵੇਗੀ ਹੀ , ਹਜ਼ਾਰਾਂ ਨੌਜਵਾਨਾਂ ਦਾ ਭਵਿੱਖ ਵੀ ਸਵਰੇਗਾ।