ਪਠਾਨਕੋਟ: ਜ਼ਿਲ੍ਹੇ 'ਚ ਅਵਾਰਾ ਕੁੱਤਿਆਂ ਦਾ ਕਹਿਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਹੁਣ ਨਗਰ ਨਿਗਮ ਪਠਾਨਕੋਟ ਨੇ ਮੁਹਿੰਮ ਛੇੜ ਦਿਤੀ ਹੈ। ਇਸ ਮੁਹਿੰਮ ਤਹਿਤ ਮੁਹੱਲਿਆਂ ਅਤੇ ਬਜ਼ਾਰਾਂ ਦੀਆਂ ਸੜਕਾਂ 'ਤੇ ਘੁੰਮ ਰਹੇ ਅਵਾਰਾ ਕੁੱਤਿਆਂ ਨੂੰ ਨਗਰ ਨਿਗਮ ਵੱਲੋਂ ਫੜਿਆ ਜਾਵੇਗਾ ਅਤੇ ਉਨ੍ਹਾਂ ਨੂੰ ਪਠਾਨਕੋਟ ਦੇ ਪਿੰਡ ਮਨਵਾਲ ਵਿੱਚ ਬਣਾਏ ਗਏ ਸੈਂਟਰ 'ਚ ਰੱਖਿਆ ਜਾਵੇਗਾ।
ਇੱਥੇ ਬਿਮਾਰ ਕੁੱਤਿਆਂ ਦਾ ਇਲਾਜ ਕੀਤਾ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਦੀ ਨਸਬੰਦੀ ਕਰਕੇ ਐਂਟੀ ਰੇਵੀਸ ਇੰਜੈਕਸ਼ਨ ਵੀ ਲਗਾਏ ਜਾਣਗੇ ਤਾਂਕਿ ਅਵਾਰਾ ਕੁੱਤਿਆਂ ਦੀ ਜਨਮ ਦਰ ਨੂੰ ਰੋਕਿਆ ਜਾ ਸਕੇ।
ਪਠਾਨਕੋਟ ਡਿਪਟੀ ਕਮਿਸ਼ਨਰ ਸਯਮ ਅਗਰਵਾਲ ਨੇ ਕੁੱਤਿਆਂ ਦੇ ਬਣਾਏ ਇਸ ਸੈਂਟਰ ਦੀ ਰਿਬਨ ਕਟ ਕੇ ਸ਼ੁਰੂਆਤ ਕੀਤੀ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਆ ਕਿ ਸਾਡੀ ਕੋਸ਼ਿਸ਼ ਹੈ ਕਿ ਸ਼ਹਿਰ ਨੂੰ ਅਵਾਰਾ ਕੁੱਤਿਆਂ ਦੇ ਕਹਿਰ ਤੋਂ ਨਿਜਾਤ ਮਿਲ ਸਕੇ ਜਿਸ ਕਾਰਨ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।