ETV Bharat / state

ਪੰਜਾਬ ਤੇ ਜੰਮੂ ਸਰਹੱਦ ਉੱਤੇ ਲੱਗੀਆਂ ਟਰੱਕਾਂ ਦੀਆਂ ਲੰਬੀਆਂ ਕਤਾਰਾਂ

author img

By

Published : Apr 28, 2020, 7:53 PM IST

ਪਠਾਨਕੋਟ ਦੀ ਹੱਦ ਉੱਤੇ ਟਰੱਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਕਰਫਿਊ ਕਾਰਨ ਟਰੱਕਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। ਟਰੱਕ ਡਰਾਈਵਰ ਪਰੇਸ਼ਾਨ ਹਨ ਜਿਨ੍ਹਾਂ ਵਿੱਚ ਸਬਜ਼ੀਆਂ ਅਤੇ ਫਲ ਹਨ।

ਫ਼ੋਟੋ।
ਫ਼ੋਟੋ।

ਪਠਾਨਕੋਟ: ਦੇਸ਼ ਭਰ ਵਿੱਚ ਕੀਤੀ ਗਈ ਤਾਲਾਬੰਦੀ ਕਾਰਨ ਸਭ ਕੁੱਝ ਬੰਦ ਹੈ। ਸਾਰੇ ਸੂਬਿਆਂ ਨੇ ਵੀ ਆਪਣੀਆਂ ਸਰਹੱਦਾਂ ਸੀਲ ਕੀਤੀਆਂ ਹੋਈਆਂ ਹਨ। ਪੰਜਾਬ ਤੇ ਜੰਮੂ ਸਰਹੱਦ ਪੂਰੀ ਤਰ੍ਹਾਂ ਸੀਲ ਹੈ ਅਤੇ ਕਿਸੇ ਨੂੰ ਵੀ ਜੰਮੂ ਵਿਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਜਿਸ ਕਾਰਨ ਪਠਾਨਕੋਟ ਸਰਹੱਦ ਉੱਤੇ ਕਈ ਗੱਡੀਆਂ ਖੜ੍ਹੀਆਂ ਹਨ।

ਵੇਖੋ ਵੀਡੀਓ

ਇਸ ਕਾਰਨ ਜਿੱਥੇ ਟਰੱਕਾਂ ਵਾਲੇ ਪਰੇਸ਼ਾਨ ਹੋ ਰਹੇ ਹਨ ਉਥੇ ਹੀ ਉਨ੍ਹਾਂ ਨੂੰ ਇਹ ਵੀ ਚਿੰਤਾ ਸਤਾ ਰਹੀ ਹੈ ਕਿ ਟਰੱਕਾਂ ਵਿੱਚ ਲੱਦਿਆ ਕੱਚਾ ਮਾਲ, ਸਬਜ਼ੀਆਂ, ਫਲ ਕੀਤੇ ਖਰਾਬ ਨਾ ਹੋ ਜਾਣ।

ਦੱਸ ਦਈਏ ਕਿ ਜੰਮੂ ਪ੍ਰਸ਼ਾਸਨ ਜਿਹੜੇ ਵੀ ਟਰੱਕ ਜੰਮੂ ਵਿੱਚ ਦਾਖਿਲ ਕਰਵਾ ਰਿਹਾ ਹੈ ਉਨ੍ਹਾਂ ਦੇ ਡਰਾਈਵਰਾਂ ਦਾ ਪਹਿਲਾਂ ਮੈਡੀਕਲ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਲਖਨਪੁਰ ਤੋਂ ਅੱਗੇ ਜੰਮੂ ਕਸ਼ਮੀਰ ਵੱਲ ਭੇਜਿਆ ਜਾ ਰਿਹਾ ਹੈ ਜਿਸ ਕਾਰਨ ਟਰੱਕਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ।

ਡਰਾਈਵਰਾਂ ਦਾ ਕਹਿਣਾ ਹੈ ਕਿ ਕੀ ਉਹ ਪਿਛਲੇ ਦੋ ਤਿੰਨ ਦਿਨਾਂ ਤੋਂ ਜੰਮੂ ਕਸ਼ਮੀਰ ਵਾਸਤੇ ਸਬਜ਼ੀਆਂ ਅਤੇ ਕੱਚਾ ਸਾਮਾਨ ਅਤੇ ਦੂਸਰੀਆਂ ਚੀਜ਼ਾਂ ਲੈ ਕੇ ਚੱਲੇ ਹਨ ਪਰ ਜੰਮੂ ਪ੍ਰਸ਼ਾਸਨ ਉਨ੍ਹਾਂ ਨੂੰ ਦਾਖਲ ਨਹੀਂ ਹੋਣ ਦੇ ਰਿਹਾ ਜਿਸ ਕਾਰਨ ਉਨ੍ਹਾਂ ਨੂੰ ਚਿੰਤਾ ਹੈ ਕਿ ਕਿਤੇ ਸਬਜ਼ੀਆਂ ਖਰਾਬ ਨਾ ਹੋ ਜਾਣ। ਉਥੇ ਹੀ ਜਦੋਂ ਪੁਲਿਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੰਮੂ ਪ੍ਰਸ਼ਾਸਨ ਨਹੀਂ ਜਾਣ ਦੇਣ ਜਾ ਰਿਹਾ ਜਿਸ ਕਾਰਨ ਇਨ੍ਹਾਂ ਨੂੰ ਰੋਕਿਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.