ETV Bharat / state

ਕਲਯੁੱਗੀ ਪੁੱਤਰ ਦੀ ਕਰਤੂਤ, ਮਾਂ ਨੂੰ ਛੱਡਿਆ ਲਾਵਾਰਿਸ - ਪਠਾਨਕੋਟ

62 ਸਾਲਾਂ ਦੀ ਮਾਂ ਨੂੰ ਇਕਲੌਤਾ ਪੁੱਤਰ ਹਸਪਤਾਲ ਵਿੱਚ ਛੱਡ ਕੇ ਲੈਣ ਨਹੀਂ ਆਇਆ। ਪਿਛਲੇ ਪੰਜ ਮਹੀਨਿਆਂ ਤੋਂ ਮਾਂ ਹਸਪਤਾਲ ਦੇ ਵਿੱਚ ਆਪਣੇ ਪੁੱਤਰ ਦੀ ਉਡੀਕ ਕਰ ਰਹੀ।

ਮਾਂ ਨੂੰ ਛੱਡਿਆ ਲਾਵਾਰਿਸ
ਮਾਂ ਨੂੰ ਛੱਡਿਆ ਲਾਵਾਰਿਸ
author img

By

Published : Sep 29, 2021, 10:02 PM IST

ਪਠਾਨਕੋਟ : ਮਾਂ ਬਾਪ ਆਪਣੇ ਬੱਚਿਆਂ ਨੂੰ ਇਸ ਲਈ ਪਾਲਦੇ ਹਨ ਕਿ ਉਹ ਉਨ੍ਹਾਂ ਦੀ ਬੁਢਾਪੇ ਦੀ ਲਾਠੀ ਬਣਨਗੇ ਪਰ ਅੱਜ ਦੇ ਕਲਯੁਗ ਸਮੇਂ ਦੇ ਵਿੱਚ ਕੁਝ ਐਸੇ ਪੁੱਤਰ ਵੀ ਹਨ ਜੋ ਕਿ ਆਪਣੇ ਮਾਂ ਬਾਪ ਨੂੰ ਇਕੱਲਿਆਂ ਛੱਡ ਦਿੰਦੇ ਹਨ। ਇਸ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲਿਆ ਪਠਾਨਕੋਟ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਕਿ 62 ਸਾਲਾਂ ਦੀ ਬਜ਼ੁਰਗ ਮਹਿਲਾ ਜੋ ਕਿ ਪਿਛਲੇ ਪੰਜ ਮਹੀਨਿਆਂ ਤੋਂ ਹਸਪਤਾਲ ਦੇ ਇਕ ਬੈੱਡ ਦੇ ਉੱਪਰ ਪਈ ਹੋਈ ਹੈ ਅਤੇ ਆਪਣੇ ਪੁੱਤਰ ਦਾ ਇੰਤਜਾਰ ਕਰ ਰਹੀ ਹੈ।

ਉਸ ਦਾ ਇਕਲੌਤਾ ਪੁੱਤਰ ਉਸ ਨੂੰ ਇਲਾਜ ਦੇ ਬਹਾਨੇ ਦੇ ਲਈ ਹਸਪਤਾਲ ਵਿਚ ਛੱਡ ਗਿਆ ਸੀ ਅਤੇ ਫਿਰ ਮੁੜ ਕੇ ਲੈਣ ਨਹੀਂ ਆਇਆ ਅਤੇ ਅੱਜ ਵੀ ਇਹ ਬਜ਼ੁਰਗ ਮਹਿਲਾ ਆਪਣੇ ਇਕਲੌਤੇ ਪੁੱਤਰ ਦੀ ਉਡੀਕ ਕਰ ਰਹੀ ਹੈ। ਆਪਣੇ ਆਲੇ-ਦੁਆਲੇ ਜਿਹੜੇ ਮਰੀਜ਼ ਪਏ ਹੋਏ ਹਨ, ਉਨ੍ਹਾਂ ਕੋਲੋਂ ਉਸ ਬਾਰੇ ਪੁੱਛਦੀ ਰਹਿੰਦੀ ਹੈ ਜੋ ਕਿ ਇਸ ਨੂੰ ਛੱਡ ਕੇ ਆਪਣੇ ਸਹੁਰੇ ਪਰਿਵਾਰ ਜਾ ਕੇ ਰਹਿਣ ਲੱਗ ਪਿਆ ਹੈ।

ਕਲਯੁੱਗੀ ਪੁੱਤਰ ਦੀ ਕਰਤੂਤ

ਇਸ ਬਾਰੇ ਜਦੋਂ ਬਜ਼ੁਰਗ ਮਹਿਲਾ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਦਾ ਪੁੱਤਰ ਉਸ ਨੂੰ ਇਲਾਜ ਦੇ ਬਹਾਨੇ ਇੱਥੇ ਛੱਡ ਗਿਆ ਸੀ ਅਤੇ ਉਹ ਪਿਛਲੇ ਪੰਜ ਮਹੀਨਿਆਂ ਤੋਂ ਇੱਥੇ ਹੀ ਹੈ। ਉਸ ਨੇ ਦੱਸਿਆ ਕਿ ਉਸਦਾ ਪੁੱਤਰ ਆਪਣੇ ਸਹੁਰੇ ਪਰਿਵਾਰ ਜਾ ਕੇ ਰਹਿਣ ਲੱਗ ਪਿਆ ਹੈ ਅਤੇ ਉਹ ਹੁਣ ਹਸਪਤਾਲ ਦੇ ਵਿੱਚ ਹੀ ਆਪਣਾ ਗੁਜ਼ਾਰਾ ਇਕ ਬੈੱਡ ਦੇ ਉੱਪਰ ਕਰ ਰਹੀ ਹੈ।

ਦੂਸਰੇ ਪਾਸੇ ਇਸ ਬਜ਼ੁਰਗ ਮਹਿਲਾ ਦੇ ਨਾਲ ਬੈੱਡ ਉੱਤੇ ਪਏ ਮਰੀਜ਼ ਨੇ ਦੱਸਿਆ ਕਿ ਉਹ ਪਿਛਲੇ ਪੰਜ ਛੇ ਦਿਨਾਂ ਤੋਂ ਇੱਥੇ ਇਲਾਜ ਕਰਵਾਉਣ ਲਈ ਆਇਆ ਹੈ ਅਤੇ ਇਹ ਬਜ਼ੁਰਗ ਮਹਿਲਾ ਪਿਛਲੇ ਕਾਫ਼ੀ ਮਹੀਨਿਆਂ ਤੋਂ ਇਸੇ ਹਸਪਤਾਲ ਦੇ ਵਿਚ ਇਲਾਜ ਦੇ ਲਈ ਦਾਖਿਲ ਹੈ ਜਿਸ ਨੂੰ ਦੇਖਣ ਵਾਸਤੇ ਕੋਈ ਵੀ ਨਹੀਂ ਆਉਂਦਾ

ਇਹ ਵੀ ਪੜ੍ਹੋ:ਫ਼ਿਲਮੀ ਅੰਦਾਜ਼ 'ਚ ਹੋਈ ਚੋਰੀ, ਦੇਖੋ ਵੀਡੀਓ

ਇਸ ਵਾਰੇ ਗਲ ਕਰਦੇ ਹੋਏ ਡਾਕਟਰ ਨੇ ਕਿਹਾ ਕਿ ਇਹ ਮਹਿਲਾ ਕਰੀਬ 5 ਮਹੀਨੇ ਤੋਂ ਹਸਪਤਾਲ ਵਿਚ ਹੈ ਅਸੀਂ ਉਸਦੇ ਬੇਟੇ ਨੂੰ ਅਪੀਲ ਕਰਦੇ ਹਾਂ ਕਿ ਉਹ ਇਨਾਂ ਨੂੰ ਵਾਪਿਸ ਲੈ ਜਾਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.