ਪਠਾਨਕੋਟ: ਦੀਵਾਲੀ ਦੀ ਰਾਤ ਜਿੱਥੇ ਲੋਕ ਖੁਸ਼ੀਆਂ ਵਿੱਚ ਰੁਜੇ ਹੋਏ ਸਨ ਉਥੇ ਹੀ ਰਾਤ ਦੇ ਸਮੇਂ ਪਟਾਖਿਆਂ ਦੇ ਸ਼ੋਰ ਵਿੱਚ ਕੁੱਝ ਚੋਰਾਂ ਨੇ ਪਠਾਨਕੋਟ ਗੁਰਦਾਸਪੁਰ ਰੋਡ 'ਤੇ ਮੌਜੂਦ ਜੰਮੂ ਕਸ਼ਮੀਰ ਬੈਂਕ ਦੀ ਬ੍ਰਾਂਚ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਕੰਧ ਤੋੜ ਕੇ ਬੈਂਕ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਬੈਂਕ ਵਿੱਚੋਂ ਕੋਈ ਨਕਦੀ ਚੋਰੀ ਨਹੀਂ ਕਰ ਸਕੇ ਅਤੇ ਫਿਲਹਾਲ ਬੈਂਕ ਲੁੱਟਣ ਤੋਂ ਬਚਾਅ ਹੋ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਬੈਂਕ ਪਹੁੰਚੇ ਅਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਬੈਂਕ ਮੈਨੇਜਰ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਬੈਂਕ ਦੀ ਕੰਧ ਤੋੜੀ ਗਈ ਹੈ ਅਤੇ ਚੋਰ ਬੈਂਕ ਅੰਦਰ ਦਾਖ਼ਲ ਵੀ ਹੋਏ ਪਰ ਕਿਸੇ ਤਰਾਂ ਦੀ ਕੋਈ ਨਕਦੀ ਨਹੀਂ ਲੈਕੇ ਜਾ ਸਕੇ।