ਪਠਾਨਕੋਟ: ਜ਼ਿਲ੍ਹਾ ਹਲਕਾ ਭੋਆ ਤੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਘਰ ਵਿੱਚ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਇਨਕਮ ਟੈਕਸ ਵੱਲੋਂ ਇਹ ਛਾਪੇਮਾਰੀ ਸਾਬਕਾ ਵਿਧਾਇਕ ਦੇ ਫਾਰਮ ਹਾਉਸ ਅਤੇ ਕ੍ਰੇਸ਼ਰ ਉੱਤੇ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਵਿਧਾਇਕ ਦੇ ਕਈ ਨੇੜੇ ਦੇ ਘਰਾਂ ਵਿੱਚ ਵੀ ਇਨਕਮ ਟੈਕਸ ਵੱਲੋਂ ਛਾਪਾ ਮਾਰਿਆ ਜਾ ਰਿਹਾ ਹੈ।
ਹਲਕਾ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ, ਜੋ ਆਪਣੇ ਕਾਰਜਕਾਲ ਦੌਰਾਨ ਅਕਸਰ ਸੁਰਖੀਆਂ ਵਿੱਚ ਰਹਿੰਦੇ ਸੀ। ਹੁਣ ਇੱਕ ਵਾਰ ਫਿਰ ਆਮਦਨ ਕਰ ਵਿਭਾਗ ਦੀ ਨਜ਼ਰ ਸਾਬਕਾ ਵਿਧਾਇਕ 'ਤੇ ਆਪਣੇ ਕਾਰਜਕਾਲ ਦੌਰਾਨ ਜਮ੍ਹਾਂ ਹੋਈ ਆਮਦਨ ਉੱਤੇ ਲੰਬੇ ਸਮੇਂ ਤੋਂ ਇਨਕਮ ਟੈਕਸ ਦੀ ਛਾਪੇਮਾਰੀ ਹੋਈ।
ਦੱਸ ਦਈਏ ਕਿ ਇਨਕਮ ਟੈਕਸ ਦੇ ਅਧਿਕਾਰੀਆਂ ਨੇ ਜੋਗਿੰਦਰਪਾਲ ਦੇ ਕ੍ਰੈਸ਼ਰ ਫਾਰਮ ਹਾਉਸ ਤੋਂ ਇਲਾਵਾ ਉਸਦੇ ਕਈ ਨਜ਼ਦੀਕੀ ਥਾਵਾਂ ਉੱਤੇ ਵੀ ਛਾਪੇਮਾਰੀ ਕੀਤੀ ਗਈ। ਪਠਾਨਕੋਟ ਜਿਲ੍ਹੇ ਦੇ ਸੁਜਾਨਪੁਰ ਭੋਆ ਅਤੇ ਪਠਾਨਕੋਟ ਤਿੰਨਾਂ ਹਲਕਿਆਂ ਵਿੱਚ ਵੱਖ ਵੱਖ ਥਾਵਾਂ ਉੱਤੇ ਸਵੇਰ ਤੋਂ ਹੀ ਇਨਕਮ ਟੈਕਸ ਦੀ ਛਾਪੇਮਾਰੀ ਚਲ ਰਹੀ ਸੀ। ਜ਼ਿਲ੍ਹੇ ਵਿੱਚ ਕੁੱਲ 6 ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ। ਜਿਸ ਨੂੰ ਲੈ ਕੇ ਕਾਂਗਰਸ ਦੇ ਆਗੂਆਂ ਨੇ ਬੀਜੇਪੀ ਉੱਤੇ ਕਈ ਸਵਾਲ ਚੁੱਕੇ ਹਨ।
ਇਸ ਸਬੰਧ ਵਿੱਚ ਜਦੋਂ ਪੰਜਾਬ ਕਾਂਗਰਸ ਦੇ ਸੈਕੇਟਰੀ ਗੁਰਦੇਵ ਸਿੰਘ ਨਾਜੋਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅੱਜ ਜੋ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਘਰ ਵਿੱਚ ਇਨਕਮ ਟੈਕਸ ਦੀ ਛਾਪੇਮਾਰੀ ਹੋਈ। ਇਹ ਰਾਜਨੀਤੀ ਨਾਲ ਸਬੰਧਿਤ ਹੈ ਅਤੇ ਭਾਜਪਾ ਵੱਲੋਂ ਜੋਗਿੰਦਰ ਪਾਲ ਉੱਤੇ ਸ਼ਿੰਕਜਾ ਕੱਸਣ ਦਾ ਇਹੀ ਕਾਰਣ ਹੈ ਕਿ ਉਹ ਇਨ੍ਹਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ।
ਇਹ ਵੀ ਪੜੋ: ਭਾਰਤੀ ਕਰੰਸੀ ਉੱਤੇ ਤਸਵੀਰ ਬਦਲਣ ਦਾ ਮਾਮਲਾ, ਕੇਜਰੀਵਾਲ ਨੇ PM ਨੂੰ ਲਿਖੀ ਚਿੱਠੀ