ਪਠਾਨਕੋਟ: ਪਿੰਡ ਅਨੇੜ ਵਿਖੇ ਰੇਤ ਬੱਜਰੀ ਦਾ ਇੱਕ ਵੱਡਾ ਢੇਰ ਇਨੀਂ ਦਿਨੀਂ ਪਠਾਨਕੋਟ ਵਿੱਚ ਬਵਾਲ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਕਾਰਨ ਇਹ ਹੈ ਕਿ ਪੰਚਾਇਤ ਭਿਾਗ ਵਲੋਂ ਇਸ ਦੀ ਨਿਲਾਮੀ ਮਹਿਜ਼ 29 ਲੱਖ 'ਚ ਕੀਤੀ ਗਈ। ਜਿਸ ਦੀ ਜਾਣਕਾਰੀ ਪੰਚਾਇਤ ਵਿਭਾਗ ਵਲੋਂ ਮਾਈਨਿੰਗ ਵਿਭਾਗ ਨੂੰ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਮਾਈਨਿੰਗ ਵਿਭਾਗ ਵਲੋਂ ਪੱਤਰ ਜਾਰੀ ਕਰਕੇ ਇਸ ਮਟੀਰੀਅਲ ਨੂੰ ਰੁਕਵਾ ਦਿੱਤਾ ਗਿਆ ਹੈ। ਜਿਸ ਨੂੰ ਲੈਕੇ ਹੁਣ ਦੋਵੇਂ ਵਿਭਾਗ ਆਹਮੋ ਸਾਹਮਣੇ ਹੋ ਗਏ ਹਨ।
ਇਸ ਸੰਬੰਧੀ ਜਦੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੰਚਾਇਤ ਵਿਭਾਗ ਵੱਲੋਂ ਕਦੋਂ ਆਕਸ਼ਨ ਕਰਵਾਈ ਗਈ ਅਤੇ ਇਹਨੂੰ ਕਿਸ ਤਰ੍ਹਾਂ ਵੇਚਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੇ ਮਟੀਰੀਅਲ ਨੂੰ ਰੁਕਵਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਜਦੋਂ ਇਸ ਬਾਰੇ ਪੰਚਾਇਤ ਵਿਭਾਗ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 29 ਲੱਖ 'ਚ ਇਸ ਦੀ ਨਿਲਾਮੀ ਕੀਤੀ ਗਈ ਸੀ ਪਰ ਕੁਝ ਲੋਕਾਂ ਦੇ ਇਤਰਾਜ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:viral video:ਪੁਲਿਸ ਮੁਲਾਜ਼ਮ ਦੇ ਸ਼ਰਾਬੀ ਹੋਣ ਦੇ ਮਾਮਲੇ ਚ ਵੱਡਾ ਖੁਲਾਸਾ !